ਪੰਜਾਬਪਟਿਆਲਾ

ਜੈਤੋ ਮੋਰਚੇ ਦੇ ਸ਼ਹੀਦਾਂ ਦੀ ਯਾਦ ’ਚ ਗੁਰਮਤਿ ਸਮਾਗਮ

ਸ਼ੋ੍ਰਮਣੀ ਕਮੇਟੀ ਮਨਾਵੇਗੀ ਜੈਤੋ ਮੋਰਚੇ ਦੇ ਸ਼ਹੀਦਾਂ ਦੀ ਯਾਦ ’ਚ 100 ਸਾਲਾ ਸ਼ਤਾਬਦੀ : ਪ੍ਰੋ. ਬਡੂੰਗਰ

ਨਾਭਾ/ਪਟਿਆਲਾ 23 ਫਰਵਰੀ (ਰਮਨਦੀਪ/ਮਧੂਸਾਰ ਬਿਊਰੋ) ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਜੈਤੋ ਮੋਰਚੇ ਦੇ ਸ਼ਹੀਦਾਂ ਦੀ ਯਾਦ ’ਚ ਗੁਰਮਤਿ ਸਮਾਗਮ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਸ਼ਹੀਦਾਂ ਦੀ ਯਾਦ ਵਿਚ ਗਰਦੁਆਰਾ ਸਾਹਿਬ ਵਿਖੇ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਅਤੇ ਹਜ਼ੂਰੀ ਕੀਰਤਨੀ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਗਿਆਨੀ ਰਾਜਿੰਦਰਪਾਲ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।

ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਜੈਤੋ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾ ਸਤਿਕਾਰ ਭੇਂਟ ਕਰਦਿਆਂ ਸੰਗਤਾਂ ਨੂੰ ਇਤਿਹਾਸ ਬਾਰੇ ਜਾਣੂੰ ਕਰਵਾਇਆ ਗਿਆ ਕਿ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ’ਤੇ ਉਤਾਰੇ ਜਾਣ ਤੋਂ ਬਾਅਦ ਸਿੱਖਾਂ ਵਿਚ ਵੱਡਾ ਰੋਸ ਸੀ, ਜਿਸ ਦੇ ਚੱਲਦਿਆਂ ਅੰਗਰੇਜ਼ ਹਕੂਮਤ ਨੂੰ ਸਿੱਖ ਸੰਗਤਾਂ ਨੇ ਸਬਕ ਸਿਖਾਉਣ ਦਾ ਮਨ ਬਣਾਇਆ ਅਤੇ ਗੁਰਦੁਆਰਾ ਗੰਗਸਰ ਜੈਤੋ ਦੇ ਅਸਥਾਨ ’ਤੇ ਅਨੇਕਾਂ ਹੀ ਸਿੰਘਾਂ ਨੇ ਆਪਣੀ ਸ਼ਹਾਦਤ ਮੋਰਚੇ ਲਗਾਕੇ ਦਿੱਤੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਉਨ੍ਹਾਂ ਕਦੇ ਇਤਿਹਾਸ ਨਹੀਂ ਸਿਰਜ ਸਕਦੀਆਂ। ਉਨ੍ਹਾਂ ਕਿਹਾ ਕਿ ਜੈਤੋ ਮੋਰਚੇ ਦੇ ਸ਼ਹੀਦਾਂ ਨੇ ਵੀ ਸਿੱਖ ਇਤਿਹਾਸ ਅੰਦਰ ਧਰਮ ਲਈ ਆਪਣੀਆਂ ਜਾਨਾਂ ਵਾਰਕੇ ਅਦੁੱਤੀ ਅਤੇ ਲਾਸਾਨੀ ਗਾਥਾ ਲਿਖੀ ਹੈ, ਜਿਨ੍ਹਾਂ ਦੀ ਯਾਦ ਵਿਚ ਸ਼ੋ੍ਰਮਣੀ ਕਮੇਟੀ ਅਗਲੇ ਸਾਲ 100 ਸਾਲਾ ਸ਼ਤਾਬਦੀ ਵੀ ਮਨਾਵੇਗੀ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ ਨੇ ਕਿਹਾ ਕਿ ਜੈਤੋ ਮੋਰਚੇ ਦੇ ਸ਼ਹੀਦਾਂ ਵੱਲੋਂ ਸਮਾਜ ਨੂੰ ਦਿੱਤੀ ਚੰਗੀ ਸੇਧ ਅਤੇ ਸੋਚ ਨੂੰ ਅਪਣਾਉਣਾ ਅੱਜ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹਨ, ਜੋ ਹਮੇਸ਼ਾ ਸਾਰਿਆਂ ਲਈ ਪ੍ਰੇਰਨਾ ਸਰੋਤ ਰਹਿਣਗੇ।

ਗੁਰਮਤਿ ਸਮਾਗਮ ਦੌਰਾਨ ਪੁੱਜੀਆਂ ਸਖਸ਼ੀਅਤਾਂ ’ਚ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਕਬੀਰ ਦਾਸ ਜੀ, ਜਥੇਦਾਰ ਬਲਤੇਜ ਸਿੰਘ ਖੋਖ, ਮੈਨੇਜਰ ਭਗਵੰਤ ਸਿੰਘ ਧੰਗੇੜਾ, ਮੈਨੇ. ਗੁਰਲਾਲ ਸਿੰਘ, ਮੈਨੇ. ਗੁਰਬਚਨ ਸਿੰਘ, ਸੁਪਰਵਾਈਜ਼ਰ ਹਰਮਿੰਦਰ ਸਿੰਘ, ਗੁਰਦਿਆਲਇੰਦਰ ਸਿੰਘ ਬਿੱਲੂ, ਧਰਮ ਸਿੰਘ ਧਾਰੋਕੀ, ਗੁਰਮੀਤ ਸਿੰਘ ਕੋਟ, ਸਰਬਜੀਤ ਸਿੰਘ ਧੀਰੋਮਾਜਰਾ, ਮਾਸਟਰ ਅਜੇਮਰ ਸਿੰਘ ਜੀ, ਸ. ਕਰਮਜੀਤ ਸਿੰਘ ਮਹਿਰਮ, ਬਰਿੰਦਰਪਾਲ ਸਿੰਘ ਬੱਬਲੂ, ਜ਼ੋਰਾਵਰ ਸਿੰਘ, ਜਥੇਦਾਰ ਪ੍ਰਤਾਪ ਸਿੰਘ ਤੁੰਗਾ, ਹੈਡ ਗ੍ਰੰਥੀ ਮਨਪ੍ਰੀਤ ਸਿੰਘ, ਮੈਨੇ.ਹਰਨੇਕ ਸਿੰਘ, ਗੁਰਬਖਸ਼ੀਸ਼ ਸਿੰਘ, ਰਣਜੀਤ ਸਿੰਘ ਦੋਦਾ, ਬਲਜੀਤ ਸਿੰਘ, ਸੰਦੀਪ ਸਿੰਘ, ਰਵੇਲ ਸਿੰਘ ਗੁਰਦੁਆਰਾ ਇੰਸਪੈਕਟਰ ਤੋਂ ਇਲਾਵਾ ਵੱਡੀਆਂ ਗਿਣਤੀ ’ਚ ਸੰਗਤਾਂ ਵੀ ਸ਼ਾਮਲ ਸਨ।

Leave a Reply

Your email address will not be published. Required fields are marked *