ਪਟਿਆਲਾ

ਆਪ ਦੀ ਸਰਕਾਰ ਆਊਣ ਤੇ ਹਰ ਦੁਕਾਨਦਾਰ ਤੇ ਵਪਾਰੀ ਟੈਕਸ ਵਿਭਾਗ ਤੋਂ ਬੇ-ਡਰ ਹੋਏਗਾ-ਅਜੀਤਪਾਲ ਕੋਹਲੀ

ਆਪ ਉਮੀਦਵਾਰ ਅਜੀਤਪਾਲ ਕੋਹਲੀ ਨੇ ਦੁਕਾਨਦਾਰਾਂ ਨੂੰ ਦਿੱਤਾ ਪੂਰਾ ਭਰੋਸਾ

ਹੁਣ ਤਾਂ ਸਿਰਫ ਆਮ ਆਦਮੀ ਪਾਰਟੀ ਤੇ ਹੀ ਭਰੋਸਾ ਕਰ ਸਕਦੇ ਹਾਂ- ਦੁਕਾਨਦਾਰ

ਪਟਿਆਲਾ, 14 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਪਟਿਆਲਾ ਸਹਿਰੀ ਦੇ ਉਮੀਦਵਾਰ ਸ. ਅਜੀਤਪਾਲ ਸਿੰਘ ਕੋਹਲੀ ਨੇ ਅੱਜ ਇਥੇ ਕਈ ਬਜਾਰਾਂ ਵਿਚ ਹਰ ਦੁਕਾਨਦਾਰ ਨਾਲ ਜਾ ਕੇ ਗਲਬਾਤ ਕੀਤੀ। ਇਸ ਦੋਰਾਨ ਉਨਾ ਨੇ ਸੈਂਕੜੇ ਦੁਕਾਨਦਾਰਾਂ ਨਾਲ ਰਾਬਤਾ ਬਣਾਇਆ ਅਤੇ ਪੰਜਾਬ ਵਿਚ ਸਰਕਾਰ ਬਣਨ ਤੇ ਹਰ ਦੁਕਾਨਦਾਰ ਅਤੇ ਵਪਾਰੀ ਲਈ ਕੀਤੇ ਜਾਣ ਵਾਲੇ ਕੰਮਾ ਦਾ ਵੇਰਵਾ ਦਿੱਤਾ।

ਇਸ ਮੌਕੇ ਉਨਾ ਨਾਲ ਸਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਸੀਨੀਅਰ ਆਗੂ ਕੁੰਦਨ ਗੋਗੀਆ, ਸੀਨੀਅਰ ਕੌਂਸਲਰ ਕਿਸ਼ਨ ਚੰਦ ਬੁੱਧੂ,। ਸਾਬਕਾ ਚੇਅਰਮੈਨ ਕੇਕੇ ਸਹਿਗਲ, ਅਨਿਲ ਮਹਿਰਾ ਅਤੇ ਰਾਜੂ ਸਾਹਨੀ ਸਮੇਤ ਹਰ ਆਗੂ ਮੌਜੂਦ ਸਨ। ਇਸ ਦੋਰਾਨ ਸ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਜਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਏਗੀ ਤਾਂ ਉਸ ਤੋਂ ਬਾਅਦ ਹਰ ਦਕਾਨਦਾਰ ਅਤੇ ਵਪਾਰੀ ਇਨਕਮ ਟੈਕਸ ਦੇ ਭੈਅ ਤੋਂ ਮੁਕਤ ਹੋ ਕੇ ਕੰਮ ਕਰੇਗਾ। ਅਜੀਤਪਾਲ ਨੇ ਕਿਹਾ ਕਿ ਅੱਜ ਹਰ ਇਕ ਦੁਕਾਨਦਾਰ ਅਤੇ ਵਪਾਰੀ ਖਾਸ ਕਰ ਤਿਉਹਾਰਾਂ ਦੇ ਦਿਨਾ ‘ਚ ਪਲ ਪਲ ਡਰਦਾ ਹੈ ਕਿ ਕਿਤੇ ਇਨਕਮ ਟੈਕਸ ਨਾ ਆ ਜਾਵੇ। ਉਸ ਦਾ ਹਰ ਦਿਨ ਡਰ ਵਿਚ ਬੀਤਦਾ ਹੈ, ਪਰ ਜਦੋਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਏਗੀ ਤਾਂ ਇਹ ਸਭ ਡਰ ਚੁੱਕਿਆ ਜਾਏਗਾ। ਅਜੀਤਪਾਲ ਨੇ ਕਿਹਾ ਕਿ ਫਿਰ ਹਰ ਇਕ ਦੁਕਾਨਦਾਰ ਅਤੇ ਹਰ ਵਪਾਰੀ ਆਪਣੀ ਦੁਕਾਨ ਵਿਚ ਸਮਾਨ ਰੱਖਣ ਅਤੇ ਵੇਚਣ ਦਾ ਫੈਸਲਾ ਖੁਦ ਕਰੇਗਾ।

ਇਥੋਂ ਤੱਕ ਕਿ ਬਹੁਤੇ ਬਹੀ ਖਾਤੇ ਲਾਊਣ ਦੀ ਲੋੜ ਨਹੀਂ। ਸੀਏ ਨੂੰ ਹਜਾਰਾਂ ਰਪਏ ਮਹੀਨਾ ਦੇੇਣ ਦੀ ਲੋੜ ਨਹੀਂ ਪੲੈਗਾ। ਸਿਰਫ ਤੁਸੀ ਆਪ ਹੀ ਆਪਣਾ ਹਿਸਾਬ ਰਖ ਸਕਦੇ ਹੋ। ਇਹ ਸਭ ਕੁਝ ਸੁਣ ਕਿ ਸਮੂਹ ਦੁਕਾਨਦਾਰਾਂ ਨੇ ਕਿਹਾ ਕਿ ਸਾਨੂੰ ਹਰ ਚੋਣਾ ਵਿਚ ਪਾਰਟੀਆਂ ਨੇ ਬਹੁਤ ਲਾਰੇ ਲਗਾਏ ਅਤੇ ਅਸੀਂ ਝਾਸੇਂ ਵਿਚ ਆ ਜਾਂਦੇ ਰਹੇ। ਇਸ ਲਈ ਸਰਕਾਰ ਬਣਨ ਤੋਂ ਬਾਅਦ ਸਭ ਕੁਝ ਭੁਲ ਜਾਂਦੇ ਰਹੇ। ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਇਸ ਵਾਰ 1 ਮੋਕੇ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੁਦੇ ਹਾਂ ਤਾਂ ਕਿ ਅਸੀਂ ਵੇਖ ਸਕੀਏ ਕਿ ਕਿਤੇ ਇਹ ਵੀ ਦੂਜੀਆਂ ਪਾਰਟੀਆਂ ਵਾਂਗ ਤਾਂ ਨਹੀਂ। ਦੁਕਾਨਦਾਰਾਂ ਨੇ ਕਿਹਾ ਕਿ ਹੁਣ ਤਾਂ ਸਿਰਫ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੇ ਹੀ ਭਰੋਸਾ ਕੀਤਾ ਜਾ ਸਕਦਾ ਹੈ। ਦੁਕਾਨਦਾਰਾਂ ਨੇ ਸ. ਅਜੀਤਪਾਲ ਸਿੰਘ ਕੋਹਲੀ ਨੂੰ ਕਿਹਾ ਕਿ ਤੁਸੀਂ ਬੇਚਿੰਤ ਹੋ ਜਾੳ, ਸਾਡੀ ਇਕ ਇਕ ਵੋਟ ਇਸ ਵਾਰ ਆਮ ਆਦਮੀ ਪਾਰਟੀ ਨੂੰ ਪਏਗੀ।

Leave a Reply

Your email address will not be published. Required fields are marked *