ਪੰਜਾਬਪਟਿਆਲਾ

ਮੋਹਿਤ ਮੋਹਿੰਦਰਾ ਨੇ ਹਲਕਾ ਦਿਹਾਤੀ ਦੇ ਪਿੰਡਾਂ ‘ਚ ਭਖਾਇਆ ਚੋਣ ਮੈਦਾਨ

ਪਿੰਡ ਘਮਰੋਦਾ, ਰੋਹਟੀ ਖ਼ਾਸ, ਰੋਹਟੀ ਮੋੜਾਂ ਇੱਛੇਵਾਲ, ਲਲੌਡਾ ‘ਚ ਕੀਤੀਆਂ ਨੁੱਕੜ ਮੀਟਿੰਗਾਂ

ਪਿੰਡ ਵਾਸੀਆਂ ਨੇ ਮੋਹਿਤ ਮੋਹਿੰਦਰਾ ਦਾ ਕੇਲਿਆਂ ਤੇ ਲੱਡੂਆਂ ਨਾਲ ਤੋਲ ਕੇ ਕੀਤਾ ਸਨਮਾਨ

ਜਿੱਤ ਦਰਜ ਕਰਨ ਤੋਂ ਬਾਅਦ ਲੋੜਵੰਦ ਪਰਿਵਾਰਾਂ ਨੂੰ ਬਣਾ ਕੇ ਦੇਵਾਂਗੇ ਪੱਕੇ ਘਰ: ਮੋਹਿਤ ਮੋਹਿੰਦਰਾ

ਪਟਿਆਲਾ 9 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਲਕਾ ਪਟਿਆਲਾ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੋਹਿਤ ਮੋਹਿੰਦਰਾ ਵੱਲੋਂ ਚੋਣ ਮੈਦਾਨ ਪੂਰੀ ਤਰ੍ਹਾਂ ਭਖਾ ਦਿੱਤਾ ਗਿਆ ਹੈ। ਇਸ ਦੌਰਾਨ ਲਗਾਤਾਰ ਮੋਹਿਤ ਮੋਹਿੰਦਰਾ ਵੱਲੋਂ ਜਿੱਥੇ ਪਿੰਡਾਂ ਦੇ ਦੌਰੇ ਦੌਰਾਨ ਪਿੰਡਾਂ ‘ਚ ਚੋਣਾਂ ਸਬੰਧੀ ਆਪਣੇ ਹੱਕ ‘ਚ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਮੋਹਿਤ ਮੋਹਿੰਦਰਾ ਨੂੰ ਪਿੰਡਾਂ ਦੇ ਲੋਕਾਂ ਦਾ ਭਾਰੀ ਸਮਰਥਨ ਵੀ ਮਿਲ ਰਿਹਾ ਹੈ ਤੇ ਪਿੰਡਾਂ ਦੇ ਲੋਕਾਂ ਵੱਲੋਂ ਮੋਹਿਤ ਮੋਹਿੰਦਰਾ ਦੇ ਹੱਕ ਵਿੱਚ ਖੜ੍ਹਨ ਦਾ ਪੁਰਜ਼ੋਰ ਸਾਥ ਵੀ ਦਿੱਤਾ ਜਾ ਰਿਹਾ ਹੈ। ਮੋਹਿਤ ਮੋਹਿੰਦਰਾ ਵੱਲੋਂ ਅੱਜ ਪਿੰਡ ਘਮਰੋਦਾ, ਰੋਹਟੀ ਖ਼ਾਸ, ਰੋਟੀ ਮੋੜਾਂ ਇੱਛੇਵਾਲ, ਲਲੌਡਾ ਵਿਖੇ ਨੁੱਕਡ਼ ਮੀਟਿੰਗਾਂ ਕੀਤੀਆਂ ਤੇ ਇਸ ਦੌਰਾਨ ਲੋਕਾਂ ਵੱਲੋਂ ਮੋਹਿਤ ਮੋਹਿੰਦਰਾ ਦਾ ਲੱਡੂਆਂ ਤੇ ਕੇਲਿਆਂ ਨਾਲ ਤੋਲ ਕੇ ਸਨਮਾਨ ਵੀ ਕੀਤਾ।

ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੋਹਿਤ ਮੋਹਿੰਦਰਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ ਜੀ ਦੀ ਰਹਿਨੁਮਾਈ ਹੇਠ ਹਲਕਾ ਦਿਹਾਤੀ ਚ ਪੈਂਦੇ ਪਿੰਡਾਂ ਤੇ ਸ਼ਹਿਰੀ ਇਲਾਕਿਆਂ ਚ ਇੱਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜ ਕਰਵਾਏ ਗਏ ਹਨ। ਇਨ੍ਹਾਂ ਵਿਕਾਸ ਕਾਰਜਾਂ ਵਿੱਚ ਪਿੰਡਾਂ ਦੇ ਇਤਿਹਾਸਿਕ ਦਰਵਾਜ਼ਿਆ ਦਾ ਨਵੀਨੀਕਰਨ, ਐਂਟਰੀ ਦਰਵਾਜ਼ੇ, ਧਰਮਸ਼ਾਲਾਵਾਂ, ਮਿਨੀ ਪੈਲੇਸ, ਸੀਵਰੇਜ ਪਾਈਪਲਾਈਨ, ਫਿਰਨੀਆਂ ਤੇ 10 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਸਡ਼ਕ ਦਾ ਨਿਰਮਾਣ ਆਦਿ ਵਿਕਾਸ ਕਾਰਜ ਕਰਵਾਏ ਗਏ ਹਨ। ਇਸ ਦੇ ਨਾਲ ਹੀ ਪਿੰਡਾਂ ਦੇ ਜੋ ਲੋੜਵੰਦ ਲੋਕ ਅੱਜ ਵੀ ਕੱਚੇ ਮਕਾਨਾਂ ਦੇ ਵਿੱਚ ਗੁਜ਼ਰ ਬਸਰ ਕਰ ਰਹੇ ਹਨ। ਉਹ ਹਲਕਾ ਪਟਿਆਲਾ ਦਿਹਾਤੀ ਦੇ ਵਾਸੀਆਂ ਨੂੰ ਯਕੀਨ ਦਿਵਾਉਂਦੇ ਹਨ ਕਿ ਜੇਕਰ ਕਾਂਗਰਸ ਦੀ ਸਰਕਾਰ ਮੁੜ ਬਣੀ ਤਾਂ ਉਹ ਲੋੜਵੰਦ ਪਰਿਵਾਰਾਂ ਨੂੰ ਪੱਕੇ ਮਕਾਨ ਬਣਾ ਕੇ ਦੇਣਗੇ।ਇਸ ਮੌਕੇ ਸ਼ੂਗਰ ਬੋਰਡ ਦੇ ਚੇਅਰਮੈਨ ਸਤਬੀਰ ਸਿੰਘ ਖੱਟੜਾ, ਚੇਅਰਮੈਨ ਸੁਖਪਾਲ ਸਿੰਘ, ਰਘਬੀਰ ਸਿੰਘ ਖੱਟੜਾ, ਹਰਬੀਰ ਸਿੰਘ ਢੀਂਡਸਾ, ਅਵਤਾਰ ਸਿੰਘ, ਯਾਦਵਿੰਦਰ ਸਿੰਘ ਜੱਗੀ, ਅਕਬਰ ਖ਼ਾਨ, ਜੈਪਾਲ ਸਰਪੰਚ, ਜਗਤਾਰ ਨੰਬਰਦਾਰ, ਰੁਬੀਨਾ, ਹੁਸ਼ਿਆਰ ਸਿੰਘ ਕੈਦੂਪੁਰ, ਸ਼ੇਰ ਸਿੰਘ ਲੌਟ, ਲਖਵਿੰਦਰ ਰੋਹਟਾ, ਸਰਪੰਚ ਜੱਸੀ, ਜ਼ੋਰਾ ਸਿੰਘ, ਸੁਖਪਾਲ ਸਿੰਘ, ਬੁੱਧੂ ਸੁਪਿੰਦਰ ਸਿੰਘ, ਅਸ਼ੋਕ ਇੱਛੇਵਾਲ, ਭਜਨ ਸਿੰਬੜੋ, ਸੁਖਵੰਤ ਸਿੰਘ,ਦਰਸ਼ਨ ਸਿੰਘ, ਦਰਸ਼ਨ ਖ਼ਾਨ, ਰਣਜੀਤ ਪੰਚ, ਚਮਕੌਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *