ਪਟਿਆਲਾ

ਸੀ.ਆਰ.ਪੀ.ਐਫ. ਦੇ ਜਵਾਨਾਂ ਨੂੰ ਸਕੂਲ ਵਲੋਂ ਦਿੱਤੀ ਗਈ ਪਾਰਟੀ

ਪਟਿਆਲਾ ਵਾਸੀਆਂ ਨੇ ਬਹੁਤ ਪਿਆਰ ਦਿੱਤਾ ਕਮਾਂਡਰ ਸਵਾਮੀਚਰਨ

ਪਟਿਆਲਾ : 2 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਵਿਦਿਆ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਆਤਮਾ ਰਾਮ ਕੁਮਾਰ ਸਭਾ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਪ੍ਰਬੰਧਕ ਕਮੇਟੀ ਵਲੋਂ ਭਾਰਤੀ ਫੌਜ ਦੇ ਜਵਾਨ ਫੌਜੀਆਂ ਨੂੰ ਪਾਰਟੀ ਦਿੱਤੀ ਗਈ। ਕੋ—ਚੇਅਰਮੈਨ ਰਾਜੇਸ਼ ਜਿੰਦਲ, ਐਨ.ਕੇ.ਜੈਨ ਨੇ ਕਿਹਾ ਕਿ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਭਾਰਤੀ ਫੌਜ ਦੇ ਜਵਾਨ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਤੇ ਸਕੂਲ ਵਿੱਚ ਰਹਿ ਰਹੇ ਹਨ। ਚੇਅਰਮੈਨ ਨੇ ਕਿਹਾ ਕਿ ਦੇਸ਼ ਦੀ ਸੇਵਾ ਕਰ ਰਹੇ ਫੌਜੀ ਜਵਾਨਾਂ ਨਾਲ ਪਾਰਟੀ ਕਰਕੇ ਖੁਸ਼ੀ ਹੋਈ ਹੈ।

ਸੀ.ਆਰ.ਪੀ.ਐਫ. ਦੇ ਕਮਾਡਰ ਸਵਾਮੀਚਰਨ ਨੇ ਕਿਹਾ ਕਿ ਪਟਿਆਲਾ ਸ਼ਹਿਰ ਵਾਸੀਆਂ ਨੇ ਬਹੁਤ ਹੀ ਪਿਆਰ ਦਿੱਤਾ ਅਤੇ ਸਕੂਲ ਪ੍ਰਬੰਧਕ ਕਮੇਟੀ ਪ੍ਰਿੰਸੀਪਲ ਮਿਲੇ ਪਿਆਰ ਲਈ ਧੰਨਵਾਦ ਕਰਦੇ ਹਾਂ। ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਅੱਗੇ ਵੱਧਣ ਲਈ ਅਨੁਸ਼ਾਸ਼ਨ, ਸਵੈ ਨਿਰਭਰਤਾ, ਚੰਗੀ ਸਿਹਤ ਅਤੇ ਖੇਡਾਂ ਦਾ ਮਹੱਤਵ ਦੱਸਦੇ ਹੋਏ ਦੇਸ਼ ਭਗਤੀ ਦੀ ਭਾਵਨਾ ਨਾਲ ਜੋੜਿਆ। ਉਹਨਾਂ ਕਿਹਾ ਕਿ ਪੜਾਈ ਦੇ ਨਾਲ ਨਾਲ ਖੇਡਾਂ, ਕਸਰਤ, ਯੋਗਾ ਆਦਿ ਨੂੰ ਜਿੰਦਗੀ ਦਾ ਹਿੱਸਾ ਬਣਾਇਆ ਜਾਵੇ। ਇਸ ਮੌਕੇ ਏ.ਐਸ.ਆਈ. ਸ੍ਰੀ ਐਸ.ਪੀ. ਬਿਸਵਾਸ, ਇੰਸਪੈਕਟਰ ਭਵਨ ਰਾਏ, ਸੰਦੀਪ ਸ਼ਰਮਾ, ਪ੍ਰੋਗਰਾਮ ਦੇ ਅਖੀਰ ਵਿੱਚ ਚੇਅਰਮੈਨ ਰਾਜੇਸ਼ ਜਿੰਦਲ, ਐਨ.ਕੇ. ਜੈਨ, ਪ੍ਰਿੰਸੀਪਲ ਵਿਵੇਕ ਸਿਆਲ ਨੇ ਸਭਨਾ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *