ਹੁਣ ਸਾਈਬਰ ਕ੍ਰਾਇਮ ‘ਤੇ ਹੋਵੇਗਾ ਹਮਲਾ
ਸਾਈਬਰ ਡੇਸਟ ‘ਤੇ ਤੈਨਾਤ 274 ਪੁਲਿਸਕਰਮਾਰੀਆਂ ਨੂੰ ਮਿਲੀ ਖਾਸ ਸਿਖਲਾਈ, ਸਮਾਰਟ ਸਾਈਬਰ ਪੁਲਿਸਿੰ ਲਈ ਸਾਈਬਰ ਫੋਰੇਂਸਿਕ ਦੀ ਵੀ ਹੋਈ ਟ੍ਰੇਨਿੰਗ
ਚੰਡੀਗੜ੍ਹ, 26 ਫਰਵਰੀ (ਮਧੂਸਾਰ ਬਿਊਰੋ)- ਹਰਿਆਣਾ ਪੁਲਿਸ ਦੀ ਰਾਜ ਕ੍ਰਾਇਮ ਬ੍ਰਾਂਚ ਵੱਲੋਂ ਤੇਜੀ ਨਾਲ ਵੱਧਦੇ ਸਾਈਬਰ ਕ੍ਰਾਇਮ ‘ਤੇ ਨਕੇਲ ਕਸਣ ਲਈ ਸੂਬੇ ਦੇ ਉੱਤਰੀ ਖੇਤਰ ਵਿਚ ਪੜਨ ਵਾਲੇ ਪੁਲਿਸ ਥਾਨਿਆਂ ਵਿਚ 137 ਸਾਈਬਰ ਡੇਸਕ ‘ਤੇ ਤੈਨਾਤ 274 ਪੁਲਿਸ ਕਰਮਚਾਰੀਆਂ ਨੂੰ ਤਕਨੀਕੀ ਤੌਰ ‘ਤੇ ਮਜਬੂਤ ਦਿੰਦੇ ਹੋਏ ਸਿਖਿਅਤ ਕੀਤਾ ਗਿਆ। ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਾਈਬਰ ਪੁਲਿਸ ਥਾਨੇ, ਪੰਚਕੂਲਾ ਵਿਚ ਸਪੰਨ ਇਕ ਹਫਤੇ ਦੀ ਸਿਖਲਾਈ ਸੈਸ਼ਨ ਦੌਰਾਨ ਸਾਰੇ ਪੁਲਿਸ ਕਰਮਚਾਰੀਆਂ ਨੂੰ ਸਾਈਬਰ ਅਪਰਾਧ ਨਾਲ ਨਜਿਠਣ ਦੇ ਲਈ ਵਿਗਿਆਨ ਅਤੇ ਤਕਨੀਕ ਦੀ ਵਰਤੋ ਸਬੰਧੀ ਬਾਰੀਕੀਆਂ ਬਾਰੇ ਜਾਣਕਾਰੀ ਦਿੱਤੀ ਗਈ।
ਪੁਲਿਸ ਦੇ ਇਹ ਸਾਰੇ ਜਵਾਨ ਸਾਈਬਰ ਕ੍ਰਾਇਮ ਦੇ ਸ਼ਿਕਾਰ ਪੀੜੀਆਂ ਦੇ ਨਾਲ ਗਲਬਾਤ ਕਰਨ ਅਤੇ ਉਨ੍ਹ ਦੀ ਸ਼ਿਕਾਇਤਾਂ ਦਰਜ ਕਰਨ ਵਾਲੇ ਪਹਿਲੇ ਵਿਅਕਤੀ ਹੋਣਗੇ। ਇਸੀ ਨੂੰ ਧਿਆਨ ਵਿਚ ਰੱਖਦੇ ਹੋਏ ਉੱਤਰੀ ਖੇਤਰ (ਪੁਲਿਸ ਕਮਿਸ਼ਨਰੇਟ ਪੰਚਕੂਲਾ, ਅੰਬਾਲਾ ਰੇਂਜ, ਕਰਨਾਲ ਰੇਂਜ ਅਤੇ ਹਿਸਾਰ ਰੇਂਜ) ਦੇ 137 ਪੁਲਿਸ ਥਾਨਿਆਂ ਦੇ 274 ਪੁਲਿਸ ਕਰਮਚਾਰੀਆਂ ਨੂੰ ਸਿਖਲਾਈ ਪੋ੍ਰਗ੍ਰਾਮ ਲਈ ਚੁਣਿਆ ਗਿਆ ਸੀ।
ਵਰਨਣਯੋਗ ਹੈ ਕਿ ਉੱਤਰ ਖੇਤਰ ਦੇ ਜਿਲ੍ਹਿਆਂ ਦੇ ਸਿਖਲਾਈ ਦੀ ਜਿਮੇਵਾਰੀ ਓਪੀ ਸਿਘ, ਵਧੀਕ ਪੁਲਿਸ ਡਾਇਰੈਕਟਰ ਜਨਰਲ, ਅਪਰਾਧ ਹਰਿਆਣਾ ਦੇ ਮਾਰਗਦਰਸ਼ਨ ਅਤੇ ਹਾਮਿਦ ਅਖਤਰ, ਪੁਲਿਸ ਸੁਪਰਡੈਂਟ, ਸਾਈਬਰ ਅਪਰਾਧ ਹਰਿਆਣਾ ਦੀ ਦੇਖਰੇਖ ਵਿਚ ਰਾਜ ਅਪਰਾਧ ਬ੍ਰਾਂਚ, ਹਰਿਆਣਾ ਨੂੰ ਸੌਪੀਂ ਗਈ ਸੀੇ। ਟ੍ਰੇਨਿੰਗ ਦੌਰਾਨ ਸਾਈਬਰ ਡੇਸਕ ਦੇ ਲਈ ਨਾਮਜਦ ਸਾਰੇ ਪੁਲਿਸ ਕਰਮਚਾਰੀਆਂ ਦੀ ਸਿਖਲਾਈ ਲਈ ਸੂਬੇ ਦੇ ਜਿਲ੍ਹਿਆਂ ਨੂੰ ਦਿੱਤੀ ਦੋ ਜੋਨ ਯਾਨੀ ਉੱਤਰ ਅਤੇ ਦੱਖਣ ਵਿਚ ਵਿਭਾਜਿਤ ਕੀਤਾ ਗਿਆ ਸੀ। ਉੱਤਰ ਖੇਤਰ ਦੇ ਜਿਲ੍ਹਿਆਂ ਨੂੰ ਸਾਈਬਰ ਅਪਰਾਧ ਦੇ ਲਈ ਰਾਜ ਨੋਡਲ ਏਜੰਸੀ (ਰਾਜ ਕ੍ਰਾਇਮ ਬ੍ਰਾਂਚ) ਦੀ ਸਾਈਬਰ ਫੋਰੇਂਸਿਕ ਲੈਬ, ਪੰਚਕੂਲਾ ਵੱਲੋਂ ਟ੍ਰੇਨਡ ਕੀਤਾ ਗਿਆ। ਸਿਖਲਾਈ ਮਾਡੀਯੂਲ ਦਾ ਤਾਲਮੇਲ ਗੌਰਵ ਵੀਰ, ਸੀਨੀਅਰ ਵਿਗਿਆਨਕ ਅਧਿਕਾਰੀ, ਸਾਈਬਰ ਫੋਰੇਂਸਿਕ ਵੱਲੋਂ ਕੀਤਾ ਗਿਆ।
ਇਸ ਦੌਰਾਨ ਹਰੇਕ ਬੈਚ ਲਈ ਇਕ ਹਫਤੇ ਦੇ ਸਿਖਲਾਈ ਦੇ ਨਾਲ 10 ਬੈਚਾਂ ਵਿਚ ਸਾਈ ਡੇਸਕ ਸਮਰਪਿਤ ਸਿਖਲਾਈ ਪੋ੍ਰਗ੍ਰਾਮ ਆਯੋਜਿਤ ਕੀਤੇ ਗਏ। ਸਾਈਬਰ ਫੋਰੇਂਸਿਕ ਤੋਂ ਇਨਪੁੱਟ ਦੇ ਨਾਲ-, ਸਾਰੇ ਟ੍ਰੇਨੀਆਂ ਨੂੰ ਅਪਰਾਧ ਵਿਸ਼ਲੇਸ਼ਣ ਲਈ ਜਰੂਰੀ ਉਨੱਤ ਸਾਈਬਰ ਅਪਰਾਧ ਮਾਡੀਯੂਲ ਦੇ ਨਾਲ ਟ੍ਰੇਨਡ ਕੀਤਾ ਗਿਆ। ਨਾਲ ਹੀ, ਸ਼ਿਕਾਇਤ ਮਿਲਣ ਤੋਂ ਲੈ ਕੇ ਉਸ ਦੇ ਆਖੀਰੀ ਮਾਮਲੇ ਦੇ ਨਿਪਟਾਰੇ ਤਕ ਟ੍ਰੇਨੀਆਂ ਦੇ ਸਾਹਮਣੇ ਲਾਇਵ ਮਾਮਲਿਆਂ ਦੀ ਵੀ ਦੀ ਜਾਂਚ ਕੀਤੀ ਗਈ। ਸਾਈਬਰ ਡੇਸਕ ਦੀ ਸਥਾਂਪਨਾ ਦਾ ਉਦੇਸ਼ ਵਿੱਤੀ ਧੋਖਾਧੜੀ ਅਤੇ ਮਹਿਲਾਵਾਂ ਤੇ ਬੱਚਿਆਂ ਦੇ ਖਿਲਾਫ ਅਪਰਾਧ ਵਰਗੇ ਮਾਮਲਿਆਂ ‘ਤੇ ਵਿਸ਼ੇਸ਼ ਜੋਰ ਦਿੰਦੇ ਹੋਏ ਸਾਈਬਰ ਵਾਰਦਾਤਾਂ ਨਾਲ ਨਜਿਠਣ ਦੇ ਲਈ ਇਕ ਸਮਰਪਿਤ ਤੰਤਰ ਪ੍ਰਦਾਨ ਕਰਨਾ ਅਤੇ ਸਾਈਬਰ ਕ੍ਰਾਇਮ ਪੀੜਾਂ ਨੂੰ ਉਨ੍ਹਾਂ ਦੇ ਨੇੜੇ ਪੁਲਿਸ ਸਟੇਸ਼ਨ ਵਿਚ ਤੁਰੰਤ ਸਹਾਇਤਾ ਪ੍ਰਦਾਨ ਕਰਨਾ ਹੈ।
ਇਸ ਤੋਂ ਇਲਾਵਾ, ਸਿਖਲਾਈ ਪੋ੍ਰਗ੍ਰਾਮ ਵਿਚ ਕੌਮੀ ਸਾਈਬਰ ਅਪਰਾਧ ਰਿਪੋਟਿੰਗ ਪੋਰਟਲ (www.cybercrime.gov.in) ਨਾਗਰਿਕ ਵਿੱਤੀ ਧੋਖਾਧੜੀ ਰਿਪੋਟਿੰਗ ਅਤੇ ਪ੍ਰਬੰਧਨ ਪ੍ਰਣਾਲੀ (ਵਿੱਤੀ ਧੋਖਾਧੜੀ ਦੇ ਮਾਮਲੇ ਵਿਚ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ) ਸਾਈਬਰ ਅਪਰਾਧਾਂ ਦੇ ਤਰ੍ਹਾ, ਸਾਈਬਰ ਕਾਨੂੰਨ, ਸਾਈਬਰ ਅਪਰਾਧ ਜਾਂਚ ਤਕਨੀਕ, ਓਪਨ ਸੋਰਸ ਇੰਟੇਲੀਜੈਂਸ ਅਤੇ ਸਾਈਬਰ ਫੋਰੇਂਸਿਕ ਦੀ ਮੂਲ ਗੱਲਾਂ ਆਦਿ ‘ਤੇ ਵੀ ਜੋਰ ਦਿੱਤਾ ਗਿਆ। ਵਿੱਤੀ ਧੋਖਾਧੜੀ ਦੇ ਮਾਮਲੇ ਵਿਚ ਜੋਖਿਮ ਨੂੰ ਘੱਟ ਕਰਨ ਦੇ ਲਈ ਐਚਡੀਐਫਸੀ ਬੈਂਕ ਦੇ ਸਹਿਯੋਗ ਨਾਲ ਸਿਕਓਰ ਬੈਂਕਿੰਗ ਮਾਡੀਯੂਲ ਦੇ ਬਾਰੇ ਵਿਚ ਵੀ ਜਾਣਕਾਰੀ ਦਿੱਤੀ ਗਈ।

