ਵੱਡੀ ਬਰਾਂਦਰੀ ਅਤੇ 22 ਨੰਬਰ ਫਾਟਕ ’ਚ ਹਰਪਾਲ ਜੁਨੇਜਾ ਨੇ ਘਰ-ਘਰ ਜਾ ਕੇ ਮੰਗੀਆਂ ਵੋਟਾਂ
ਲੋਕਾਂ ਨੇ ਗਰਮਜੋਸ਼ੀ ਨਾਲ ਕੀਤਾ ਜੁਨੇਜਾ ਦਾ ਸਵਾਗਤ
ਪਟਿਆਲਾ, 11 ਫਰਵਰੀ () : ਪਟਿਆਲਾ ਸ਼ਹਿਰ ਤੋਂ ਲੋਕ ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਹਰਪਾਲ ਜੁਨੇਜਾ ਨੇ ਅੱਜ ਵੱਡੀ ਬਰਾਂਦਰੀ ਅਤੇ 22 ਨੰਬਰ ਫਾਟਕ ਇਲਾਕੇ ਵਿਚ ਘਰ ਘਰ ਜਾ ਕੇ ਲੋਕਾਂ ਤੋਂ ਵੋਟਾਂ ਮੰਗੀਆਂ। ਇਸ ਮੌਕੇ ਹਰਪਾਲ ਜੁਨੇਜਾ ਦਾ ਲੋਕਾਂ ਨੇ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਨਾਲ ਡਟ ਕੇ ਖੜਨ ਦਾ ਐਲਾਨ ਕੀਤਾ। ਹਰਪਾਲ ਜੁਨੇਜਾ ਨੇ ਕਿਹਾ ਕਿ ਲੋਕਾਂ ਦਾ ਮਿਲ ਰਿਹਾ ਵੱਡਾ ਸਮਰਥਨ ਦੇਖ ਕੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਇਸ ਵਾਰ ਉਨ੍ਹਾਂ ਨੂੰ ਵੱਡੀ ਗਿਣਤੀ ਵਿਚ ਵੋਟਾਂ ਦੇ ਕੇ ਸ਼ਹਿਰ ਦੀ ਸੇਵਾ ਕਰਨ ਦਾ ਮੌਕਾ ਜ਼ਰੂਰ ਦੇਣਗੇ।
ਜੁਨੇਜਾ ਨੇ ਕਿਹਾ ਕਿ ਪੰਜ ਸਾਲ ਪੰਜਾਬ ’ਤੇ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਆਪਣੇ ਹੀ ਸ਼ਹਿਰ ਦੇ ਵਿਕਾਸ ਪ੍ਰਾਜੈਕਟ ਸਿਰੇ ਨਹੀਂ ਚੜ੍ਹਾਏ। ਇਸ ਲਈ ਪਟਿਆਲਾ ਦੇ ਲੋਕਾਂ ਦਾ ਕੈ. ਅਮਰਿੰਦਰ ਸਿੰਘ ਤੋਂ ਮੋਹ ਭੰਗ ਹੋ ਚੁੱਕਾ ਹੈ। ਉਨ੍ਹਾਂ ਸ਼ਹਿਰ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਵਿਕਾਸ ਦੀ ਗੰਗਾ ਦਾ ਰੌਲਾ ਪਾਉਣ ਵਾਲੇ ਕਾਂਗਰਸੀਆਂ ਨੂੰ ਉਹ ਦੱਸਣਗੇ ਕੀ ਵਿਕਾਸ ਕੀ ਹੁੰਦਾ ਹੈ। ਲੰਘੇ ਪੰਜ ਸਾਲ ਤਾਂ ਸਿਰਫ਼ ਕਾਂਗਰਸੀਆਂ ਦਾ ਵਿਕਾਸ ਹੋਇਆ। ਜਿਨ੍ਹਾਂ ਵਿਚੋਂ ਕੁਝ ਨੇ ਝੰਡਾ ਬਦਲ ਕੇ ਆਪਣੀ ਲੁੱਟ ਖਸੁੱਟ ਨੂੰ ਛੁਪਾਉਣ ਦਾ ਯਤਨ ਕੀਤਾ। ਪਰ ਪੰਜਾਬ ਦੇ ਲੋਕ ਸਭ ਜਾਣਦੇ ਹਨ।

