ਪੰਜਾਬਪਟਿਆਲਾ

ਯੁਕਰੇਨ ਚੋਂ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਓ- ਬੀ ਕੇ ਯੂ (ਕ੍ਰਾਂਤੀਕਾਰੀ)

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਡੀ ਸੀ ਦਫ਼ਤਰ ਪਟਿਆਲਾ ਦੇ ਗੇਟ ਅੱਗੇ ਰੈਲੀ ਕਰਕੇ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ ਗਿਆ। ਰੂਸੀ ਸਾਮਰਾਜ ਵੱਲੋ ਯੁਕਰੇਨ ਤੇ ਕੀਤੇ ਫੌਜੀ ਹਮਲੇ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਅਤੇ ਗੁਰਨਾਮ ਸਿੰਘ ਢੈਂਠਲ ਬਲਾਕ ਪ੍ਰਧਾਨ ਸਮਾਣਾ ਨੇ ਕਿਹਾ ਕਿ ਯੂਕਰੇਨ ਤੇ ਹਮਲਾ ਰੂਸੀ ਅਮਰੀਕੀ ਸਾਮਰਾਜੀ ਗੁੱਟਾਂ ਦੀ ਖਹਿ ਭੇੜ ਦਾ ਸਿੱਟਾ ਹੈ।

ਅੱਗੇ ਆਗੂਆਂ ਨੇ ਕਿਹਾ ਜਗਤਾਰ ਸਿੰਘ ਬਰਸਟ ਅਤੇ ਇੰਦਰ ਮੋਹਣ ਘੁਮਾਣਾ ਨੇ ਕਿਹਾ ਯੂਕਰੇਨ ‘ਚ ਬਹੁਤ ਵਿੱਡੀ ਗਿਣਤੀ ਵਿੱਚ ਵਿਦਿਆਰਥੀ ਪੜਾਈ ਕਰਨ ਲਈ ਉੱਥੇ ਗਏ ਹੋਏ ਹਨ । ਪਰ ਜਦੋਂ ਯੂਕਰੇਨ ਪੂਰੀ ਤਰਾਂ ਰੂਸੀ ਸਾਮਰਾਜ ਦੇ ਹਮਲੇ ਦੀ ਮਾਰ ਹੇਠ ਆਇਆ ਹੋਇਆ ਹੈ , ਤਾਂ ਅਜਿਹੇ ਮੌਕੇ ਭਾਰਤੀ ਵਿਦਿਆਰਥੀਆਂ ਨੂੰ ਯੂਕਰੇਨ ਚੋਂ ਵਾਪਸ ਭਾਰਤ ਲਿਆਉਣ ਲਈ ਮੋਦੀ ਸਰਕਾਰ ਕੁੱਝ ਨਹੀਂ ਕਰ ਰਹੀ।

ਸੋ ਅਖੀਰ ‘ਚ ਕਿਹਾ ਕਿ ਯੂਕਰੇਨ ਚੋਂ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾਵੇ। ਆਗੂਆਂ ਨੇ ਇਸ ਜੰਗ ਅੰਦਰ ਮਨੁੱਖੀ ਲੋਕਾਂ ਦਾ ਘਾਂਣ ਕੀਤਾ ਜਾ ਰਿਹਾ ਹੈ ਅਤੇ ਕਿਰਤੀ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ ਇਸ ਮੌਕੇ ਬਲਕਾਰ ਸਿੰਘ ਢੀਂਡਸਾ, ਸੁਰਿੰਦਰ ਪਾਲ ਗੌਂਸਪੁਰ, ਭੁਪਿੰਦਰ ਸਿੰਘ ਸ਼ੰਕਰ ਪੁਰ ਹਾਜ਼ਰ ਸਨ।

Leave a Reply

Your email address will not be published. Required fields are marked *