ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਮਿਤ ਸ਼ਾਹ ਹੋਏ ਨਤਮਸਤਕ
ਅੰਮਿ੍ਰਤਸਰ੍ਹ,13 ਫਰਵਰੀ (ਮਧੂਸਾਰ ਬਿਊਰੋ) :ਪੰਜਾਬ ’ਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅੰਮਿ੍ਰਤਸਰ ਵਿਖੇ ਆ ਰਹੇ ਹਨ, ਉਥੇ ਹੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਗੁਰੂ ਨਗਰੀ ਵਿਖੇ ਪਹੁੰਚੇ ਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ।
ਜਾਣਕਾਰੀ ਅਨੁਸਾਰ ਅਮਿਤ ਸ਼ਾਹ ਨੇ ਪਹਿਲਾਂ ਵੱਖ-ਵੱਖ ਥਾਈਂ ਹੋ ਰਹੀਆਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਦੁਰਗਿਆਣਾ ਮੰਦਿਰ ਅਤੇ ਭਗਵਾਨ ਵਾਲਮੀਕਿ ਜੀ ਦੇ ਤੀਰਥ ਅਸਥਾਨ ਵਿਖੇ ਨਤਮਸਤਕ ਹੋਏ। ਇਸ ਤੋਂ ਬਾਅਦ ਉਹ ਏਅਰਪੋਰਟ ਪਹੁੰਚ ਕੇ ਸ਼ਾਮ ਨੂੰ ਦਿੱਲੀ ਲਈ ਵਾਪਸ ਰਵਾਨਾ ਹੋਏ। ਇਸ ਦੌਰਾਨ ਭਾਜਪਾ ਦੇ ਕਈ ਸਟਾਰ ਪ੍ਰਚਾਰਕ ਤੇ ਕਈ ਵੱਡੇ ਨੇਤਾ ਵੀ ਅਮਿਤ ਸ਼ਾਹ ਦੇ ਨਾਲ ਮੌਜੂਦ ਰਹੇ।

