ਪਟਿਆਲਾ

ਗਣਿਤ ਵਿਭਾਗ ਵਿਖੇ ਇੰਟਰਨਸ਼ਿਪ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗਣਿਤ ਵਿਭਾਗ ਵਿੱਚ ਅੱਜ ਮਿਤੀ 03/03/2022 ਨੂੰ ਡਾ. ਆਰ.ਕੇ ਮਿਸ਼ਰਾ, ਡਾਇਰੈਕਟਰ, ਟਰੇਨਿੰਗ ਐਂਡ ਪਲੇਸਮੈਂਟ ਵੱਲੋਂ ਵਿਦਿਆਰਥੀਆਂ ਨਾਲ ਰੂਬਰੂ ਹੋ ਕੇ ਵਿਭਾਗ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਪ੍ਰੋਜੈਕਟ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਦੱਸਿਆ ਕਿ ਅਜੋਕੇ ਸਮੇਂ ਵਿੱਚ ਬਹੁ-ਗਿਣਤੀ ਵਿਦਿਆਰਥੀਆਂ ਦਾ ਰੁਝਾਨ ਵਿਦੇਸ਼ ਜਾਣ ਵੱਲ ਹੈ ਜਦ ਕਿ ਉਹਨਾਂ ਨੂੰ ਭਾਰਤ ਵਿੱਚ ਰਹਿ ਕੇ ਹੀ ਆਪਣਾ ਕੋਈ ਕਾਰੋਬਾਰ ਕਰਨ ਵਿੱਚ ਦਿਲਸਚਪੀ ਲੈਣੀ ਚਾਹੀਦੀ ਹੈ।

ਡਾ. ਮਿਸ਼ਰਾ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਪੜਾਈ ਤੋਂ ਬਾਅਦ ਆਪਣੀ ਸਿੱਖਿਆ, ਕਲਾ ਅਤੇ ਗੁਣਾਂ ਰਾਹੀਂ ਇਕ ਚੰਗੇ ਕਾਰੋਬਾਰ ਦੀ ਨੀਂਹ ਰੱਖਦੇ ਹੋਏ ਆਪਣੇ ਜੀਵਨ ਵਿੱਚ ਸਫਲਤਾ ਦੇ ਰਾਹ ਵੱਲ ਤੁਰਨ ਲਈ ਪ੍ਰੇਰਿਆ ਅਤੇ ਕਿਹਾ ਕਿ ਇਕ ਅਜਿਹਾ ਰੋਲ-ਮਾਡਲ ਬਣਨਾ ਚਾਹੀਦਾ ਹੈ ਕਿ ਲੋਕਾਂ ਨੂੰ ਵੀ ਇਸ ਨਾਲ ਰੋਜ਼ਗਾਰ ਅਤੇ ਸੇਧ ਮਿਲੇ।ਇਸ ਮੌਕੇ ਵਿਭਾਗ ਦੇ ਮੁਖੀ ਪ੍ਰੋ.ਸਤਿਅਬੀਰ ਸਿੰਘ ਨੇ ਆਪਣੇ ਸੰਬੋਧਨ ਰਾਹੀਂ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਪ੍ਰੋਜੈਕਟ ਲਈ ਉਤਸ਼ਾਹਿਤ ਕੀਤਾ। ਡਾ.ਦੇਵ ਪ੍ਰਕਾਸ ਅਸਿਸਟੈਂਟ ਪ੍ਰੋਫੈਸਰ (ਡਿਪਾਰਟਮੈਂਟ ਸਕੂਲ ਆਫ ਮੈਨੇਜਮੈਂਟ) ਵੱਲੋਂ ਡਾ. ਆਰ.ਕੇ.ਮਿਸ਼ਰਾ ਦਾ ਸਵਾਗਤ ਕੀਤਾ ਗਿਆ ਅਤੇ ਪ੍ਰੋ.ਨਵਪ੍ਰੀਤ ਸਿੰਘ ਨੂਰੀ ਨੇ ਇਸ ਦੌਰਾਨ ਮੌਜੂਦ ਵਿਦਵਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *