ਹਰਿਆਣਾ

ਹਰਿਆਣਾ ਪੁਲਿਸ ਨੇ 24 ਲੱਖ ਦੀ ਚੋਰੀ ਦੇ ਮਾਮਲੇ ਦਾ ਕੀਤਾ ਪਰਦਾਫਾਸ਼, 15 ਲੱਖ ਰੁਪਏ ਨਗਦੀ ਤੇ ਜੇਵਰ ਬਰਾਮਦ, ਤਿੰਨ ਦੋਸ਼ੀ ਕਾਬੂ

ਚੰਡੀਗੜ੍ਹ, 11 ਫਰਵਰੀ (ਮਧੂਸਾਰ ਬਿਊਰੋ)- ਹਰਿਆਣਾ ਪੁਲਿਸ ਨੇ 24 ਲੱਖ ਰੁਪਏ ਦੀ ਚੋਰੀ ਦੀ ਘਟਨਾ ਦੇ ਪੰਜ ਦਿਨ ਬਾਅਦ ਹੀ ਤਿੰਨ ਦੋਸ਼ੀਆਂ ਨੂੰ ਗਿਰਫਤਾਰ ਕਰਦੇ ਹੋਏ ਉਨ੍ਹਾਂ ਦੇ ਕਬਜੇ ਤੋਂ 15 ਲੱਖ ਰੁਪਏ ਨਗਦ ਅਤੇ ਸੋਨਾ-ਚਾਂਦੀ ਦੇ ਜੇਵਰ ਬਰਾਮਦ ਕੀਤੇ ਹਨ, ਜੋ ਦੋਸ਼ੀਆਂ ਨੇ ਕੁਰੂਕਸ਼ੇਤਰ ਜਿਲ੍ਹਾ ਦੇ ਸ਼ਾਹਬਾਦ ਵਿਚ ਇਕ ਮਕਾਨ ਤੋਂ ਚੋਰੀ ਕੀਤੇ ਸਨ।

ਪੁਲਿਸ ਨੇ ਚੋਰੀ ਕੀਤੀ ਗਈ 10 ਲੱਖ ਰੁਪਏ ਨਗਦ ਤੋਂ ਇਲਾਵਾ, ਦੋਸ਼ੀਆਂ ਤੋਂ 6.5 ਤੋਲਾ ਸੋਨੇ ਦੇ ਜੇਵਰ, ਲਗਭਗ 20 ਤੋਲਾ ਚਾਂਦੀ ਦ ਜੇਵਰ ਅਤੇ ਤਿੰਨ ਐਲਈਡੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਸਾਂਝੀ ਕਰਦੇ ਹੋਏ ਦਸਿਆ ਕਿ ਕੁਰੂਕਸ਼ੇਤਰ ਪੁਲਿਸ ਨੂੰ ਇਸ ਸਬੰਧ ਵਿਚ ਇਕ ਵਿਅਕਤੀ ਤੋਂ 24 ਲੱਖ ਰੁਪਏ ਨਗਦੀ ਤੇ ਜੇਵਰ ਚੋਰੀ ਹੋਣ ਦੀ ਸ਼ਿਕਾਇਤ ਮਿਲੀ ਸੀ।

ਗਿਰਫਤਾਰ ਦੋਸ਼ੀਆਂ ਦੀ ਪਹਿਚਾਣ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਨਿਵਾਸੀ ਅਮਿਤ ਉਰਫ ਗੋਲਡੀ, ਪਿਪਲੀ ਨਿਵਾਸੀ ਨੀਰਜ ਉਰਫ ਮੋਨੂ ਅਤੇ ਥਾਨੇਸਰ ਖੇਤਰ ਦੇ ਅਵਤਾਰ ਉਰਫ ਕਾਲਾ ਵਜੋ ਹੋਈ ਹੈ। ਜਾਂਚ ਵਿਚ ਇਹ ਵੀ ਖੁਲਾਸਾ ਹੋਇਆ ਕਿ ਗਿਰਫਤਾਰ ਦੋਸ਼ੀ ਸ਼ਾਹਬਾਦ ਅਤੇ ਥਾਨੇਸਰ ਇਲਾਕੇ ਵਿਚ ਚੋਰੀ ਦੀਆਂ 9 ਵਾਰਦਾਤਾਂ ਵਿਚ ਸ਼ਾਮਿਲ ਪਾਏ ਗਏ ਹਨ। ਇੰਨ੍ਹਾਂ ਦੇ ਖਿਲਾਫ ਪਹਿਲਾਂ ਤੋਂ ਹੀ ਵੱਖ-ਵੱਖ ਥਾਨਿਆਂ ਵਿਚ ਲੁੱਝ, ਚੋਰੀ ਅਤੇ ਆਰਮਸ ਐਕਟ ਦੇ ਤਹਿਤਹ ਕਈ ਮਾਮਲੇ ਦਰਜ ਹਨ। ਨਾਲ ਹੀ ਮੁੱਖ ਦੋਸ਼ੀ ਅਮਿਤ ਦੇ ਨਾਂਅ ਪੁਲਿਸ ਤੋਂ ਭੱਜਣ ਦਾ ਰਿਕਾਰਡ ਵਿਚ ਵੀ ਪੀਓ ਦਾ ਮਾਮਲਾ ਦਰਜ ਹੈ। ਤਿੰਨਾਂ ਦੇ ਖਿਲਾਫ ਸਬੰਧਿਤ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਅੱਗੇ ਦੀ ਜਾਂਚ ਜਾਰੀ ਹੈ।

Leave a Reply

Your email address will not be published. Required fields are marked *