ਪਟਿਆਲਾ

ਸਰਕਾਰੀ ਕਾਲਜ ਵਿਚਲੇ ਚੋਥਾ ਦਰਜਾ ਕਰਮਚਾਰੀ ਆਗੂਆਂ ਦੀ ਮੀਟਿੰਗ ਕੀਤੀ ਗਈ

ਪਟਿਆਲਾ 26 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਜਿਲਾ ਸ਼ਾਖਾ ਪਟਿਆਲਾ ਵਲੋਂ ਸਰਕਾਰੀ ਕਾਲਜ ਵਿਚਲੇ ਚੋਥਾ ਦਰਜਾ ਕਰਮਚਾਰੀ ਆਗੂਆਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਸ਼ਾਮਲ ਹੋਏ। ਮੀਟਿੰਗ ਵਿੱਚ ਪੰਜਾਬ ਵਿਚਲੇ ਸਰਕਾਰੀ ਕਾਲਜ ਵਿੱਚ ਪਿਛਲੇ 15—15 ਸਾਲਾਂ ਤੋਂ ਵੀ ਵੱਧ ਸਮਿਆਂ ਲਗਾਤਾਰ ਕੰਮ ਕਰ ਰਹੇ ਕੱਚੇ ਕਾਮਿਆਂ ਨੂੰ ਵਿਭਾਗ ਵੱਲ ਪੱਕਾ ਨਾ ਕਰਨ, ਪੱਕੇ ਕਾਮਿਆਂ ਨੂੰ ਪਦ ਉਨਤੀਆਂ ਨਾ ਦੇਣ, ਕੱਚੇ ਕਾਮਿਆਂ ਨੂੰ ਘੱਟੋ—ਘੱਟ ਉਜਰਤਾ ਅਤੇ ਬਕਾਇਆ ਨਾ ਦੇਣ, ਵਰਦੀਆਂ ਨਾ ਦੇਣ, ਖਾਲੀ ਅਸਾਮੀਆਂ ਵਿਰੁੱਧ ਕਾਮਿਆਂ ਨੂੰ ਅਰਜਸਟ ਨਾ ਕਰਨ ਅਤੇ ਫਿਜੀਕਲ ਕਾਲਜ ਪਟਿਆਲਾ ਨੂੰ ਪੰਜਾਬ ਭੁਪਿੰਦਰ ਸਿੰਘ ਸਪੋਰਟ ਯੂਨੀਵਰਸਿਟੀ ਵਿੱਚ ਮਰਜ ਕਰਨ,

ਵਰਗੇ ਇਸ਼ੂ ਵਿਚਾਰੇ ਗਏ ਅਤੇ ਪੰਜਾਬ ਸਰਕਾਰ ਵੱਲੋਂ ਸਾਲ 2011 ਵਿੱਚ ਮਿਲਿਆ ਇੱਕ ਵਾਧੂ ਵਿਸ਼ੇਸ਼ ਇੰਕਰੀਮੈਂਟ ਖੋਹਣ, ਡੀ.ਏ. ਤੇ ਇਸ ਦਾ ਬਕਾਇਆ ਨਾ ਦੇਣ, ਕੇਂਦਰੀ ਤਨਖਾਹ ਸਕੇਲ ਲਾਗੂ ਕਰਨ ਯੂਨੀਅਨ ਵਲੋਂ ਮੰਗਿਆ ਗਿਆ 26000 ਰੁਪਏ ਦਾ ਸਕੇਲ ਲਾਗੂ ਨਾ ਕਰਨ, ਅਤੇ ਘੱਟੋ—ਘੱਟ ਉਜਰਤਾ 21000/— ਰੁਪਏ ਨਾ ਦੇਣ ਅਤੇ ਉਜਰਤਾ ਦਾ ਬਕਾਇਆ ਮਿਤੀ 01 ਮਾਰਚ 2020 ਤੋਂ ਮਿਤੀ 01 ਸਤੰਬਰ 2020 ਦਾ ਨਾਂ ਦੇਣ ਸਮੇਤ ਠੇਕੇਦਾਰੀ ਪ੍ਰਥਾ ਅਧੀਨ ਚੋਥਾ ਦਰਜਾ ਡੇਲੀਵੇਜਿਜ਼, ਕੰਟਰੈਕਟ ਤੇ ਆਊਟ ਸੋਰਸ ਸਮੇਤ ਪਾਰਟ ਟਾਈਮ ਕਾਮਿਆਂ ਦੀ ਲੁੱਟ ਖਸੁੱਟ ਕਰਨ ਵਰਗੇ ਇਸ਼ੂ ਵੀ ਵਿਚਾਰੇ ਗਏ।

Leave a Reply

Your email address will not be published. Required fields are marked *