ਪੰਜਾਬਪਟਿਆਲਾ

ਪਟਿਆਲਾ ਦਿਹਾਤੀ ਹਲਕੇ ਅੰਦਰ ਪੈਂਦੇ ਸ਼ਹਿਰ ਪਟਿਆਲਾ ਨੇ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਡਟਣ ਦਾ ਕੀਤਾ ਐਲਾਨ

ਜਸਪਾਲ ਬਿੱਟੂ ਚੱਠਾ ਨੂੰ ਪਿੰਡਾਂ ਦੇ ਨਾਲ-ਨਾਲ ਸ਼ਹਿਰ ਪਟਿਆਲਾ ਵਿੱਚ ਵੀ ਜਬਰਦਸਤ ਹੁੰਗਾਰਾ

ਪਟਿਆਲਾ ਦਿਹਾਤੀ ਹਲਕੇ ਦੇ ਲੋਕ ਵੱਡੀ ਜਿੱਤ ਦਿਵਾਉਣਗੇ ਤੇ ਮੈਂ ਹਮੇਸ਼ਾ ਵਰਕਰ ਬਣਕੇ ਕਰਾਂਗਾ ਲੋਕਾਂ ਦੀ ਸੇਵਾ : ਬਿੱਟੂ ਚੱਠਾ

ਪਟਿਆਲਾ, 18 ਫਰਵਰੀ (ਮਧੂਸਾਰ ਬਿਊਰੋ) : ਪਟਿਆਲਾ ਦਿਹਾਤੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਦੇ ਨਾਲ ਇਸ ਵਾਰ ਹਲਕੇ ਵਿੱਚ ਪੈਂਦੇ ਸ਼ਹਿਰ ਪਟਿਆਲਾ ਨੇ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹੱਕ ਵਿੱਚ ਡਟਣ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਬਿੱਟੂ ਚੱਠਾ ਨੂੰ ਪਿੰਡਾਂ ਦੇ ਨਾਲ-ਨਾਲ ਸ਼ਹਿਰ ਵਿੱਚ ਮਿਲੇ ਵੱਡੇ ਸਮਰਥਨ ਨਾਲ ਬਿੱਟੂ ਚੱਠਾ ਦੀ ਹੁੰਝਾਫੇਰ ਜਿੱਤ ਯਕੀਨੀ ਹੋ ਗਈ ਹੈ।

ਸ਼ਹਿਰ ਪਟਿਆਲਾ ਨੇ ਅੱਗੇ ਹਮੇਸ਼ਾ ਹੀ ਦੂਜੀਆਂ ਪਾਰਟੀਆਂ ਦਾ ਸਾਥ ਦਿੱਤਾ ਹੈ ਪਰ ਬਿੱਟੂ ਚੱਠਾ ਪਿਛਲੇ 20 ਸਾਲਾਂ ਤੋਂ ਵਰਕਰ ਬਣਕੇ ਲੋਕਾਂ ਦੀ ਸੇਵਾ ਕਰ ਰਹੇ ਹਨ ਤੇ ਅੱਜ ਵੀ ਇੱਕ ਵਰਕਰ ਬਣਕੇ ਹੀ ਲੋਕਾਂ ਕੋਲ ਪਹੁੰਚ ਕਰ ਰਹੇ ਹਨ, ਜਿਸ ਕਾਰਨ ਸ਼ਹਿਰ ਪਟਿਆਲਾ ਦਾ ਸਮੁੱਚਾ ਹਿੰਦੂ ਤੇ ਸਿੱਖ ਭਾਈਚਾਰਾ ਬਿੱਟੂ ਚੱਠਾ ਦੇ ਸਮਰਥਨ ਵਿੱਚ ਆ ਗਿਆ ਹੈ। ਪਿਛਲੇ ਦਿਨਾਂ ਵਿੱਚ ਸਭ ਤੋਂ ਵੱਧ ਮੀਟਿੰਗਾਂ ਜਸਪਾਲ ਸਿੰਘ ਬਿੱਟੂ ਚੱਠਾ ਦੀਆਂ ਸ਼ਹਿਰ ਪਟਿਆਲਾ ਅੰਦਰ ਹੋਈਆਂ ਹਨ। ਇੱਥੋਂ ਤੱਕ ਕਿ ਪੰਜਾਬੀ ਯੂਨੀਵਰਸਿਟੀ, ਗੁਰਬਖਸ਼ ਕਲੋਨੀ, ਅਰਬਨ ਅਸਟੇਟ, ਐਸ.ਐਸ.ਟੀ. ਨਗਰ, ਗੁਰੂ ਨਾਨਕ ਨਗਰ, ਆਨੰਦ ਨਗਰ ਸਮੇਤ ਸਮੁੱਚਾ ਸ਼ਹਿਰ ਅਕਾਲੀ ਦਲ ਦੇ ਹੱਕ ਵਿੱਚ ਉਮੜ ਪਿਆ ਹੈ।

ਜਸਪਾਲ ਸਿੰਘ ਬਿੱਟੁ ਚੱਠਾ ਨੇ ਆਖਿਆ ਕਿ ਉਹ ਰਾਜਨੀਤਿ ਵਿੱਚ ਸਿਰਫ਼ ਤੇ ਸਿਰਫ਼ ਸੇਵਾ ਕਰਨ ਆਏ ਹਨ ਤੇ ਉਨ੍ਹਾ ਨੇ ਲਗਾਤਾਰ ਤਿੰਨ ਵਾਰ ਕੌਂਸਲਰ ਰਹਿ ਕੇ ਲੋਕਾਂ ਨੂੰ ਸੇਵਾ ਕਰਕੇ ਦਿਖਾਈ ਹੈ। ਉਨ੍ਹਾਂ ਆਖਿਆ ਕਿ ਪਿਛਲੇ 3 ਮਹੀਨਿਆਂ ਤੋਂ ਉਹ ਲੋਕਾਂ ਦੀ ਕਚਿਹਰੀ ਵਿੱਚ ਵਰਕਰ ਬਣਕੇ ਜਾ ਰਹੇ ਹਨ ਤੇ ਵਾਅਦਾ ਕਰਦੇ ਹਨ ਕਿ ਉਨ੍ਹਾ ਨੂੰ ਜਦੋਂ ਲੋਕ ਵਿਧਾਇਕ ਬਣਾ ਦੇਣਗੇ, ਉਸਤੋਂ ਬਾਅਦ ਵੀ ਉਹ ਵਰਕਰ ਬਣਕੇ ਲੋਕਾਂ ਦੀ ਸੇਵਾ ਕਰਨਗੇ। ਪਟਿਆਲਾ ਦਿਹਾਤੀ ਅੰਦਰ ਪੈਂਦੇ ਸਮੁੱਚੀਆਂ ਹਿੰਦੂ ਸਭਾਵਾਂ, ਸਿੱਖ ਸਭਾਵਾਂ, ਵਕੀਲ ਭਾਈਚਾਰਾ, ਵਪਾਰਿਕ ਸੰਗਠਨਾਂ ਨੇ ਮਾਰਕੀਟ ਐਸੋਸੀਏਸ਼ਨਾਂ ਨੇ, ਐਨਜੀਓਜ ਨੇ ਬਿੱਟੂ ਚੱਠਾ ਦੇ ਸਮਰਥਨ ਦਾ ਐਲਾਨ ਕਰ ਦਿੱਤਾ ਹੈ।

Leave a Reply

Your email address will not be published. Required fields are marked *