ਹਰਿਆਣਾ

ਸੁਸ਼ਾਸਨ ਤਾਂਹੀ ਸਾਕਾਰ ਹੋੇਵੇਗਾ ਜਦੋਂ ਆਖੀਰੀ ਨੰਬਰ ਦੇ ਖੜੇ ਨਾਗਰਿਕ ਦੀ ਸਮਸਿਆਵਾਂ ਦਾ ਹੱਲ ਹੋਵੇਗਾ- ਮਨੋਹਰ ਲਾਲ

ਮੁੱਖ ਮੰਤਰੀ ਨੇ ਸੀਐਮਜੀਜੀਏ ਤੇ ਪ੍ਰਸ਼ਾਸਨਿਕ ਸਕੱਤਰਾਂ ਦੇ ਨਾਲ ਕੀਤੀ ਮੀਟਿੰਗ

ਚੰਡੀਗੜ੍ਹ, 11 ਫਰਵਰੀ (ਮਧੂਸਾਰ ਬਿਊਰੋ)- ਸ਼ਾਸਨ ਤੋਂ ਸੁਸਾਸ਼ਨ ਤਾਂਹੀ ਸਾਕਾਰ ਹੋ ਸਕਦਾ ਹੈ ਜਦੋਂ ਆਖੀਰੀ ਛੋਕ ‘ਤੇ ਸਰਕਾਰ ਦੀ ਪਹੁੰਚ ਯਕੀਨੀ ਹੋਵੇਗੀ। ਸੁਸ਼ਾਸਨ ਤਹਿਤ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਨਵੇਂ ਹਰਿਆਣਾ ਦੇ ਵਿਜਨ ਨੂੰ ਪੂਰਾ ਕਰਨ ਦੇ ਲਈ ਯੋਜਨਾਵਾਂ ਅਤੇ ਸੇਵਾਵਾਂ ਵਿਚ ਬਦਲਾਅ ਮਹਤੱਪੂਰਣ ਹੈ। ਇਸ ਦ੍ਰਿਸ਼ਟੀਕੋਣ ਦੇ ਨਾਲ, ਮੁੱਖ ਮੰਤਰੀ ਸੁਸ਼ਾਸਨ ਸਹਿਯੋਗੀ (ਸੀਐਮਜੀਜੀਏ) ਪ੍ਰੋਗ੍ਰਾਮ ਪੰਜ ਸਾਲਾਂ ਤੋਂ ਜਮੀਨੀ ਪੱਧਰ ‘ਤੇ ਨਤੀਜੇ ਪ੍ਰਦਾਨ ਕਰ ਰਿਹਾ ਹੈ। ਮੌਜੂਦਾ ਵਿਚ ਆਪਣੇ ਛੇਵੇਂ ਸਾਲ ਵਿਚ ਕਾਰਜ ਕਰ ਰਹੇ ਸੀਐਮਜੀਜੀਏ ਨੇ ਨਾਗਰਿਕਾਂ ਦੇ ਸਾਹਮਣੇ ਆਉਣ ਵਾਲੀ ਚਨੌਤੀਆਂ, ਮੁਦਿਆਂ ਦੇ ਹੱਲ ਅਤੇ ਮੌਜੂਦਾ ਨਤੀਜਿਆਂ ਦੇ ਲਈ ਪ੍ਰਕ੍ਰਿਆਵਾਂ ਨੂੰ ਬਦਲਣ ਦੇ ਲਈ ਸਿਫਾਰਿਸ਼ਾਂ ਕੀਤੀ ਹੈ।

        ਪਿਛਲੇ ਛੇ ਮਹੀਨਿਆਂ ਤੋਂ ਸੀਐਮਜੀਜੀਏ ਨੇ ਹਰਿਆਣਾ ਦੇ ਫਲੈਗਸ਼ਿਪ ਪੋ੍ਰਗ੍ਰਾਮਾਂ 'ਤੇ ਸਰਗਰਮੀ ਨਾਲ ਕੰਮ ਕੀਤਾ ਹੈ। ਉਨ੍ਹਾਂ ਨੇ ਨਾਗਰਿਕਾਂ ਦੇ ਨਾਲ ਗਲਬਾਤ ਕਰ ਉਨ੍ਹਾਂ ਦੇ ਸਾਹਮਣੇ ਆਉਣ ਵਾਲੀ ਮੁਸ਼ਕਲਾਂ ਦੀ ਪਹਿਚਾਣ ਕੀਤੀ ਅਤੇ ਇੰਨ੍ਹਾਂ ਸਮਸਿਆਵਾਂ ਨੂੰ ਦੂਰ ਕਰਨ ਦੀ ਸਿਫਾਰਿਸ਼ ਕੀੀ। ਵੀਰਵਾਰ ਨੂੰ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇ, ਹੋਈ ਇਕ ਦਿਨਾਂ ਦੀ ਮੀਟਿੰਗ ਵਿਚ ਇਹ ਸਿਫਾਰਿਸ਼ਾਂ ਪੇਸ਼ ਕੀਤੀ ਗਈ। ਯੋਜਨਾਵਾਂ ਨਾਲ ਸਬੰਧਿਤ ਵਿਸ਼ਿਆਂ 'ਤੇ ਵਿਸਤਾਰ ਨਾਲ ਵਿਚਾਰ-ਵਟਾਂਦਰਾਂ ਕਰਨ ਦੇ ਲਈ ਵਿਭਾਗਾਂ ਦੇ ਪ੍ਰਸਾਸ਼ਨਿਕ ਸਕੱਤਰ ਵੀ ਮੌਜੂਦ ਰਹੇ। ਮੀਟਿੰਗ ਵਿਚ ਅਸ਼ੋਕਾ ਯੂਨੀਵਰਸਿਟੀ ਦੇ ਟਰਸਟੀ ਅਤੇ ਸਹਿ-ਸੰਸਥਾਪਕ ਪ੍ਰਮਾਥ ਰਾਜ ਸਿੰਨ੍ਹਾ ਅਤੇ ਪ੍ਰੋਫੈਸਰ, ਵਾਇਸਚਾਂਸਲਰ ਰਾਜੇਸ਼ ਗਰੋੜਿਆ ਵੀ ਮੌਜੂਦ ਰਹੇ।

ਮੀਟਿੰਗ ਵਿਚ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ, ਮਾਡਲ ਸੰਸਕ੍ਰਿਤ ਸਕੂਲ, ਸਪੁਰ 100, ਮੇਰੀ ਫਸਲ-ਮੇਰਾ ਬਿਊਰਾ, ਗ੍ਰਾਮ ਦਰਸ਼ਨ ਅਤੇ ਜਨਸਹਾਇਥ ਵਰਗੇ ਕਈ ਫਲੈਗਸ਼ਿਪ ਪੋ੍ਰਗ੍ਰਾਮਾਂ ਦੇ ਸਬੰਧ ਵਿਚ ਜਮੀਨੀ ਪੱਧਰ ‘ਤੇ ਪਾਈਆਂ ਗਈਆਂ ਚਨੋਤੀਆਂ ਤੇ ਤਜਰਬਿਆਂ ਨੂੰ ਪੇਸ਼ ਕੀਤਾ ਗਿਆ।ਮੁੱਖ ਮੰਤਰੀ ਨੇ ਰਾਜ ਸਰਕਾਰ ਦੀ ਵੱਖ-ਵੱਖ ਪ੍ਰਮੁੱਖ ਯੋਜਨਾਵਾਂ ‘ਤੇ ਸਹਿਯੋਗੀਆਂ ਵੱਲੋਂ ਕੀਤੀ ਗਈ ਸਿਫਾਰਿਸ਼ਾਂ ਨੂੰ ਗੰਭੀਰਤਾਨਾਲ ਸੁਣਿਆ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਕਰਦੇ ਹੋਏ ਕਿਹਾ ਕਿ ਸੱਭ ਤੋਂ ਪਹਿਲਾਂ ਬੁਨਿਆਦੀ ਮੁਦਿਆਂ ‘ਤੇ ਕੰਮ ਕਰਨ ਜਿਵੇਂ ਵੱਖ-ਵੱਖ ਵੰਡ ਯੋਜਨਾਵਾਂ ਅਤੇ ਖੇਤੀਬਾੜੀ, ਸਿਖਿਆ ਅਤੇ ਸੇਵਾ ਵੰਡ ਯੋਜਨਾਵਾਂ ਸਮੇਤ ਹੋਰ ਪ੍ਰਾਥਮਿਕਤਾ ਵਾਲੀ ਪਰਿਯੋਜਨਾਵਾਂ ਦਾ ਵਿਸ਼ਲੇਸ਼ਣ ਕਰਨਾ ਜਰੂਰੀ ਹੈ।

ਮੁੱਖ ਮਤਰੀ ਨੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਯੋਜਨਾਵਾਂ ਤੇ ਸੇਵਾਵਾਂ ਵਿਚ ਇੰਨ੍ਹਾਂ ਸੁਝਾਆਂ ਨੂੰ ਸ਼ਾਮਿਲ ਕਰਨ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਉਨ੍ਹਾਂ ਨੂੰ ਹੋਰ ਵੱਧ ਮਜਬੂਤ ਬਣਾਇਆ ਜਾ ਸਕੇ, ਜਿਸ ਵਿਚ ਆਖੀਰੀ ਲਾਇਨ ਤਕ ਸਰਕਾਰ ਦੀ ਪਹੁੰਚ ਯਕੀਨੀ ਕਰਨ ਵਿਚ ਕੋਈ ਕਸਰ ਨਾ ਰਹੇ। ਇੲ ਇਕ ਦਿਨ ਦੀ ਮੀਟਿੰਗ ਕਈ ਮਾਇਨਿਆਂ ਵਿਚ ਸਾਕਾਰਾਤਮਕ ਰਹੀ ਅਤੇ ਰਾਜ ਵਿਚ ਉਤਪਨ ਹੋਣ ਵਾਲੇ ਮੁਦਿਆਂ ਨੂੰ ਹੱਲ ਕਰਨ ਦੇ ਲਈ ਜਰੂਰੀ ਸੋਧਾਂ ਦੇ ਸਬੰਧ ਵਿਚ ਫੈਸਲੇ ਲਏ ਗਏ, ਜਿਸ ਨਾਲ ਵੱਡੇ ਪੈਮਾਨੇ ‘ਤੇ ਨਾਗਰਿਕਾਂ ਨੂੰ ਲਾਭ ਹੋਵੇਗਾ।

ਮੁੱਖ ਮਤਰੀ ਨੇ ਇੰਨ੍ਹਾ ਪਰਿਯੋਜਨਾਵਾਂ ‘ਤੇ ਸੀਐਮਜੀਜੀਏ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਈਜ ਆਫ ਲਿਵਿੰਗ ਇੰਡੈਕਸ ਅਤੇ ਤਕਨੀਕੀ ਦਖਲਅੰਦਾਜੀ ਵਰਗੀ ਪਹਿਲਾਂ ‘ਤੇ ਸਰਗਰਮੀ ਨਾਲ ਕੰਮ ਕਰਨ ਦੇ ਲਈ ਪੋ੍ਰਤਸਾਹਿਤ ਕੀਤਾ। ;zਪ ਮਨੋਹਰ ਲਾਲ ਨੇ ਕਿਹਾ ਕਿ ਸੀਐਮਜੀਜੀਏ ਮਾਡਲ ਦੇਸ਼ ਵਿਚ ਇਕ ਅਨੋਖਾ ਸਫਲ ਪੋ੍ਰਗ੍ਰਾਮ ਵਜੋ ਉਭਰਿਆ ਹੈ ਅਤੇ ਇਸ ਨਾਲ ਹਰਿਆਣਾ ਨੂੰ ਲਾਭ ਹੋਇਆ ਹੈ। ਸਾਡਾ ਟੀਚਾ ਹਰਿਆਣਾ ਵਿਚ ਹਰ ਨਾਗਰਿਕ ਦੀ ਸੇਵਾ ਯਕੀਨੀ ਕਰਨਾ ਹੈ, ਜਿਸ ਵਿਚ ਆਖੀਰੀ ਵਿਅਕਤੀ ਦਾ ਉਦੈ ਸਿਖਰ ‘ਤੇ ਹੈ। ਇਹ ਦੇਖ ਕੇ ਬਹੁਤ ਚੰਗਾ ਲਗਦਾ ਹੈ ਕਿ ਅਸੀਂ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਕਿਸ ਤਰ੍ਹਾ ਨਾਲ ਪੋ੍ਰਗ੍ਰਾਮਾਂ ਦਾ ਨਿਰਮਾਣ ਲਗਾਤਾਰ ਅਤੇ ਸੰਸਥਾਗਤ ਕੀਤਾ ਹੈ।

ਮੀਟਿੱਗ ਵਿਚ ਨਾਗਰਿਕਾਂ ਦੇ ਲਈ ਚਲਾਈ ਜਾ ਰਹੀ ਸਰਕਾਰ ਦੀ ਪ੍ਰਮੁੱਖ ਯੋਜਨਾਵਾਂ ‘ਤੇ ਪ੍ਰਗਤੀ ਨੂੰ ਵੀ ਦਰਸ਼ਾਇਆ ਗਿਆ। ਸਿਖਿਆ, ਖੇਤੀਬਾੜੀ, ਭਲਾਈਕਾਰੀ ਯੋਜਨਾਵਾਂ ਦੇ ਵੰਡ ਅਤੇ ਸਮਾਜਿਕ ਸੁਰੱਖਿਆ ਵਰਗੇ ਵਿਸ਼ਿਆਂ ‘ਤੇ ਗੰਭੀਰ ਚਰਚਾ ਹੋਈ। ਮੀਟਿੰਗ ਵਿਚ ਦਸਿਆ ਗਿਆ ਕਿ ਮੇਰੀ ਫਸਲ ਮੇਰਾ ਬਿਊਰਾ ਵਿਚ ਸਹਿਯੋਗੀਆਂ ਨੇ ਪਿੰਡ ਕੈਂਪਾਂ ਦਾ ਆਯੋਜਿਤ ਕਰਨ ਵਿਚ ਸਹੂਲਤ ਪ੍ਰਦਾਨ ਕੀਤੀ, ਵਿਆਪਕ ਪ੍ਰਚਾਰ-ਪ੍ਰਸਾਰ ਕੀਤਾ ਅਤੇ ਚਨੌਤੀਆਂ ਨੂੰ ਸਮਝਕੇ ਸਬੰਧਿਤ ਡਿਪਟੀ ਕਮਿਸ਼ਨਰਾਂ ਦੇ ਮਾਰਗਦਰਸ਼ਨ ਵਿਚ ਸ਼ਿਕਾਇਤ ਹੱਲ ਵਿਚ ਵੀ ਮਦਦ ਕੀਤੀ। ਇੰਨ੍ਹਾਂ ਗਤੀਵਿਧੀਆਂ ਨਾਲ ਹਰਿਆਣਾ ਵਿਚ 60 ਫੀਸਦੀ ਰਜਿਸਟ੍ਰੇਸ਼ਣ ਦੇ ਨਾਲ ਐਮਐਮਐਫਬੀ ਪੋਰਟਲ ‘ਤੇ ਜਮੀਨ ਦੇ ਰਜਿਸਟ੍ਹੇਸ਼ਣ ਵਿਚ ਵਾਧਾ ਹੋਇਆ। ਨਾਲ ਹੀ, ਮੰਜੂਰ ਸ਼ਿਕਾਇਤਕਰਤਾ ਵਿੱਚੋਂ ਲਗਭਗ 89 ਫੀਸਦੀ ਨੂੰ ਸਹਿਯੋਗੀਆਂ ਦੀ ਮਦਦ ਨਾਲਜਿਲ੍ਹਾ ਪ੍ਰਸਾਸ਼ਨ ਰਾਹੀਂ ਹੱਲ ਕੀਤਾ ਗਿਆ ਹੈ।

ਮੀਟਿੰਗ ਵਿਚ ਦਸਿਆ ਗਿਆ ਕਿ ਰੁਜਗਾਰ ਦੇ ਵਿਸ਼ਾ ‘ਤੇ ਸਹਿਯੋਗੀਆਂ ਨੇ ਨਾਗਰਿਕਾਂ ਦੇ ਨਾਲ ਗਲਬਾਤ ਕੀਤੀ, ਮੌਜੂਦਾ ਪਲੇਟਫਾਰਮਾਂ ਦੀ ਜਾਂਚ ਕੀਤੀ ਅਤੇ ਡਾਟਾ ਦਾ ਪੂਰੀ ਤਰ੍ਹਾ ਨਾਲ ਵਿਸ਼ਲੇਸ਼ਣ ਕੀਤਾ। ਇਸ ਵਿਚ ਇਹ ਪਾਇਆ ਗਿਆ ਹੈ ਕਿ ਕਈ ਪਲੇਟਫਾਰਮ ਹੋਣ ਨਾਲ ਨਾਗਰਿਕਾਂ ਦੇ ਵਿਚ ਗੁਮਰਾਹ ਦੀ ਸਥਿੀ ਪੈਦਾ ਹੋ ਰਹੀ ਹੈ, ਜਿਸ ਨਾਲ ਇੰਨ੍ਹਾਂ ਦੀ ਘੱਟ ਵਰਤੋ ਹੋ ਰਹੀ ਹੈ। ਸਹਿਯੋਗੀਆਂ ਨੇ ਨੌਕਰੀ ਦੇ ਮੌਕਿਆਂ, ਸਵੈਰੁਜਗਾਰ ਅਤੇ ਕਰਿਅਰ ਮਾਰਗਦਰਸ਼ਨ ਤੇ ਸੁਝਾਅ ਲਈ ਵਨ ਸਟਾਪ-ਪਲੇਟਫਾਰਮ ਨੂੰ ਸਿਫਾਰਿਸ਼ ਕੀਤੀ। ਇਸ ਤੋਂ ਸੂਚਨਾ ਅਤੇ ਕਈ ਯੋਜਨਾਵਾਂ ਤੇ ਸਵਾਵਾਂ ਦੇ ਲਈ ਇਕ ਮੰਚ ਯਕੀਨੀ ਹੋਵੇਗਾ। ਮੁੱਖ ਮੰਤਰੀ ਨੇ ਇਸ ਅਵਧਾਰਣਾ ਦਾ ਸਮਰਥਨ ਕੀਤਾ ਹੈ ਅਤੇ ਜਲਦੀ ਹੀ ਇਸ ਨੂੰ ਲਾਗੂ ਕੀਤਾ ਜਾਵੇਗਾ।

ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਮੁੱਖ ਮੰਤਰੀ ਸੁਸ਼ਾਸਨ ਸਹਿਯੋਗੀ ਪੋ੍ਰਗ੍ਰਾਮ ਦੇ ਪਰਿਯੋਜਨਾ ਡਾਇਰੈਕਟਰ ਡਾ. ਅਮਿਤ ਅਗਰਵਾਲ ਨੇ ਆਪਣੇ ਸੁਝਾਅ ਤੇ ਮਾਰਗਦਰਸ਼ਨ ਪ੍ਰਦਾਨ ਕੀਤੇ ਅਤੇ ਮੀਟਿੰਗ ਵਿਚ ਲਏ ਗਏ ਫੈਸਲਿਆਂ ‘ਤੇ ਸਹਿਯੋਗੀਆਂ ਨੂੰ ਹੋਰ ਤੇਜੀ ਨਾਲ ਕਾਰਜ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਹਿਯੋਗੀਆਂ ਨੇ ਸਰਕਾਰੀ ਤੰਤਰ ਨੂੰ ਸਮਝਨ ਵਿਚ ਇਕ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਆਪਣੇ ਯਤਨਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ ਕਿ ਅਸੀਂ ਹਰਿਆਣਾ ਦੇ ਹਰਕੇ ਨਗਾਰਿਕ ਤਕ ਕਿਵੇਂ ਪਹੁੰਚ ਸਕਦੇ ਹਨ। ਮੈਨੂੰ ਭਰੋਸਾ ਹੈ ਕਿ ਉਨ੍ਹਾਂ ਦੀ ਅੰਤਰਦ੍ਰਿਸ਼ਟੀ ਜਮੀਨੀ ਪੱਧਰ ‘ਤੇ ਨਤੀਜੇ ਆਉਣਗੇ। ਡਾ. ਅਗਰਵਾਲ ਨੇ ਕਿਹਾ ਕਿ ਸੀਐਮਜੀਜੀਏ ਪੋ੍ਰਗ੍ਰਾਮ ਯੁਵਾ ਪੇਸ਼ੇਵਰਾਂ ਦੇ ਲਈ ਸਰਕਾਰੀ ਅਧਿਕਾਰੀਆਂ ਦੇ ਨਾਲ ਕੰਮ ਕਰਨ ਅਤੇ ਅਫਸਰਸ਼ਾਹੀ ਨੂੰ ਸਮਝਨ ਦਾ ਪਹਿਲਾ ਤਜਰਬਾ ਹੈ। ਇਹ ਪੋ੍ਰਗ੍ਰਾਮ ਇਕ ਸਥਾਈ ਪ੍ਰਭਾਵ ਪੈਦਾ ਕਰਨ ਦੇ ਲਈ ਰਾਜ ਸਰਕਾਰ, ਐਜੂਕੇਸ਼ਨਿਸਟ ਅਤੇ ਕਾਰਪੋਰੇਟਸ ਨੂੰ ਇਕੱਠੇ ਜੋੜਦਾ ਹੈ।

ਅਸ਼ੋਕ ਯੂਨੀਵਰਸਿਟੀ ਦੇ ਸੰਸਥਾਪਕ ਅਤੇ ਟਰਸਟੀ ਪ੍ਰਮਾਂਥ ਰਾਜ ਸਿੰਨ੍ਹਾ ਨੇ ਕਿਹਾ ਕਿ ਯਕੀਨ ਹੈ ਕਿ ਪਿਛਲੇ 6 ਮਹੀਨਿਆਂ ਦੇ ਦੌਰਾਨ ਸਹਿਯੋਗੀਆਂ ਦਾ ਇਕ ਗੰਭੀਰ ਅਤੇ ਉਪਯੋਗੀ ਤਜਬਾ ਰਿਹਾ ਹੈ, ਜਿਸ ਨੇ ਇਸ ਖੇਤਰ ਵਿਚ ਕਮ ਕਰਨ ਦੇ ਉਨ੍ਹਾਂ ਦੇ ਸੰਕਲਪ ਨੂੰ ਹੋਰ ਵਧਾਇਆ ਹੈ ਅਤੇ ਇਹ ਯਕੀਨੀ ਕੀਤਾ ਹੈ ਕਿ ਅਸੀਂ ਸਾਰੇ ਹਰਿਆਣਾਂ ਵਿਚ ਸੁਸ਼ਾਸਨ ਦੇ ਮੁੱਖ ਮੰਤਰੀ ਦੇ ਸਪਨੇ ਨੂੰ ਪੂਰਾ ਕਰਨ ਦੇ ਲਈ ਪ੍ਰਤੀਬੁੱਧ ਹੈ। ਸਾਡੇ ਪ੍ਰਯੋਜਕਾਂ ਨੇ ਪੋ੍ਰਗ੍ਰਾਮ ਦੇ ਸੁਚਾਰੂ ਲਾਗੂ ਕਰਨ ਵਿਚ ਮਹਤੱਵਪੂਰਣ ਭੁਮਿਕਾ ਨਿਭਾਈ ਹੈ ਅਤੇ ਹੀਰੋ ਮੋਟੋਕਾਰਪ, ਸਿਸਕੋ ਸਿਸਟਮਸ ਇੰਡੀਆ, ਪਰਨਾਡ ਰਿਕਾਡਰ ਇੰਡੀਆ ਫਾਊਂਡੇਸ਼ਨ ਅਤੇ ਯੋਕੋਹਾਮਾ ਇੰਡੀਆ ਦਾ ਧੰਨਵਾਦੀ ਹੈ ਕਿ ਉਨ੍ਹਾਂ ਨੇ ਪੋ੍ਰਗ੍ਰਾਮ ਦੇ ਨਾਲ ਲਗਾਤਾਰ ਸਮਰਥਨ ਹੋਰ ਜੁੜਾਵ ਰੱਖਿਆ।

ਸੀਐਮਜੀਜੀਏ ਪੋ੍ਰਗ੍ਰਾਮ ਰਾਜ ਦੀ ਪ੍ਰਾਥਮਿਕਤਾਵਾਂ ‘ਤੇ ਕੰਮ ਕਰਨ ਅਤੇ ਸੁਸ਼ਾਸਨ ਨੂੰ ਅੱਗੇ ਵਧਾਉਣ ਲਈ ਨੌਜੁਆਨਾਂ ਦੀ ਉਰਜਾ, ਰਜਨਾਤਮਕ ਅਤੇ ਕੌਸ਼ਲ ਦਾ ਲਾਭ ਚੁਕਣ ਤਹਿਤ 2016 ਤੋਂ ਅਸ਼ੋਕਾ ਯੂਨੀਵਰਸਿਟੀ ਅਤੇ ਹਰਿਆਣਾ ਸਰਕਾਰ ਦੇ ਵਿਚ ਇਕ ਰਣਨੀਤਿਕ ਸਹਿਯੋਗ ਹੈ। ਹਰ ਸਾਲ, 24 ਚੋਣ ਕੀਤੇ ਉਮੀਦਵਾਰਾਂ ਨੂੰ ਹਰਿਆਣਾ ਦੇ 22 ਜਿਲ੍ਹਿਆਂ ਵਿਚ ਰੱਖਿਆ ਜਾਂਦਾ ਹੈ ਅਤੇ ਸਿਸਟਮ ਨੂੰ ਵਿਵਸਥਿਤ ਕਰਨ ਦੇ ਲਈ ਸਿੱਧੇ ਤੌਰ ‘ਤੇ ਡਿਪਟੀ ਕਮਿਸ਼ਨਰਾਂ ਅਤੇ ਜਿਨ੍ਹਾਂ ਪ੍ਰਸਾਸ਼ਨ ਦੇ ਨਾਲ ਕੰਮ ਕਰਦੇ ਹੈ ਅਤੇ ਨਾਗਰਿਕ ਵੰਡ ਸਹੂਲਤਾਂ ਵਿਚ ਵਾਧਾ ਦੇ ਲਈ ਮੌਜੂਦਾ ਬੁਨਿਆਦੀ ਢਾਂਚਿਆਂ ਨੂੰ ਸੁਧਾਰਨ ਦੇ ਲਈ ਅਭਿਨਵ ਹੱਲ ਪ੍ਰਦਾਨ ਕਰਦੇ ਹਨ।

Leave a Reply

Your email address will not be published. Required fields are marked *