ਅੰਮ੍ਰਿਤਸਰ

ਕਾਂਗਰਸ ਉਮੀਦਵਾਰ ਇੰਦਰਬੀਰ ਸਿੰਘ ਬੁਲਾਰੀਆ ਨੇ ਕੀਤਾ ਵੋਟਰਾਂ ਤੇ ਸਪੋਟਰਾ ਦਾ ਧੰਨਵਾਦ

ਅੰਮ੍ਰਿਤਸਰ, (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਵਿਧਾਨ ਸਭਾ ਚੋਣਾਂ ਜੋ 20 ਫਰਵਰੀ ਨੂੰ ਸ਼ਾਂਤੀ ਪੂਰਵਕ ਨੇਪਰੇ ਚੜ੍ਹ ਗਈਆਂ ਹਨ ਹਲਕਾ ਦੱਖਣੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਇੰਦਰਬੀਰ ਸਿੰਘ ਬੁਲਾਰੀਆ ਨੇ ਆਪਣੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਦੇ ਹਰ ਆਗੂ ਅਤੇ ਵਰਕਰ ਅਤੇ ਵੋਟਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਕਿ ਜਿਨ੍ਹਾਂ ਮੇਰੇ ਨਾਲ ਦਿਨ ਰਾਤ ਇਕ ਕਰਕੇ ਘਰ ਘਰ ਜਾ ਕੇ ਵੋਟਾਂ ਪਾਉਣ ਲਈ ਬੇਨਤੀ ਕੀਤੀ ਤੇ ਜਨਤਾ ਨੂੰ ਜਾਗਰੂਕ ਕੀਤਾ ਉਹ ਸਾਰੇ ਵਰਕਰਾਂ ਦਾ ਤਹਿ ਦਿਲੋਂ ਰਿਣੀ ਰਹਿਣਗੇ ਅਤੇ ਲੋਕਾਂ ਤੋਂ ਮਿਲੇ ਉਤਸ਼ਾਹ ਤੋਂ ਸਪੱਸ਼ਟ ਹੈ ਕਿ ਲੋਕ ਆਉਣ ਵਾਲੇ ਦਿਨਾਂ ਵਿੱਚ ਪੰਜਾਬ ‘ਚ ਕਾਂਗਰਸ ਪਾਰਟੀ ਦੀ ਮੁੜ ਸਰਕਾਰ ਬਣਦੇ ਦੇਖਣਾ ਚਾਹੁੰਦੇ ਹਨ ।

ਉਹਨਾਂ ਕਿਹਾ ਕਿ ਮੇਰੇ ਹਲਕੇ ਦੇ ਸਮੂਹ ਵੋਟਰ ਮੇਰੇ ਇੱਕੋ ਜਿਹੇ ਹਨ ਕਿਉਂਕਿ ਵੋਟ ਕਰਨਾ ਹਰੇਕ ਨਾਗਰਿਕ ਦਾ ਮੌਲਿਕ ਅਧਿਕਾਰ ਹੈ । ਇਸ ਮੌਕੇ ਤੇ ਅਰਵਿੰਦਰਪਾਲ ਸਿੰਘ ਭਾਟੀਆ (ਪੀ:ਏ ਬੁਲਾਰੀਆ ), ਫੁਲਜੀਤ ਸਿੰਘ ਵਰਪਾਲ (ਸਹਾਇਕ ਬੁਲਾਰੀਆ), ਰਵਿੰਦਰਪਾਲ ਸਿੰਘ ਰਾਜੂ (ਓ.ਐਸ.ਡੀ ਬੁਲਾਰੀਆ), ਕੌਂਸਲਰ ਦਲਬੀਰ ਸਿੰਘ ਮਮਣਕੇ, ਕੌਂਸਲਰ ਮੋਹਨ ਸਿੰਘ ਮਾਡ਼ੀਮੇਘਾ, ਕੌਂਸਲਰ ਗਗਨਦੀਪ ਸਿੰਘ ਸਹਿਜਰਾ, ਜਤਿੰਦਰਪਾਲ ਸਿੰਘ ਘੋਗਾ, ਬਲਵਿੰਦਰ ਸਿੰਘ ਨਵਾਂਪਿੰਡ, ਜਸਵਿੰਦਰ ਸਿੰਘ ਸ਼ੇਰਗਿੱਲ, ਗੁਰਵਿੰਦਰ ਸਿੰਘ ਮਮਣਕੇ, ਬਲਦੇਵ ਸਿੰਘ, ਚਰਨਜੀਤ ਸਿੰਘ ਵਰਪਾਲ, ਤਲਵਿੰਦਰ ਸਿੰਘ ਵਰਪਾਲ, ਕਮਲਜੀਤ ਸਿੰਘ ਰੋਕੀ, ਹਰਵਿੰਦਰ ਸਿੰਘ ਸੋਨੂੰ, ਕਮਲਜੀਤ ਸਿੰਘ ਜੱਜੀ, ਅਮਰਜੀਤ ਸਿੰਘ ਜੋੜਾ, ਬਲਬੀਰ ਸਿੰਘ ਬਿੱਲਾ ਆਰੇ ਵਾਲਾ, ਨਵ ਜੋੜਾ, ਪਾਲ ਸਿੰਘ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *