ਆਪ ਪਟਿਆਲਵੀਆਂ ਲਈ ਚੰਗੀ ਸਿਹਤ, ਸਿੱਖਿਆ, ਵਪਾਰਕ ਨੀਤੀ, ਤੇ ਰੁਜ਼ਗਾਰ ਦੇਣ ਲਈ ਵਚਨਬੱਧ : ਅਜੀਤਪਾਲ ਕੋਹਲੀ
ਪਟਿਆਲਾ ਸ਼ਹਿਰ ਦੇ ਲੋਕ ਅੱਜ ਝਾੜੂ ਦਾ ਬਟਨ ਦਬਾ ਕੇ ਅਜੀਤਪਾਲ ਨੂੰ ਵਿਧਾਇਕ ਬਣਾਉਣ ਲਈ ਤਿਆਰ
ਪਟਿਆਲਾ, 19 ਫਰਵਰੀ ( ) : ਪਟਿਆਲਾ ਸ਼ਹਿਰ ਦੇ ਲੋਕ ਅੱਜ 20 ਫਰਵਰੀ ਨੂੰ ਆਮ ਆਦਮੀ ਪਾਰਟੀ ਦੇ ਝਾੜੂ ਦਾ ਬਟਨ ਦਬਾ ਕੇ ਸ਼ਹਿਰੀਆਂ ਦੇ ਹਰਮਨ ਪਿਆਰੇ ਅਜੀਤਪਾਲ ਸਿੰਘ ਕੋਹਲੀ ਨੂੰ ਵਿਧਾਇਕ ਬਣਾਉਣ ਲਈ ਤਿਆਰ ਹਨ। ਸ਼ਹਿਰ ਪਟਿਆਲਾ ਵਿੱਚ ਚੋਣ ਪ੍ਰਚਾਰ ਦੇ ਆਖਰੀ ਦਿਨ ਡੋਰ ਟੂ ਡੋਰ ਕੰਪੇਨਿੰਗ ਮੌਕੇ ਆਪ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਆਖਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੋ ਦਿੱਲੀ ਵਿੱਚ ਕਰਕੇ ਦਿਖਾਇਆ। ਪੂਰਾ ਦੇਸ਼ ਉਸਤੋਂ ਬੇਹਦ ਖੁਸ਼ ਹੈ।
ਉਨ੍ਹਾਂ ਆਖਿਆ ਕਿ ਦਿੱਲੀ ਵਿੱਚ ਚੰਗੀ ਸਿਹਤ, ਚੰਗੀ ਸਿੱਖਿਆ, ਚੰਗੀ ਵਪਾਰਕ ਨੀਤੀ, ਚੰਗਾ ਰੁਜ਼ਗਾਰ ਅਤੇ ਆਮ ਤੇ ਗਰੀਬ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ‘ਤੇ ਹੀ ਆਪ ਤੀਸਰੀ ਵਾਰ ਦਿੱਲੀ ਦੀ ਸਤਾ ‘ਤੇ ਕਾਬਜ ਹੈ ਤੇ ਪੰਜਾਬ ਵਿੱਚ ਵੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਨੇ ਇਹ ਵਾਅਦਾ ਕੀਤਾ ਹੈ ਕਿ ਆਪ ਪਟਿਆਲਵੀਆਂ ਲਈ ਚੰਗੀਆਂ ਸਿਹਤ ਸਹੂਲਤਾਂ, ਚੰਗੀ ਸਿੱਖਿਆ, ਚੰਗੀ ਵਪਾਰਕ ਨੀਤੀ, ਚੰਗਾ ਰੁਜ਼ਗਾਰ, ਮੁਲਾਜ਼ਮਾਂ ਦੀਆਂ ਸਮੱਸਿਆਵਾਂ ਅਤੇ ਆਮ ਤੇ ਗਰੀਬ ਦੀਆਂ ਸਮੱਸਿਆਵਾਂ ਨੂੰ ਹੱਲ ਕਰੇਗੀ ਤੇ ਇੱਕ ਨਵਾਂ ਪਟਿਆਲਾ ਬਣਕੇ ਸਾਹਮਣੇ ਆਵੇਗਾ। ਉਨ੍ਹਾਂ ਕਿਹਾ ਕਿ ਅਸੀਂ ਪਟਿਆਲਾ ਸ਼ਹਿਰ ਦੇ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਖਾਤਮਾ ਕਰਨਾ ਚਾਹੁੰਦੇ ਹਾਂ। ਜਿਨ੍ਹਾਂ ਦਾ ਕੈਪਟਨ ਅਮਰਿੰਦਰ ਸਿੰਘ ਸਾਢੇ 9 ਸਾਲ ਮੁੱਖ ਮੰਤਰੀ ਰਹਿ ਕੇ ਵੀ ਖਾਤਮਾ ਨਹੀਂ ਕਰ ਸਕਿਆ।

