ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਜੇਲਾਂ ਵਿੱਚੋਂ ਮਜਬੂਰ ਹੋ ਕੇ ਨਿਕਲਿਆ:–ਰਵਿੰਦਰ ਖਾਲਸਾ, ਧਰਮਪਾਲ ਭੜੀ।
ਬਿਕਰਮ ਮਜੀਠੀਆ ਨੂੰ ਕਾਂਗਰਸ ਦੇ ਝੂਠੇ ਕੇਸ ਦਬਾ ਨਹੀਂ ਸਕਦੇ,ਬੁਲੰਦ ਅਵਾਜ਼ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗੀ।
ਪਾਰਟੀ ਦਫ਼ਤਰ ਅਮਲੋਹ ਵਿਖੇ ਕੇਕ ਕੱਟ ਕੇ ਬਿਕਰਮ ਮਜੀਠੀਆ ਦਾ ਮਨਾਇਆ ਜਨਮ ਦਿਨ।
ਅਮਲੋਹ,1ਮਾਰਚ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦਾ ਹਮੇਸ਼ਾ ਇਤਿਹਾਸ ਰਿਹਾ ਕਿ ਜਦੋਂ ਵੀ ਪਾਰਟੀ ਦੇ ਕਿਸੇ ਵੱਡੇ ਆਗੂ ਨੂੰ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਦੇ ਜਾ ਸਮੇਂ ਦੀਆ ਜ਼ਾਲਮ ਸਰਕਾਰ ਵੱਲੋਂ ਝੂਠੇ ਕੇਸਾਂ ਤਹਿਤ ਜੇਲਾਂ ਵਿੱਚ ਭੇਜਿਆਂ ਗਿਆ ਹੈ ਤਾ ਉਹ ਆਗੂ ਹਮੇਸ਼ਾ ਜੇਲਾਂ ਵਿੱਚੋਂ ਮਜ਼ਬੂਤ ਹੋ ਕਿ ਨਿਕਲ਼ਿਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਵੱਡਾ ਬਲ ਮਿਲਿਆ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਤੇ ਸਮੂਹ ਵਰਕਰਾਂ ਤੇ ਆਗੂਆਂ ਵੱਲੋਂ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਦੇ ਜ਼ਨਮ ਦਿਨ ਤੇ ਕੇਕ ਕੱਟ ਕੇ ਮਜੀਠੀਆ ਦੀ ਚੜਦੀਕਲਾ ਦੀ ਕਾਮਨਾ ਕਰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਭੜੀ ਨੇ ਕਿਹਾ ਕਿ ਪੰਜਾਬ ਦਾ ਬੱਚਾ ਬੱਚਾ ਜਾਣੂ ਹੈ ਕਿ ਬਿਕਰਮ ਸਿੰਘ ਮਜੀਠੀਆ ਖਿਲਾਫ ਜੋ ਨਸ਼ਿਆਂ ਸਬੰਧੀ ਪਰਚਾ ਦਰਜ ਕੀਤਾ ਗਿਆ ਹੈ ਉਹ ਬਦਲਾਲਊ ਭਾਵਨਾ ਤਹਿਤ ਰਾਜਨੀਤਕ ਲਾਹਾ ਲੈਣ ਲਈ ਕੀਤਾਂ ਗਿਆ। ਉਹਨਾਂ ਕਿਹਾ ਕਿ ਇਸ ਪਰਚੇ ਦੀ ਆੜ ਵਿੱਚ ਜਿਥੇ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਵੱਲੋਂ ਹੱਥਕੰਡੇ ਵਰਤਦੇ ਹੋਏ ਬਿਕਰਮ ਮਜੀਠੀਆ ਨੂੰ ਚੋਣ ਲੜਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ।ਪਰ ਵਾਹਿਗੁਰੂ ਦੀ ਕਿਰਪਾ ਨਾਲ ਬਿਕਰਮ ਸਿੰਘ ਮਜੀਠੀਆ ਨੇ ਜਿਥੇ ਚੋਣ ਲਈ ਉਥੇ ਉਹਨਾਂ ਮਾਨਯੋਗ ਅਦਾਲਤ ਦਾ ਸਤਿਕਾਰ ਤੇ ਕਾਨੂੰਨ ਤੇ ਭਰੋਸਾ ਪ੍ਰਗਟ ਕਰਦੇਂ ਹੋਏ ਆਤਮ ਸਮਰਪਣ ਵੀ ਕੀਤਾ। ਭੜੀ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਤੇ ਜਿਥੇ ਪਹਿਲਾਂ ਕੇਜਰੀਵਾਲ ਨੇ ਦੋਸ ਲਗਾਏ ਸਨ।ਪਰ ਉਹਨਾਂ ਨੂੰ ਲਿਖਤੀ ਮਾਫੀ ਮੰਗ ਕੇ ਖਹਿੜਾ ਛੁਡਾਉਣਾ ਪਿਆ ਸੀ। ਉਥੇ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਵੀ ਮਾਫੀ ਮੰਗਣ ਲਈ ਤਿਆਰ ਰਹਿਣ ਕਿਉਂਕਿ ਬਿਕਰਮ ਸਿੰਘ ਮਜੀਠੀਆ ਇਹਨਾਂ ਝੂਠੇ ਦੋਸ਼ਾਂ ਤੋਂ ਪਾਕ ਪਵਿੱਤਰ ਹੋ ਕੇ ਸੰਗਤਾਂ ਦੀ ਸੇਵਾ ਵਿੱਚ ਆ ਰਹੇ ਹਨ। ਅੱਜ ਹਲਕਾ ਅਮਲੋਹ ਦੇ ਸਮੁੱਚੇ ਵਰਕਰਾਂ ਤੇ ਆਗੂਆਂ ਵੱਲੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਸਰਪ੍ਰਸਤੀ ਹੇਠ ਬਿਕਰਮ ਸਿੰਘ ਮਜੀਠੀਆ ਦਾ ਜਨਮ ਦਿਨ ਮਨਾਉਂਦੇ ਹੋਏ ਇਸ ਜੁਝਾਰੂ ਆਗੂ ਦੀ ਚੜਦੀਕਲਾ ਲਈ ਅਰਦਾਸ ਕਰਦੇ ਹੋਏ ਸਮੁੱਚੇ ਹਲਕਾ ਵਾਸੀਆਂ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਤੇ ਜਥੇਦਾਰ ਪਰਮਜੀਤ ਸਿੰਘ ਖਨਿਆਣ, ਜਥੇਦਾਰ ਗੁਰਬਖਸ਼ ਸਿੰਘ ਬੈਣਾ,ਬਾਬਾ ਗੁਰਦਿਆਲ ਸਿੰਘ, ਟਰਾਂਸਪੋਰਟ ਵਿੰਗ ਦੇ ਗੁਰਮੇਲ ਸਿੰਘ ਅਮਲੋਹ, ਹਲਕਾ ਪ੍ਰਧਾਨ ਡਾ ਅਰਜੁਨ ਸਿੰਘ,ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸਾਹੀ, ਯੂਥ ਸ਼ਹਿਰੀ ਪ੍ਰਧਾਨ ਪੰਕਜ਼ ਅਰੌੜਾ, ਯੂਥ ਆਗੂ ਸਿਮਰਨਦੀਪ ਸਿੰਘ ਛੀਨੂੰ,ਆਈ ਟੀ ਦੇ ਆਗੂ ਲੱਖੀ ਔਜਲਾ, ਯੂਥ ਆਗੂ ਦਲਜੀਤ ਸਿੰਘ ਘੁਟੀਡ, ਹਰਭਜਨ ਸਿੰਘ ਪ੍ਰਧਾਨ, ਵਰਿੰਦਰ ਸਿੰਘ,ਰਾਜਨ ਅਰੌੜਾ, ਕੌਸਲਰ ਬਲਤੇਜ ਸਿੰਘ,ਬਲਵੰਤ ਸਿੰਘ ਮਾਨ,ਹਰਵਿੰਦਰ ਸਿੰਘ ਬਿੰਦਾ, ਦਵਿੰਦਰ ਸਿੰਘ ਅਮਲੋਹ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਹਾਜ਼ਰ ਸਨ।

