ਪੰਜਾਬਪਟਿਆਲਾ

ਜਲਾਲਪੁਰ ਨੇ ਭਖਾਇਆ ਘਨੌਰ ਦਾ ਸਿਆਸੀ ਪਿੜ

ਦਰਜਨ ਦੇ ਕਰੀਬ ਪਿੰਡਾਂ ਦਾ ਕੀਤਾ ਤੁਫਾਨੀ ਦੌਰਾ

ਘਨੌਰ 11 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਲਕਾ ਘਨੌਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਮਦਨ ਲਾਲ ਜਲਾਲਪੁਰ, ਪਰਿਵਾਰ ਤੇ ਕਾਂਗਰਸੀ ਆਗੂਆਂ ਵਲੋਂ ਜ਼ੋਰਾਂ ਸ਼ੋਰਾਂ ਨਾਲ ਆਪਣੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਹਲਕਾ ਘਨੌਰ ਦੇ ਸਿਆਸੀ ਪਿੜ ਨੂੰ ਭਖਾਉਂਦਿਆਂ ਮਦਨ ਲਾਲ ਜਲਾਲਪੁਰ ਵਲੋਂ ਦਰਜਨ ਦੇ ਕਰੀਬ ਪਿੰਡਾਂ ਵਿਚ ਚੋਣ ਬੈਠਕਾਂ ਕੀਤੀਆਂ ਗਈਆਂ। ਜਲਾਲਪੁਰ ਵਲੋਂ ਅੱਜ ਪਿਡ ਸਿਆਲੂ, ਲੰਜਾ, ਮਾੜੀਆਂ, ਹਰਪਾਲਾਂ, ਨਰੈਣਗੜ੍ਹ, ਜੱਬੋਮਾਜਰਾ ਤੇ ਬਘੌਰਾ ਆਦਿ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਹੱਕ ਵਿਚ ਲਾਮਬੰਦ ਕੀਤਾ। ਇਸ ਦੌਰਾਨ ਉਨ੍ਹਾਂ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜ ਸਾਲ ਪਹਿਲਾਂ ਹਲਕਾ ਘਨੌਰ ਵਿਕਾਸ ਪੱਖੋਂ ਬਹੁਤ ਪਛੜਿਆ ਗਿਆ ਸੀ ਤੇ ਲੋਕ ਮੁੱਢਲੀਆਂ ਸੁਖ ਸਹੂਲਤਾਂ ਤੋੋਂ ਵੀ ਵਾਂਝੇ ਹੋਣ ਲੱਗੇ ਸੀ ਪਰ ਮੇਰੇ ਵਲੋਂ 5 ਸਾਲ ਵਿਚ 1500 ਕਰੌੜ ਰੁਪਏ ਤੋਂ ਵੱਧ ਦੇ ਵਿਕਾਸ ਕੰਮ ਕਰਵਾ ਕੇ ਹਲਕੇ ਦੀ ਨੁਹਰ ਬਦਲੀ ਗਈ ਹੈੈ।

ਇਸ ਲਈ ਸਮੂਹ ਹਲਕਾ ਨਿਵਾਸੀਆਂ ਨੂੰ ਆਉਣ ਵਾਲੀ 20 ਫਰਵਰੀ ਨੂੰ ਕਾਂਗਰਸ ਪਾਰਟੀ ਦੇ ਹੱਕ ਵਿਚ ਫ਼ਤਵਾ ਜਾਰੀ ਕਰਨਾ ਹੋਵੇਗਾ ਤਾਂ ਜੋ ਅਸੀਂ ਹਲਕੇ ਨੂੰ ਹੋਰ ਵੀ ਸੋਹਣਾ ਬਣਾ ਸਕੀਏ। ਇਸ ਮੌਕੇ ਲੈਂਡਮਾਰਗੇਜ਼ ਬੈਂਕ ਘਨੌਰ ਦੇ ਚੇਅਰਮੈਨ ਹਰਵਿੰਦਰ ਸਿੰਘ ਕਾਮੀਂ, ਵਾਈਸ ਚੇਅਰਮੈਨ ਗੁਰਦੇਵ ਸਿੰਘ ਬਘੌਰਾ, ਯੂਥ ਆਗੂ ਜਗਵਿੰਦਰ ਸਿੰਘ ਲੰਜਾ, ਬਲਾਕ ਪ੍ਰਧਾਨ ਕੁਲਦੀਪ ਸਿੰਘ ਮਾੜ੍ਹੀਆਂ, ਅਮਰੀਕ ਸਿੰਘ ਸਿਆਲੂ, ਸ਼ਾਮ ਲਾਲ ਸਰਪੰਚ ਲੰਜਾ, ਮਨਦੀਪ ਸਿੰਘ ਪੰਚ , ਸਰਪੰਚ ਕਰਮ ਸਿੰਘ ਮਾੜੀਆਂ, ਰਜਿੰਦਰ ਸਿੰਘ ਸਰਪੰਚ ਹਰਪਾਲਾਂ, ਅਜੈਬ ਸਿੰਘ, ਅਵਤਾਰ ਸਿੰਘ, ਸੁਨੀਲ ਸਰਪੰਚ ਨਰੈਣਗੜ੍ਹ, ਰਵਿੰਦਰ ਨੰਬਰਦਾਰ, ਸਤਪਾਲ ਸਰਪੰਚ ਜੱਬੋਮਾਜਰਾ, ਰਾਮ ਪ੍ਰਕਾਸ਼, ਗੁੱਰਮੁੱਖ ਸਿੰਘ ਸਰਪੰਚ ਬਘੌਰਾ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਰਹੇ।

Leave a Reply

Your email address will not be published. Required fields are marked *