ਕਾਂਗਰਸ ਦੇ ਰਾਜ `ਚ ਪਟਿਆਲਾ ਦਿਹਾਤੀ ਬਣਿਆ ਨਮੂਨੇ ਦਾ ਹਲਕਾ; ਮੋਹਿਤ ਮੋਹਿੰਦਰਾ
ਮੋਹਿਤ ਮੋਹਿੰਦਰਾ ਨੇ ਪਿੰਡਾਂ ਤੇ ਸ਼ਹਿਰੀ ਇਲਾਕਿਆਂ `ਚ ਕੀਤੀਆ ਚੋਣ ਮੀਟਿੰਗਾਂ

ਪਟਿਆਲਾ 14 ਫ਼ਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕਾਂਗਰਸ ਪਾਰਟੀ ਦੇ ਹਲਕਾ ਦਿਹਾਤੀ ਤੋਂ ਉਮੀਦਵਾਰ ਮੋਹਿਤ ਮੋਹਿੰਦਰਾ ਨੇ ਚੋਣ ਪ੍ਰਚਾਰ ਦੌਰਾਨ ਮੁਹੱਲਿਆਂ ਤੇ ਪਿੰਡਾਂ ਦੇ ਵਿਚ ਘਰੋਂ-ਘਰੀ ਜਾ ਕੇ ਵੋਟਰਾਂ ਨਾਲ ਸਿੱਧਾ ਸੰਵਾਦ ਕਾਇਮ ਕਰਕੇ ਚੋਣ ਮੀਟਿੰਗਾਂ ਵੀ ਕੀਤੀਆ ਗਈਆ।ਇਸ ਦੌਰਾਨ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਚ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ ਦੀ ਰਹਿਨੁਮਾਈ ਤੇ ਉਨ੍ਹਾਂ ਦੀ ਅਗੁਵਾਈ ਹੇਠ ਕਰਵਾਏ ਬਹੁਪੱਖੀ ਵਿਕਾਸ ਕਾਰਜਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਉੱਥੇ ਹੀ ਮੋਹਿਤ ਮੋਹਿੰਦਰਾ ਨੇ ਬਾਬੂ ਸਿੰਘ ਕਲੋਨੀ, ਦੀਨ ਦਿਆਲ ਉਪਾਧਿਆਏ ਨਗਰ, ਬਾਬਾ ਦੀਪ ਸਿੰਘ ਨਗਰ, ਗੁਰੂ ਨਾਨਕ ਨਗਰ, ਬਾਜਵਾ ਕਲੋਨੀ, ਪਿੰਡ ਕੈਦੂਪੁਰ, ਪਿੰਡ ਲੁਬਾਣਾ ਕਰਮੂ ਤੇ ਅਨਾਜ ਮੰਡੀ ਪਟਿਆਲਾ ਵਿਚ ਨੁੱਕੜ ਸਭਾਵਾਂ ਨੂੰ ਸੰਬੋਧਨ ਕਰਕੇ ਕਾਂਗਰਸ ਦੀਆ ਲੋਕ ਹਿਤੈਸ਼ੀ ਨੀਤੀਆ ਸਬੰਧੀ ਜਾਣਕਾਰੀ ਦਿੱਤੀ।ਜਿਨਾਂ ਦੇ ਵੱਡੀ ਗਿਣਤੀਚ ਸਮਰਥਨ ਦਿੱਤਾ ਤੇ ਕਾਂਗਰਸ ਪਾਰਟੀ ਨੂੰ ਵੱਡੀ ਲੀਡ ਨਾਲ ਜਿੱਤ ਦਰਜ਼ ਕਰਨ ਦਾ ਭਰੋਸਾ ਦਿੱਤਾ।
ਮੋਹਿਤ ਮੋਹਿੰਦਰਾ ਨੇ ਚੋਣ ਪ੍ਰਚਾਰ ਦੌਰਾਨ ਮਿਲ ਰਹੇ ਲੋਕਾ ਦੇ ਸਮਰਥਨ ਨੂੰ ਵਿਕਾਸ ਦੀ ਲੜੀ ਨਾਲ ਜੋੜਦੇ ਹੋਏ ਕਿਹਾ ਕਿ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦੀ ਹਰ ਗਲੀ-ਮੁਹੱਲੇ ਵਿਚ ਕਾਂਗਰਸ ਦੇ ਪੱਖ ਵਿਚ ਉਮੜ ਰਹੀ ਭੀੜ ਪਿਛਲੇ 5 ਸਾਲ ਵਿਚ ਜ਼ਮੀਨੀ ਪੱਧਰ `ਤੇ ਹੋਏ ਵਿਕਾਸ ਤੇ ਜਨਤਾ ਦੀ ਮੋਹਰ ਹੈ।ਕਾਂਗਰਸ ਦੇ ਰਾਜ ਵਿਚ ਅੱਜ ਪੰਜ ਸਾਲਾ ਵਿਚ ਹਲਕਾ ਦਿਹਾਤੀ ਵਿਚ 500 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜ਼ ਹੋਏ ਹਨ, ਜਿਸ ਕਾਰਨ ਅੱਜ ਹਲਕਾ ਪਟਿਆਲਾ ਦਿਹਾਤੀ ਨਮੂਨੇ ਦਾ ਹਲਕਾ ਬਣ ਗਿਆ ਹੈ।ਜਿੱਤ ਤੋਂ ਬਾਅਦ ਲੋਕਾਂ ਦੇ ਪਿਆਰ ਦਾ ਮੁੱਲ ਉਹ ਰਹਿੰਦੇ ਕੰਮਾ ਨੂੰ ਕਰਕੇ ਮੋੜਨਗੇ।
ਇਸ ਮੌਕੇ ਹੁਸਿ਼ਆਰ ਸਿੰਘ, ਜ਼ੋਰਾ ਸਿੰਘ, ਹਰਪ੍ਰੀਤ ਸਿੰਘ, ਰਾਮ ਸਿੰਘ, ਰਘੁਬੀਰ ਸਿੰਘ, ਸੁੱਖਪਾਲ ਸਿੰਘ, ਰਣਧੀਰ ਸਿੰਘ,ਗੁਰੀ ਧਾਲੀਵਾਲ, ਸਰਪੰਚ ਪਾਲ ਸਿੰਘ, ਨੰਬਰਦਾਰ ਸੁੱਖਚੈਨ ਸਿੰਘ,ਹਰਿੰਦਰ ਸਿੰਘ, ਡਾ. ਤਾਜ, ਅੰਗਰੇਜ਼ ਖਾਨ, ਪ੍ਰਦੀਪ ਸ਼ਰਮਾ, ਸ਼ਾਹਲਵਾਜ਼ ਖਾਨ, ਪਹਿਲਵਾਨ ਪਵਨ ਖਾਨ, ਹਸਨ ਖਾਨ, ਸਰਪੰਚ ਕਰਮਜੀਤ ਸਿੰਘ, ਮੱਖਣ ਸਿੰਘ ਫ਼ੌਜੀ, ਕਰਨੈਲ ਸਿੰਘ, ਗੁਰਚਰਨ ਸਿੰਘ, ਬਾਬੂ ਸਿੰਘ, ਲਖਵਿੰਦਰ ਸਿੰਘ, ਸਰਪੰਚ ਹਾਕਮ ਸਿੰਘ, ਗੁਰਨੰਦ ਸਿੰਘ, ਬੇਅੰਤ ਸਿੰਘ,ਸੁਨੀਤਾ ਰਾਣੀ, ਨਿਰਮਲਾ ਦੇਵੀ, ਦੀਪਾ ਪੰਚ, ਪ੍ਰੇਮ ਕੁਮਾਰ, ਗੁਰਮੀਤ ਸਿੰਘ, ਮੋਹਿੰਦਰ ਸ਼ਰਮਾ, ਹਰਬੀਰ ਢੀਂਡਸਾ, ਸੁਖਬੀਰ ਢੀਂਡਸਾ, ਪਾਲ ਸਿੰਘ ਛੰਨਾ, ਮੁਲਾਇਮ ਰਾਮ, ਮੇਕੂ ਲਾਲ, ਰਾਮ ਬਹਾਦੁਰ, ਬੰਟੀ, ਕਰਮਜੀਤ ਲਚਕਾਨੀ, ਸੇਵਾ ਬਾਂਸਲ, ਪੱਪੂ, ਰਾਜੂ, ਕੌਂਸਲਰ ਰਾਜੂ, ਜਿਊਣਾ ਖਾਨ, ਸ਼ਮੀ ਖਾਨ, ਲਾਹੋਰੀ ਸਿੰਘ, ਰਾਹੁਲ ਮਹਿਤਾ, ਨਰਿੰਦਰ ਗੋਲਡੀ, ਅਨਿਲ ਮੋਦਗਿੱਲ, ਮਦਨ ਗਿੱਲ, ਸਿ਼ਵ ਨਾਥ, ਰਜਿੰਦਰ ਰਾਜੁ, ਅਜਮਲ ਖਾਨ, ਦਿਨੇਸ਼ ਰਾਮ, ਰੇਖਾ ਰਾਣਾ, ਜਤਿੰਦਰ ਸਿੰਘ, ਪੱਪੂ ਮਿੱਤਲ, ਭੂਟੋ ਬਾਜਵਾ, ਰਾਜੇਸ਼ ਕਾਕਾ, ਬਿੱਟੂ ਛਿੰਨਾ, ਰਾਜੂ ਸ਼ਰਮਾ, ਲਵਲੀ ਚੌਹਾਨ ਰਜਨੀ ਆਦਿ ਮੌਜੂਦ ਸਨ।

