ਲੌਕਡਾਉਨ ਦੋਰਾਨ ਦਿੱਲੀ ਦੇ ਆਟੋ ਚਾਲਕਾਂ ਨੂੰ ਮਿਲਿਆ 5 ਹਜਾਰ ਮਹੀਨਾ, ਪੰਜਾਬ ‘ਚ ਆਟੋ ਜਬਤ ਹੋਏ-ਅਜੀਤਪਾਲ
ਆਪ ਉਮੀਦਵਾਰ ਅਜੀਤਪਾਲ ਕੋਹਲੀ ਨੇ ਆਟੋ ਚਾਲਕਾਂ ਨਾਲ ਕੀਤੀ ਗਲਬਾਤ
ਪਟਿਆਲਾ, 9 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਇਥੇ ਆਮ ਆਦਮੀ ਪਾਰਟੀ ਦੇ ਪਟਿਆਲਾ ਸਹਿਰੀ ਤੋਂ ਉਮੀਦਵਾਰ ਸ. ਅਜੀਤਪਾਲ ਸਿੰਘ ਕੋਹਲੀ ਨੇ ਆਟੋ ਚਾਲਕਾਂ ਨਾਲ ਗਲਬਾਤ ਕੀਤੀ। ਇਸ ਦੋਰਾਨ ਉਨਾ ਨੇ ਆਟੋ ਚਾਲਕਾਂ ਨੂੰ ਦੱਸਿਆ ਕਿ ਜਦੋਂ ਪੂਰੇ ਭਾਰਤ ਵਿਚ ਲਾਕਡਾਉਨ ਲੱਗਿਆ ਹੋਇਆ ਸੀ, ਉਸ ਸਮੇਂ ਕਿਵੇਂ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਸਾਰੇ ਆਟੋ ਚਾਲਕਾਂ ਅਤੇ ਰਿਕਸਾ ਚਾਲਕਾਂ ਨੂੰ 5 ਹਜਾਰ ਰੁਪਏ ਪ੍ਰਤੀ ਮਹੀਨਾ ਦਿੱਤੇੇ। ਉਨਾ ਦੱਸਿਆ ਕਿ ਦੂਜੇ ਪਾਸੇ ਪੰਜਾਬ ਵਿਚ ਜਿਨਾ ਆਟੋ ਚਾਲਕਾਂ ਨੇ ਕਿਸਤਾਂ ਨਹੀਂ ਭਰੀਆਂ, ਉਨਾ ਦੇ ਆਟੋ ਫਾਇਨਾਸ ਕੰਪਨੀ ਜਾਂ ਬੈਂਕ ਨੇ ਜਬਤ ਕਰ ਲਏ।
ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਬੇਸ਼ਕ ਪੰਜਾਬ ਸਰਕਾਰ ਨੇ ਜੁਬਾਨੀ ਕਹਿ ਦਿੱਤਾ ਸੀ ਕਿ ਕਿਸੇ ਤੋਂ ਵੀ ਲਾਕਡਾਊਨ ਸਮੇਂ ਦੀਆਂ ਕਿਸਤਾਂ ਨਹੀਂ ਲਈਆਂ ਜਾਣਗੀਆਂ, ਪਰ ਸਰਕਾਰ ਨੇ ਬੜੀ ਚਲਾਕੀ ਨਾਲ ਇਹ ਸਾਰੀਆਂ ਕਿਸਤਾਂ ਸਮਤੇ ਵਿਆਜ ਵਸੂਲਣੀਆ ਸੁਰੂ ਕਰ ਦਿੱਤੀਆਂ ਸਨ। ਜਦਕਿ ਗਰੀਬੀ ਹਾਲਤ ਕਾਰਨ ਜਿੰਨਾ ਆਟੋ ਚਾਲਕਾਂ ਤੋਂ ਕਿਸਤਾਂ ਨਹੀਂ ਭਾਰੀਆਂ ਗਈਆਂ, ਉਨਾ ਦੀ ਪੰਜਾਬ ਵਿਚਲੀ ਕਾਂਗਰਸ ਸਰਕਾਰ ਨੇ ੇਕੋਈ ਵੀ ਮਦਦ ਨਹੀਂ ਕੀਤੀ। ਅਜੀਤਪਾਲ ਸਿੰਘ ਕੋਹਲੀ ਅਤੇ ਸੀਨੀਅਰ ਆਗੂ ਕੁੰਦਨ ਗੋਗੀਆ ਨੇ ਕਿਹਾ ਕਿ ਦਿੱਲੀ ਦੀ ਆਪ ਸਰਕਾਰ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਬਿਨਾ ਕਿਸੇ ਭੇਦ ਭਾਵ ਅਤੇ ਸਾਰੀ ਦਿੱਲੀ ਅੰਦਰ ਆਟੌ ਚਾਲਕਾਂ ਦੇ ਖਾਤਿਆਂ ਵਿਚ 5 ਹਜਾਰ ਰੁਰਪਏ ਪ੍ਰਤੀ ਮਹੀਨਾ ਪਾਏ ਅਤੇ ਕਿਸੇ ਵੀ ਬੈਂਕ ਜਾਂ ਫਾਇਨਾਂਸ ਕੰਪਨੀ ਨੂੰ ਕੋਈ ਵੀ ਆਟੋ ਜਬਤ ਨਹੀਂ ਕਰਨ ਦਿੱਤਾ। ਇਸ ਲਈ ਇਥੋਂ ਸਾਫ ਸਾਬਤ ਹੋ ਰਿਹਾ ਹੈ ਕਿ ਆਮ ਲੋਕਾਂ ਦੀ ਸਰਕਾਰ ਕਿਹੜੀ ਹੈ, ਆਮ ਲੋਕਾਂ ਦੀ ਪਾਰਟੀ ਕਿਹੜੀ ਹੈ। ਉਨਾ ਕਿਹਾ ਕਿ ਜਦੋਂ ਪੰਜਾਾਬ ਵਿਚ ਆਮ ਅਦਾਮੀ ਪਾਰਟੀ ਦੀ ਸਰਕਾਰ ਆਏਗੀ ਤਾਂ ਉਸ ਸਮੇਂ ਪੰਜਾਬ ਵਿਚ ਵੀ ਅਜਿਹੀਆਂ ਸਹੂਲਤਾਂ ਮਿਲਣੀਆਂ ਸੁਰੂ ਹੋ ਜਾਣਗੀਆਂ।
ਉਨਾ ਕਿਹਾ ਕਿ ਲਾਕਡਾਉਨ ਅਜਿਹਾ ਸਮਾ ਸੀ, ਜਦੋਂ ਇਕ ਗਰੀਬ ਨੂੰ ਆਪਣੇ ਘਰ ਵਿਚ 2 ਸਮੇਂ ਦੀ ਰੋਟੀ ਖਾਣੀ ਮੁਸਕਿਲ ਹੋ ਗਈ ਸੀ, ਗਰੀਬ ਦਾ ਚੁੱਲਾ ਬੰਦ ਹੋ ਗਿਆ ਸੀ, ਪਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਲੋਕਾਂ ਦੀ ਕੋਈ ਮਦਦ ਨਹੀਂ ਕੀਤੀ, ਸਗੋਂ ਸਰਕਾਰੀ ਰਾਸਨ ਵੀ ਲੋਕਾਂ ਤੱਕ ਨਹੀਂ ਪਹੁੰਚਿਆ। ਇਸ ਦੋਰਨ ਅਜੀਤਪਾਲ ਅਤੇ ਗੋਗੀਆ ਨੇ ਸਮੂਹ ਆਟੋ ਚਾਲਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਵੀ ਦਿੱਲੀ ਵਰਗਾ ਆਮ ਲੋਕਾਂ ਦਾ ਰਾਜ ਲਿਆਦਾਂ ਜਾਵੇ। ਉਨਾ ਦੱਸਿਆ ਕਿ ਹੁਣ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪ੍ਰਧਾਨ ਸ੍ਰੀ ਭਗਵੰਤ ਮਾਨ ਨੇ ਪੰਜਾਬ ਵਿਚ ਆਪ ਦੀ ਸਰਕਾਰ ਆਉਣ ਤੇ 18 ਸਾਲ ਤੋਂ ਉਪਰ ਹਰ ਲੜਕੀ ਅਤੇ ਮਹਿਲਾ, ਬਜੁਰਗ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਣਾ ਹੈ। ਉਨਾ ਦੱਸਿਆ ਕਿ ਇਸ ਵਿਚ ਕਿਸੇ ਵੀ ਮਹਿਲਾ ਦੀ ਜਾਤ ਪਾਤ ਨਹੀਂ ਵੇਖੀ ਜਾਏਗੀ ਅਤੇ ਨਾ ਹੀ ਕੋਈ ਹੋਰ ਨਵੀਂਆ ਕੁੰਡੀਆਂ ਪਾ ਕਿ ਕਿਸੇ ਨੂੰ ਇਸ ਸਕੀਮ ਤੋਂ ਵਾਝੇ ਰੱਖਿਆ ਜਾਏਗਾ। ਇਹ ਸਕੀਮ ਹਰ ਇਕ ਮਹਿਲਾ ਦੇ ਹਿੱਸੇ ਆਏਗੀ। ਇਸ ਮੋਕੇ ਸ੍ਰੀ ਅਨਿਲ ਗੋਇਲ, ਗਗਨ ਧਾਲੀਵਾਲ, ਹੇਮੰਤ ਸੁਨਾਰਿਆ, ਹਰਦੀਪ ਹੈਪੀ, ਪ੍ਰਦੂਮਨ ਸਿੰਘ, ਨਰੇਸ ਬਾਂਸਲ, ਜੱਗੀ ਰਾਮ, ਸੋਨੂੰ ਅਤੇ ਚੇਤੰਨ ਸਿੰਘ ਤੇ ਵੱਡੀ ਗਿਣਤੀ ਵਲੰਟੀਅਰਾਂ ਸਮੇਤ ਆਟੋ ਚਾਲਕ ਵੀ ਮੌਜੂਦ ਰਹੇ।

