ਕਾਂਗਰਸ ਤੇ ਆਪ ਨੂੰ ਝਟਕਾ : ਪਿੰਡ ਹਿਆਣਾ ਖੁਰਦ ਤੇ ਘਮਰੌਦਾ ਤੋਂ ਵੱਡੀ ਗਿਣਤੀ ‘ਚ ਲੋਕ ਅਕਾਲੀ ਦਲ ‘ਚ ਸ਼ਾਮਲ
ਜਸਪਾਲ ਸਿੰਘ ਬਿੱਟੂ ਚੱਠਾ ਨੇ ਸਿਰੋਪਾ ਪਾ ਕੀਤਾ ਸਨਮਾਨਿਤ
ਲੋਕਾਂ ਦੇ ਅਕਾਲੀ ਦਲ ‘ਚ ਸ਼ਾਮਲ ਹੋਣ ਨਾਲ ਸਾਬਿਤ ਹੁੰਦਾ ਹੈ ਕਿ ਪੰਜਾਬ ਅੰਦਰ ਬਣੇਗੀ ਅਕਾਲੀ ਦਲ-ਬਸਪਾ ਦੀ ਸਰਕਾਰ : ਬਿੱਟੂ ਚੱਠਾ
ਪਟਿਆਲਾ, 17 ਫਰਵਰੀ ਮਧੂਸਾਰ ਬਿਊਰੋ) : ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਦੀ ਅਗਵਾਈ ਹੇਠ ਅੱਜ ਪਿੰਡ ਹਿਆਣਾ ਖੁਰਦ ਅਤੇ ਘਮਰੌਦਾ ਤੋਂ ਅੱਜ ਵੱਡੀ ਗਿਣਤੀ ਵਿੱਚ ਕਾਂਗਰਸ ਤੇ ਆਪ ਪਾਰਟੀ ਦੇ ਨੇਤਾ ਅਕਾਲੀ ਦਲ ਵਿੱਚ ਸਾਮਲ ਹੋ ਗਏ ਹਨ, ਜਿਸ ਨਾਲ ਦੋਵਾਂ ਪਾਰਟੀਆਂ ਨੂੰ ਵੱਡਾ ਝਟਕਾ ਲੱਗਾ ਹੈ।
ਇਸ ਮੌਕੇ ਜਸਪਾਲ ਸਿੰਘ ਬਿੱਟੁ ਚੱਠਾ ਨੇ ਸਾਰੇ ਨੇਤਾਵਾਂ ਦਾ ਸਿਰੋਪਾ ਪਾ ਕੇ ਸਨਮਾਨ ਕਰਦਿਆਂ ਉਨ੍ਹਾਂ ਨੂੰ ਪਾਰਟੀ ਅੰਦਰ ਬਣਦਾ ਮਾਨ ਸਨਮਾਨ ਦੇਣ ਦਾ ਭਰੋਸਾ ਵੀ ਦਿਵਾਇਆ। ਉਨ੍ਹਾਂ ਆਖਿਆ ਕਿ ਲੋਕਾਂ ਤੇ ਦੂਜੀ ਪਾਰਟੀਆਂ ਦੇ ਨੇਤਾਵਾਂ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਇਹ ਸਾਬਿਤ ਹੋ ਜਾਂਦਾ ਹੈ ਕਿ ਹੁਣ ਪੰਜਾਬ ਅੰਦਰ ਅਕਾਲੀ ਦਲ ਬਸਪਾ ਦੀ ਸਰਕਾਰ ਹੀ ਬਣੇਗੀ ਕਿਉਂਕਿ ਲੋਕ ਪਾਰਟੀ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਦਾ ਕੁੱਝ ਨਹੀਂ ਸੰਵਾਰਿਆ ਸਿਰਫ਼ ਆਪਣੀਆਂ ਜੇਬਾਂ ਭਰਨ ਵੱਲ ਹੀ ਧਿਆਨ ਦਿੱਤਾ ਹੈ।
ਇਸ ਲਈ ਅੱਜ ਪੰਜਾਬ ਅੰਦਰੋਂ ਕਾਂਗਰਸ ਦਾ ਪੂਰੀ ਤਰ੍ਹਾਂ ਸਫਾਇਆ ਹੋਣ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਜਾਗਰੂਕ ਹੋ ਕੇ ਅਕਾਲੀ ਦਲ ਬਸਪਾ ਨੂੰ ਜਿੱਤਾ ਕੇ ਪੰਜਾਬ ਅੰਦਰ ਸਰਕਾਰ ਬਣਾਊਣਗੇ ਤੇ ਆਪਣੇ ਰਹਿੰਦੇ ਕੰਮਾਂ ਨੂੰ ਪੂਰਾ ਕਰਵਾਉਣਗੇ। ਇਸ ਮੌਕੇ ਪਾਰਟੀ ਅੰਦਰ ਸ਼ਾਮਲ ਹੋਣ ਵਾਲਿਆਂ ਵਿੱਚ ਪਿੰਡ ਹਿਆਣਾ ਖੁਰਦ ਤੇ ਘਮਰੌਦਾ ਤੋਂ ਗੁਰਚਰਨ ਸਿੰਘ ਚੇਅਰਮੈਨ, ਕਰਮਜੀਤ ਸਿੰਘ ਕਾਕਾ, ਜਾਗਰ ਸਿੰਘ, ਗੁਰਵਿੰਦਰ ਸਿੰਘ ਯੂ.ਐਸ.ਏ, ਗੁਰਧਿਆਨ ਸਿੰਘ, ਹਰਜਿੰਦਰ ਸਿੰਘ, ਡਾ. ਹਰਬੰਸ ਸਿੰਘ ਸ਼ਾਮਲ ਹੋਏ।

