ਅੰਮ੍ਰਿਤਸਰ

ਕਾਂਗਰਸੀ ਉਮੀਦਵਾਰ ਵੱਲੋਂ ਕੱਢਿਆ ਰੋਡ ਸ਼ੋਅ ਹੋਇਆ ਫ਼ਲਾਪ : ਤਲਬੀਰ ਗਿੱਲ

ਹਲਕੇ ਦੇ ਵੋਟਰ 10 ਨੂੰ ਤੋੜਣਗੇ ਬੁਲਾਰੀਆ ਦਾ ਤੋੜਗੇ ਹੰਕਾਰ

ਅੰਮ੍ਰਿਤਸਰ, 18 ਫਰਵਰੀ ( ਸੁਖਬੀਰ ਸਿੰਘ ਮਧੂਸਾਰ ਬਿਊਰੋ) ਕਾਂਗਰਸ ਸਰਕਾਰ ਦੇ 5 ਸਾਲ ਰਾਜ ਦੌਰਾਨ ਹਲਕਾ ਦੱਖਣੀ ਸਰਕਾਰ ਦੀਆਂ ਸਹੂਲਤਾਂ ਤੋਂ ਸੱਖਣਾ ਰਿਹਾ, ਜਿਸ ਕਰਕੇ ਹਲਕੇ ਦੇ ਲੋਕਾਂ ਦਾ ਕਾਂਗਰਸੀ ਵਿਧਾਇਕ ਨਾਲੋਂ ਮੋਹ ਭੰਗ ਹੋ ਚੁੱਕਾ ਹੈ। ਜਿਸਦੀ ਮਿਸਾਲ ਹਲਕੇ ਦੇ ਕਾਂਗਰਸੀ ਉਮੀਦਵਾਰ ਅੱਜ ਕੱਢਿਆ ਗਿਆ ਰੋਡ ਸ਼ੋਅ ਨੂੰ ਲੋਕਪੱਖੀ ਹੁੰਗਾਰਾ ਨਾ ਮਿਲਣ ਕਾਰਨ ਇਹ ਪੂਰੀ ਤਰ੍ਹਾਂ ਫ਼ਲਾਪ ਸਾਬਿਤ ਹੋਇਆ ਹੈ ਅਤੇ ਹਲਕੇ ਦੇ ਲੋਕ ਇਸ ਵਾਰ 20 ਫਰਵਰੀ ਨੂੰ ਪਾਰਟੀ ਦੇ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾ ਕੇ ਮੈਨੂੰ ਲੀਡ ਨਾਲ ਜਿਤਾ ਕੇ 10 ਨੂੰ ਆਉਣ ਵਾਲੇ ਨਤੀਜ਼ੇ ਹਲਕੇ ਦੇ ਵੋਟਰ ਕਾਂਗਰਸੀ ਉਮੀਦਵਾਰ ਦਾ ਹੰਕਾਰ ਤੋੜਣਗੇ।

ਇਹ ਪ੍ਰਗਟਾਵਾ ਅੱਜ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ. ਤਲਬੀਰ ਸਿੰਘ ਗਿੱਲ ਨੇ ਅੱਜ ਵਾਰਡ ਨੰਬਰ 66 ਵਿਖੇ ਘਰ ਘਰ ਚੋਣ ਪ੍ਰਚਾਰ ਕਰਨ ਮੌਕੇ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬੇ ਵਿਚਲੀ ਚਰਨਜੀਤ ਸਿੰਘ ਚੰਨੀ ਵਾਲੀ ਕਾਂਗਰਸ ਸਰਕਾਰ ਤੋਂ ਲੋਕ ਇਸ ਕਦਰ ਅੱਕ ਚੁੱਕੇ ਹਨ ਕਿ ਵੋਟਾਂ ਮੰਗ ਰਹੇ ਕਾਂਗਰਸੀ ਉਮੀਦਵਾਰਾਂ ਅਤੇ ਵਰਕਰਾਂ ਨੂੰ ਲੋਕ ਖਰੀਆਂ ਖਰੀਆਂ ਸੁਣਾ ਰਹੇ ਹਨ। ਜਿਸ ਤੋਂ ਤੰਗ ਆ ਕੇ ਕਈ ਕਾਂਗਰਸੀ ਉਮੀਦਵਾਰ ਤੇ ਵਰਕਰ ਬੁਖਲਾਏ ਫ਼ਿਰ ਰਹੇ ਹਨ।

ਕਿਉਂਕਿ ਝੂਠ ਦੀ ਬੁਨਿਆਦ ’ਤੇ ਸੱਤਾ ਹਾਸਲ ਕਰਨ ਦੇ ਕਾਂਗਰਸ ਦੇ ਪਾਲੇ ਭਰਮ ਭੁਲੇਖੇ ਨੂੰ ਦੂਰ ਕਰਨ ਲਈ ਲੋਕ ਬੇਸਬਰੀ ਨਾਲ 20 ਫਰਵਰੀ ਦੀ ਉਡੀਕ ਕਰ ਰਹੇ ਹਨ ਤਾਂ ਜੋ ਵੱਡੀ ਲੀਡ ਨਾਲ ਗਠਜੋੜ ਨੂੰ ਜਿਤਾ ਕੇ ਸੂਬੇ ਦੀ ਵਾਂਗਡੋਰ ਸੌਂਪੀ ਜਾਵੇ। ਇਸ ਮੌਕੇ ਸਰਕਲ ਪ੍ਰਧਾਨ ਧਿਆਨ ਸਿੰਘ ਪਹਿਲਵਾਨ, ਅਮਰਜੀਤ ਸਿੰਘ ਭਾਟੀਆ, ਸੁਲੱਖਣ ਸਿੰਘ ਭੰਗਾਲੀ, ਭੁਪਿੰਦਰ ਸਿੰਘ ਬਿੱਟੂ ਕੇਬਲ ਵਾਲੇ, ਬਲਜਿੰਦਰ ਸਿੰਘ ਛੀਨਾ, ਤਰਸੇਮ ਸਿੰਘ, ਗੁਰਿੰਦਰ ਸਿੰਘ, ਲਵਲੀ ਪ੍ਰਧਾਨ, ਤੇਜਪਾਲ ਸਿੰਘ, ਪੂਰਨ ਸਿੰਘ ਮੱਤੇਵਾਲ, ਅਮਨਦੀਪ ਸਿੰਘ, ਸਰਬ ਭੁੱਲਰ, ਮਾਮਾ ਸਿਕੰਦਰ, ਗੁਰਜੀਤ ਸਿੰਘ ਸੰਧੂ, ਨਵਜੀਤ ਸਿੰਘ ਲੱਕੀ, ਰਵੇਲ ਸਿੰਘ ਭੁੱਲਰ, ਬਲਵਿੰਦਰ ਸਿੰਘ ਹਵੇਲੀ ਵਾਲਾ, ਰਾਜੂ ਮਾਹਲ, ਦਲਜੀਤ ਸਿੰਘ ਫੌਜੀ ਆਦਿ ਸਮੇਤ ਹੋਰ ਅਕਾਲੀ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *