ਸ੍ਰੀ ਕਾਲੀ ਮਾਤਾ ਮੰਦਿਰ ਤੋਂ ਦੁਰਗਿਆਨਾ ਮੰਦਿਰ ਅੰਮ੍ਰਿਤਸਰ ਤੱਕ ਜਾਵੇਗੀ ਸ਼ਾਨਤੀ ਯਾਤਰਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਮਿਤੀ 04—04—2023 ਨੂੰ ਸ੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਵਿਖੇ ਮੱਥਾ ਟੇਕਿਆ ਗਿਆ। ਜਿਸ ਵਿੱਚ ਪੰਜਾਬ ਵਿੱਚ ਸ੍ਰੀ ਹਿੰਦੂ ਤਖਤ ਮੁੱਖੀ ਨੇ ਪ੍ਰੋਗਰਾਮ ਦਿੱਤਾ। ਜਿਸ ਵਿੱਚ 30 ਅਪ੍ਰੈਲ ਤੋਂ ਸ਼ਾਨਤੀ ਮਾਰਚ ਸ੍ਰੀ ਕਾਲੀ ਮਾਤਾ ਮੰਦਿਰ ਤੋਂ ਸ਼ੁਰੂ ਕਰਕੇ ਸ੍ਰੀ ਦੁਰਗਿਆਨਾ ਮੰਦਿਰ ਅੰਮ੍ਰਿਤਸਰ ਤੱਕ ਜਾਵੇਗਾ। ਜਿਸ ਵਿੱਚ ਸਾਰੇ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਹਿੱਸਾ ਲਿਆ। ਜਿਸ ਵਿੱਚ ਪ੍ਰੋਗਰਾਮ ਦਾ ਰੋਡ ਮੈਪ ਤਿਆਰ ਕੀਤਾ ਗਿਆ।
ਸਵਾਗਮੀ ਕਮੇਟੀ ਬਣਾਈ ਗਈ। ਇਸ ਮੌਕੇ ਤੇ ਸ਼ਿਵ ਸੈਨਾ ਟਕਸਾਲੀ ਦੇ ਪ੍ਰਧਾਨ ਰਜੀਵ ਬੱਬਰ, ਗੁਰਵਿੰਦਰ ਜੱਗੀ, ਐਸ.ਡੀ. ਪੁਰੀ ਲੁਧਿਆਣਾ, ਆਰ.ਡੀ. ਪੁਰੀ ਲੁਧਿਆਣਾ, ਚਰੰਜੀ ਲਾਲ ਸ਼ਰਮਾ ਰਾਜਪੁਰਾ, ਅਜੇ ਸ਼ਰਮਾ ਪਟਿਆਲਾ ਨੇ ਇਹ ਫੈਸਲਾ ਸਰਵ ਸੰਮਤ ਨਾਲ ਲਿਆ ਗਿਆ ਕਿ ਧਰਮ ਪ੍ਰਚਾਰ ਦੀਆਂ ਪੁਸਤਕਾਂ ਵੰਡੀਆ ਜਾਣਗੀਆਂ, ਹਰ ਰੋਜ ਯਾਤਰਾ ਦੁੌਰਾਨ ਸ਼ਾਮ ਸਮੇਂ ਸ੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਜਾਵੇਗਾ। ਧਰਮ ਨਾਲ ਜੋੜਨ ਲਈ ਇਹ ਯਾਤਰਾ ਅਹਿਮ ਰੋਲ ਅਦਾ ਕਰੇਗੀ। ਯਾਤਰਾ ਦੇ ਮੇਨ ਮਕਸਦ ਧਰਮ ਤੋਂ ਭਟਕੇ ਨੌਜਵਾਨਾਂ ਨੂੰ ਧਰਮ ਨਾਲ ਜੋੜਣਾ, ਨਿਤ ਨੇਮ ਸਿਖਾਉਣਾ ਹੈ। ਪੰਜਾਬ ਧਰਮ ਪਰਿਵਰਤਨ ਨੂੰ ਠੱਲ ਪਾਏਗੀ।

