ਪੰਜਾਬਪਟਿਆਲਾ

ਚੋਥਾ ਦਰਜਾ ਮੁਲਾਜਮਾਂ— ਪੈਨਸ਼ਨਰਾਂ — ਕੱਚੇ ਮੁਲਾਜਮਾਂ ਨੂੰ ਤੇ ਪਰਿਵਾਰਾਂ ਨੂੰ ਸੋਚ ਸਮਝ ਕੇ ਵੋਟ ਦਾ ਇਸਤੇਮਾਲ ਕਰਨ ਦੀ ਜੋਰਦਾਰ ਅਪੀਲ

ਪਟਿਆਲਾ 12 ਫਰਵਰੀ (ਮਧੂਸਾਰ ਬਿਊਰੋ): ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਕੱਚੇ ਅਤੇ ਪੱਕੇ ਚੋਥਾ ਦਰਜਾ ਕਰਮਚਾਰੀ ਆਗੂਆਂ ਵੱਲੋਂ ਇੱਥੇ ਰਾਜਪੁਰਾ ਕਾਲੋਨੀ ਵਿਖੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਵਿੱਚ ਜਥੇਬੰਦਕ ਮੀਟਿੰਗ ਕਰਨ ਉਪਰੰਤ ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਤੇ ਪੈਨਸ਼ਨਰ ਸਮੇਤ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਤੇ ਮੰਗਾਂ ਪੂਰੀਆਂ ਕਰਨ ਤੇ ਅਸਫਲ ਰਹਿਣ ਤੇ ਰੋਸ ਪ੍ਰਗਟ ਕੀਤਾ ਗਿਆ ਤੇ ਮੰਗ ਕੀਤੀ ਕਿ ਮੁਲਾਜਮ ਦੀਆਂ ਡਿਊ ਮੰਗਾਂ ਤੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਲਈ ਵਿਸ਼ੇਸ਼ “ਆਰਡੀਨੈਸ” ਜਾਰੀ ਕਰਕੇ ਮੁੱਖ ਚੋਣ ਕਮਿਸ਼ਨ ਤੋਂ ਪ੍ਰਵਾਨਗੀ ਲੈ ਕੇ ਲਾਗੂ ਕੀਤਾ ਜਾਵੇ। ਮੰਗਾਂ ਤੋਂ ਪਿਛਲੇ ਸਾਡੇ ਚਾਰ ਸਾਲਾਂ ਤੋਂ ਲਮਕਾ ਅਵਸਥਾ ਵਿੱਚ ਹਨ। ਸਾਲ 2016 ਵਿੱਚ ਐਡਹਾਕ, ਟੈਂਪਰੇਰੀ, ਵਰਕਚਾਰਜ, ਡੇਲੀਵੇਜਿਜ਼, ਕੰਟਰੈਕਟ, ਆਊਟ ਸੋਰਸ ਕਰਮਚਾਰੀਆਂ ਜਿਨ੍ਹਾਂ ਨੇ 3, 5 ਅਤੇ 10 ਸਾਲ ਸੇਵਾ ਪੂਰੀ ਕਰ ਲਈ ਹੈ ਨੂੰ ਰੈਗੂਲਰ ਕਰਨ / ਵਿਭਾਗ ਵਿੱਚ ਖਪਾਉਣ ਲਈ ਨਿਯਮ ਨੋਟੀਫਾਈ ਹੋਏ ਸਨ, ਪਰੰਤੂ ਕਾਂਗਰਸ ਸਰਕਾਰ ਬਣਨ ਸਾਰ ਹੀ ਇਸ ਨੂੰ ਰੋਕ ਲਿਆ ਸੀ, “ਚੰਨੀ ਸਾਹਿਬ” 36000 ਦਾ ਅਕੜਾ ਪੇਸ਼ ਕਰਕੇ ਕਰੋੜਾਂ ਰੁਪਏ ਫਲੈਕਸ ਬੋਰਡਾਂ ਤੇ ਖਰਚ ਕੀਤੇ ਬਾਵਜੂਦ ਇੱਕ ਵੀ ਕਰਮਚਾਰੀ ਰੈਗੂਲਰ ਨਹੀਂ ਹੋਇਆ। ਸਾਲ 2004 ਵਿੱਚ ਪੁਰਾਣੀ ਪ੍ਰਚਲਿਤ ਪੈਨਸ਼ਨ ਬੰਦ ਕਰਕੇ ਕਾਂਗਰਸ ਸਰਕਾਰ ਨੇ 2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਨਾਲ ਬਹੁਤ ਵੱਡੀ ਬੇ—ਇਨਸਫੀ ਕੀਤੀ ਹੈ।

ਸਾਲ 2019 ਅਤੇ ਸਾਲ 2020 ਵਿੱਚ ਸਰਕਾਰ ਨੇ ਪੰਜਾਬ ਦੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਪੁਨਰਗਠਨ ਦੇ ਨਾਉ ਤੇ “ਲੱਖਾ ਮੁਲਾਜਮਾਂ” ਦੀਆਂ ਅਸਾਮੀਆਂ ਖਤਮ ਕਰਕੇ ਇਹਨਾਂ ਦਾ ਪੱਕੇ ਤੌਰ ਤੇ ਭੋਗ ਪਾ ਦਿੱਤਾ ਹੈ। ਪੰਜਾਬ ਸਰਕਾਰ ਨੇ ਪਬਲਿਕ ਸੈਕਟਰ ਵਿੱਚੋਂ ਚੋਥਾ ਦਰਜਾ ਕਰਮਚਾਰੀ (ਡੀ—ਸ਼੍ਰੇਣੀ) ਦਾ ਅਹੁੱਦਾ ਹਮੇਸ਼ਾ ਹਮੇਸ਼ਾ ਲਈ ਖਤਮ ਕਰ ਦਿੱਤਾ ਹੈ। ਮਾਨਯੋਗ ਸੁਪਰੀਮ ਕੋਰਟ ਵੱਲੋਂ 2016 ਵਿੱਚ ਪੰਜਾਬ ਮਾਮਲਿਆਂ ਵਿੱਚ ਫੈਸਲਾ ਆਇਆ ਸੀ ਕਿ ਪੰਜਾਬ ਵਿਚਲੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿੱਚ “ਬਰਾਬਰ—ਕੰਮ— ਬਰਾਬਰ—ਤਨਖਾਹ” ਸਭਨਾ ਕੱਚੇ ਕਰਮਚਾਰੀਆਂ ਤੇ ਲਾਗੂ ਕੀਤੀ ਜਾਵੇ। ਪੰਜਾਬ ਵਿਚਲੇ ਸਮੂੰਹ ਕੱਚੇ ਕਰਮੀਆਂ, ਮਜਦੂਰਾਂ ਤੇ ਘੱਟੋ—ਘੱਟ ਉਜਰਤਾਂ ਵਿੱਚ ਪਿਛਲੇ ਦੋ ਸਾਲਾਂ ਤੋਂ ਪੁਰਾ ਵਾਧਾ ਨਹੀਂ ਕੀਤਾ ਗਿਆ। ਪੰਜਾਬ ਵਿਚਲੇ ਮੁਲਾਜਮਾਂ ਤੇ ਮਜਦੂਰਾਂ ਦਾ ਆਰਥਿਕ ਸ਼ੋਸ਼ਣ ਆਪਣੇ ਠੇਕੇਦਾਰਾਂ ਦੁਆਰਾ ਕਰਵਾ ਰਹੀ ਹੈ। ਲੁੱਟ ਖਸੁੱਟ ਲਗਾਤਾਰ ਅੱਜ ਵੀ ਜਾਰੀ ਹੈ। ਪੰਜਾਬ ਸਰਕਾਰ ਫੂਡ ਗਰੇਨ ਏਜੰਸੀਆਂ ਵਿਚਲੇ ਸਕਿਉਰਟੀ ਗਾਰਡਾਂ ਦਾ ਲਗਾਤਾਰ ਆਰਥਿਕ ਸੋਸ਼ਣ ਠੇਕੇਦਾਰਾ ਦੁਆਰਾ ਕਰਵਾ ਰਹੀ ਹੈ। ਇਸ ਤਰ੍ਹਾਂ ਪੰਜਾਬ ਮੰਡੀ ਬੋਰਡ ਵਿੱਚ ਆਊਟ ਸੋਰਸ ਵਰਕਰਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ।

ਪੰਜਾਬ ਵਿਚਲਿਆਂ ਸਿਹਤ ਸੰਸਥਾਵਾਂ ਵਿੱਚ ਕਰੋਨਾ ਮਹਾਮਾਰੀ ਦੌਰਾਨ ਕੰਮ ਤੇ ਰੱਖੇ ਪੈਰਾ ਮੈਡੀਕਲ ਤੇ ਸਿਹਤ ਕਰਮੀਆਂ (ਕਰੋਨਾ ਯੋਧਿਆਂ) ਹਜਾਰਾਂ—ਹਜਾਰਾਂ ਨੂੰ ਮੌਜੂਦਾ ਸਰਕਾਰ ਨੇ ਮਿਤੀ 30 ਅਕਤੂਬਰ 2021 ਨੂੰ ਨੌਕਰੀ ਤੋਂ ਫਾਰਗ ਕਰਕੇ ਮੁਲਾਜਮਾਂ, ਦਲਿਤਾਂ ਅਤੇ ਲੋਕ ਵਿਰੋਧੀ ਹੋਣ ਦਾ ਪ੍ਰਤੱਖ ਸਬੂਤ ਦਿੱਤਾ ਹੈ। ਵੇਤਨ ਕਮਿਸ਼ਨ ਦੀ ਰਿਪੋਰਟ ਮੁਲਾਜਮਾਂ ਅਤੇ ਪੈਨਸ਼ਨਰਾਂ ਤੇ ਲਾਗੂ ਕਰਨ ਸਮੇਂ ਵੱਡੀ ਬੇਇਨਸਾਫੀ ਕੀਤੀ ਗਈ ਹੈ। ਚੋਥਾ ਦਰਜਾ ਮੁਲਾਜਮਾਂ ਦਾ 2011 ਦਾ ਵਿਸ਼ੇਸ਼ ਇੰਕਰੀਮੈਂਟ ਖੋਹ ਲਿਆ ਗਿਆ, ਡੀ.ਏ. ਪੂਰਾ ਨਹੀਂ ਦਿੱਤਾ ਤੇ ਵੇਤਨ ਵਾਧੇ ਦਾ ਬਕਾਇਆ ਵੀ ਦਬ ਲਿਆ ਹੈ। ਮੁਲਾਜਮ ਆਗੂਆਂ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਚੰਨੀ ਦੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਵਿਖੇ ਸਾਂਝੇ ਫਰੰਟ ਦੇ ਮਿਤੀ 17 ਫਰਵਰੀ ਦੇ ਝੰਡਾ ਮਾਰਚ ਵਿੱਚ ਸ਼ਾਮਲ ਹੋਇਆ ਜਾਵੇਗਾ।

ਮੁਲਾਜਮ ਆਗੂਆਂ ਸਰਵ ਸ੍ਰੀ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਮਾਧੋ ਲਾਲ, ਰਾਮ ਕਿਸ਼ਨ, ਰਾਮ ਪ੍ਰਸਾਦ ਸਹੋਤਾ, ਰਾਮ ਲਾਲ ਰਾਮਾ, ਅਸ਼ੋਕ ਕੁਮਾਰ ਬਿੱਟੂ, ਗੁਰਦਰਸ਼ਨ ਸਿੰਘ, ਰਾਮ ਦਾਸ, ਸੁਰਜ ਪਾਲ, ਰਤਨ ਸਿੰਘ, ਪ੍ਰੀਤਮ ਚੰਦ ਠਾਕੁਰ, ਕਾਕਾ ਸਿੰਘ, ਅਨਿਲ ਕੁਮਾਰ, ਅਮਰਜੀਤ ਸਿੰਘ ਧਾਲੀਵਾਲ, ਸੁਖਦੇਵ ਸਿੰਘ ਝੰਡੀ, ਅਜੈ ਕੁਮਾਰ ਸਿੱਪਾ, ਬਲਬੀਰ ਸਿੰਘ, ਸੁਭਾਸ਼, ਜਸਵੰਤ ਸਿੰਘ, ਅਮਰਨਾਥ ਨਾਰੜੂ, ਪ੍ਰਵੀਨ ਕੁਮਾਰ, ਅਮਰੀਕ ਸਿੰਘ, ਰਾਕੇਸ਼ ਸ਼ਰਮਾ, ਪ੍ਰਕਾਸ਼ ਸਿੰਘ ਲੁਬਾਣਾ, ਸਤਿਨਰਾਇਣ ਗੋਨੀ, ਦਿਆ ਸ਼ੰਕਰ, ਗੁਰਦੀਪ ਸਿੰਘ, ਸ਼ਾਮ ਸਿੰਘ, ਨਿਰਮਲ ਸਿੰਘ, ਤਰਲੋਚਨ ਮਾੜੂ, ਅੰਮ੍ਰਿਤਪਾਲ, ਰਾਮ ਯੋਧਾ, ਆਦਿ ਹਾਜਰ ਸਨ।

Leave a Reply

Your email address will not be published. Required fields are marked *