`ਆਪ` ਪਾਰਟੀ ਸੱਤਾ `ਚ ਆਉਣ ਦਾ ਦਿਮਾਗ `ਚੋਂ ਕੱਢ ਦੇਵੇ ਭੁੱਲੇਖਾ: ਮੋਹਿਤ ਮੋਹਿੰਦਰਾ
ਹਲਕਾ ਪਟਿਆਲਾ ਦਿਹਾਤੀ ਦੇ ਪਿੰਡਾਂ `ਚ ਕਾਂਗਰਸ ਸਰਕਾਰ ਨੇ ਕਰਵਾਏ ਰਿਕਾਰਡਤੋੜ ਵਿਕਾਸ ਕਾਰਜ਼: ਮੋਹਿਤ ਮੋਹਿੰਦਰਾ
ਮੋਹਿਤ ਮੋਹਿੰਦਰਾ ਨੇ ਹਲਕਾ ਪਟਿਆਲਾ ਦਿਹਾਤੀ ਦੇ ਪਿੰਡਾਂ `ਚ ਕੀਤਾ ਚੋਣ ਰੋਡ ਸੋ਼ਅ
ਫ਼ੁੱਲਾਂ ਦੀ ਬਰਸਾਤ ਕਰਕੇ ਲੋਕਾਂ ਨੇ ਮੋਹਿਤ ਮੋਹਿੰਦਰਾ ਦਾ ਗਰਮਜੋਸ਼ੀ ਨਾਲ ਕੀਤਾ ਭਰਵਾਂ ਸਵਾਗਤ
ਪਿੰਡਾਂ ਦੇ ਲੋਕਾਂ ਨੇ ਮੋਹਿਤ ਮੋਹਿੰਦਰਾ ਦੀ ਚੋਣ ਮੁਹਿੰਮ ਦਾ ਕੀਤਾ ਪੂਰਜ਼ੋਰ ਸਮਰਥਨ
ਲੋਕਾਂ ਨੂੰ 20 ਫ਼ਰਵਰੀ ਚੋਣਾਂ ਵਾਲੇ ਦਿਨ ਕਾਂਗਰਸ ਪਾਰਟੀ ਦੇ ਨਿਸ਼ਾਨ ਹੱਥ ਪੰਜੇ ਦੇ ਨਿਸ਼ਾਨ `ਤੇ ਵੋਟ ਪਾਉਣ ਦੀ ਕੀਤੀ ਅਪੀਲ
ਪਟਿਆਲਾ 17 ਫ਼ਰਵਰੀ (ਮਧੂਸਾਰ ਬਿਊਰੋ) ਹਲਕਾ ਪਟਿਆਲਾ ਦਿਹਾਤੀ ਚ ਪੈਂਦੇ ਪਿੰਡਾਂ ਵਿਚ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਮੋਹਿਤ ਮੋਹਿੰਦਰਾ ਵਲੋਂ ਆਪਣੇ ਹੱਕਚ ਚੋਣ ਰੋਡ ਸ਼ੋਅ ਕੱਢਿਆ ਗਿਆ। ਇਹ ਚੋਣ ਰੋਡ ਸ਼ੋਅ ਪਿੰਡ ਮੰਡੋਰ ਤੋਂ ਸ਼ੁਰੂ ਹੋ ਕੇ ਘਮਰੌਂਦਾ, ਲਲੌਡਾ, ਰੋਹਟੀ, ਰੋਹਟੀ ਬਸਤਾ, ਰੋਹਟੀ ਮੋੜਾਂ, ਰੋਹਟੀ ਖਾਸ, ਚਲੈਲਾ, ਪੇਧਨ, ਪੇਧਨੀ, ਆਲੋਵਾਲ ਤੋਂ ਹੁੰਦੇ ਹੋਏ ਪਿੰਡ ਲੌਟ ਵਿਖੇ ਸਮਾਪਤ ਹੋਇਆ। ਰੋਡ ਸ਼ੋਅ ਦੌਰਾਨ ਪਿੰਡਾਂ ਦੇ ਲੋਕਾਂ ਦਾ ਉਤਸ਼ਾਹ ਦੇਖਣ ਵਾਲਾ ਸੀ, ਜਿਨ੍ਹਾਂ ਵਲੋਂ ਮੋਹਿਤ ਮੋਹਿੰਦਰਾ ਦਾ ਫ਼ੁੱਲਾਂ ਦੀ ਬਰਸਾਤ ਕਰਕੇ ਭਰਵਾਂ ਸਵਾਗਤ ਕੀਤਾ ਤੇ ਉਨ੍ਹਾਂ ਦੇ ਹੱਕ ਵਿਚ ਅਸਮਾਨੀ ਗੂੰਜਦੇ ਨਾਅਰੇ ਵੀ ਲਗਾਏ ਗਏ।ਮੋਹਿਤ ਮੋਹਿੰਦਰਾ ਨੇ ਲੋਕਾਂ ਨੂੰ ਆਪਣੇ ਹੱਕ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਹੱਥ ਪੰਜਾ `ਤੇ ਵੋਟ ਪਾਉਣ ਦੀ ਅਪੀਲ ਕੀਤੀ।ਪਿੰਡਾਂ ਦੇ ਲੋਕਾਂ ਨੇ ਪੂਰਜ਼ੋਰ ਸਮਰਥਨ ਕਰਦਿਆਂ ਉਨ੍ਹਾਂ ਦੇ ਹੱਕ ਵਿਚ ਆਉਣ ਵਾਲੀ 20 ਫ਼ਰਵਰੀ ਨੂੰ ਵੱਡੀ ਲੀਡ ਨਾਲ ਜਿੱਤ ਦਰਜ਼ ਕਰਾਉਣ ਦਾ ਭਰੋਸਾ ਦਿੱਤਾ।
ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੋਹਿਤ ਮੋਹਿੰਦਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਰਾਜ ਵਿਚ ਹੁਣ ਤੱਕ ਹਲਕਾ ਦਿਹਾਤੀ ਵਿਚ ਪੈਂਦੇ ਪਿੰਡਾਂ ਦੇ ਵਿਚ 500 ਕਰੋੜ ਰੁਪਏ ਤੋਂ ਵੱਧ ਦੇ ਰਿਕਾਰਡ ਤੋੜ ਵਿਕਾਸ ਕਾਰਜ਼ ਹੋਏ ਹਨ। ਇਨ੍ਹਾਂ ਵਿਕਾਸ ਕਾਰਜ਼ਾਂ ਕਰਕੇ ਹੀ ਅੱਜ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਹੁਣ ਤੱਕ ਹਲਕਾ ਦਿਹਾਤੀ ਵਿਚ ਪੈਂਦੇ ਪਿੰਡਾਂ ਵਿਚ ਇਤਿਹਾਸਕ ਦਰਵਾਜਿ਼ਆਂ ਦਾ ਨਵੀਨੀਕਰਨ, ਐਂਟਰੀ ਗੇਟ ਨਿਰਮਾਣ, ਪੰਚਾਇਤ ਘਰਾਂ ਦਾ ਨਿਰਮਾਣ, ਸ਼ਮਸ਼ਾਨ ਘਾਟ ਲਈ ਸ਼ੈੱਡ, ਲੋੜਵੰਦਾਂ ਪਰਿਵਾਰਾਂ ਲਈ 5-5 ਮਰਲੇ ਜਮੀਂਨ, ਸੜਕਾਂ ਦੇ ਨਿਰਮਾਣ, ਸਾਫ਼ ਪਾਣੀ ਲਈ ਪ੍ਰਬੰਧ, ਗੰਦੇ ਪਾਣੀ ਦੀ ਨਿਕਾਸੀ ਲਈ ਛੱਪੜਾਂ ਦੀ ਪੁਟਾਈ, ਪ੍ਰਾਇਮਰੀ ਸਕੂਲਾਂ ਦੀ ਨੁਹਾਰ ਬਦਲੀ, ਪਿੰਡਾਂ ਦੀਆਂ ਗੱਲੀਆਂ ਤੇ ਨਾਲੀਆਂ ਨੂੰ ਪੱਕੇ ਕਰਵਾਉਣਾ, ਲੋੜਵੰਦ ਲੋਕਾਂ ਦੀ ਸਹੂਲਤ ਲਈ ਮਿੰਨੀ ਪੈਲੇਸ, ਪਾਣੀ ਦੀ ਨਿਕਾਸੀ ਲਈ ਸੀਵਰੇਜ਼ ਆਦਿ ਦੇ ਵਿਕਾਸ ਕਾਰਜ਼ ਕਰਵਾਏ ਗਏ ਹਨ। ਜਿਥੋਂ ਤੱਕ ਸ਼ਹਿਰੀ ਇਲਾਕੇ ਦੀ ਗੱਲ ਕਰੀਏ ਤਾਂ ਉਥੇ ਸੜਕਾਂ, ਸੀਵਰੇਜ਼ ਤੇ ਵਾਟਰ ਸਪਲਾਈ, ਇੰਟਰਲਾਕਿੰਗ ਟਾਇਲਾਂ, ਵੱਡੀ ਨਦੀ ਤੇ ਛੋਟੀ ਨਦੀ ਪ੍ਰਾਜੈਕਟ, ਤਫ਼ਤਜਲਪੁਰਾ ਨਾਲੇ ਦੀ ਸਮੱਸਿਆ ਦਾ ਹੱਲ, ਨਵੇਂ ਬੱਸ ਸਟੈਂਡ ਦਾ ਨਿਰਮਾਣ ਆਦਿ ਦੇ ਵਿਕਾਸ ਕਾਰਜ਼ ਕਰਵਾਏ ਗਏ ਹਨ, ਜਿਸ ਕਾਰਨ ਅੱਜ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਆਮ ਆਦਮੀ ਪਾਰਟੀ ਵਲੋਂ ਜਿਥੇ ਝੂਠੀਆਂ ਗਰੰਟੀਆਂ ਦੇ ਨਾਲ ਸੱਤਾ ਵਿਚ ਆਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਉਹ ਭੁੱਲੇਖਾ ਲੋਕ 20 ਫ਼ਰਵਰੀ ਨੂੰ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਲੱਗਾ ਕਰ ਦੇਣਗੇ।

