ਹਥਿਆਰ ਦਾ ਸਪਲਾਇਰ ਗਿਰਫਤਾਰ, 12 ਦੇਸੀ ਕੱਟੇ ਤੇ 10 ਕਾਰਤੂਸ ਬਰਾਮਦ
ਚੰਡੀਗੜ੍ਹ, 3 ਮਾਰਚ (ਮਧੂਸਾਰ ਬਿਊਰੋ)- ਹਰਿਆਣਾ ਪੁਲਿਸ ਨੇ ਅਵੈਧ ਹਥਿਆਰਾਂ ਦੇ ਖਿਲਾਫ ਅਹਿਮ ਕਾਰਵਾਈ ਕਰਦੇ ਹੋਏ ਨੁੰਹ ਜਿਲ੍ਹੇ ਵਿਚ ਇਕ ਸ਼ੱਕੀ ਹਥਿਆਰ ਸਪਲਾਇਰ ਨੂੰ ਗਿਰਫਤਾਰ ਕਰ ਉਸ ਦੇ ਕਬਜੇ ਤੋਂ 12 ਕੱਟੇ ਅਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਹਰਿਆਣਾ ਪੁਲਿਸ ਦੇ ਬੁਲਰੇ ਨੇ ਅੱਜ ਜਾਣਕਾਰੀ ਸਾਂਝੀ ਕਰਦੇ ਹੋਏ ਦਸਿਆ ਕਿ ਕਾਬੂ ਕੀਤੇ ਦੋਸ਼ੀ ਦੀ ਪਹਿਚਾਣ ਨੁੰਹ ਦੇ ਢਾਡੌਲੀ ਨਿਵਾਸੀ ਭੂਰੇ ਖਾਨ ਵਜੋ ਹੋਈ ਹੈ। ਮੁਖਬਿਰ ਤੋਂ ਮਿਲੀ ਗੁਪਤ ਸੂਚਨਾ ਦੇ ਬਾਅਦ ਸੀਆਈਏ ਅਤੇ ੲੰਟੀ-ਨਾਰਕੋਟਿਕ ਸੈਲ ਦੀ ਸੰਯੁਕਤ ਟੀਮ ਨੇ ਦੋਸ਼ੀ ਨੂੰ ਉਸ ਦੇ ਪਿੰਡ ਤੋਂ ਅਵੈਧ ਦੇਸੀ ਹਥਿਆਰਾਂ ਸਮੇਤ ਗਿਰਫਤਾਰ ਕੀਤਾ।
ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਰੇਡ ਕਰ ਦੋਸ਼ੀ ਨੂੰ ਚੈਕ ਕੀਤਾ, ਜਿਸ ਵਿਚ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਅਤੇ ਭਾਰੀ ਗਿਣਤੀ ਵਿਚ ਅਵੈਧ ਪਿਸਤੌਲ ਤੇ ਕਾਰਤੂਸ ਬਰਾਮਦ ਹੋਏ। ਪੁਲਿਸ ਫੜੇ ਗਏ ਦੋਸ਼ੀ ਤੋਂ ਇਸ ਗਲ ਦਾ ਪਤਾ ਲਗਾਉਣ ਵਿਚ ਜੁਟ ਗਈ ਹੈ ਕਿ ਇਹ ਕਿੱਥੋਂ ਹਥਿਆਰ ਖਰੀਦਦਾ ਅਤੇ ਕਿੱਥੇ-ਕਿੱਥੇ ਹਿੰਨ੍ਹਾ ਅਵੈਧ ਹਥਿਆਰਾਂ ਨੂੰ ਸਪਲਾਈ ਕਰਦਾ ਸੀ। ਪੁਲਿਸ ਹੁਣ ਇਸ ਪੂਰੇ ਨੈਟਵਰਕ ਨੂੰ ਖੰਗਾਲਣ ਦੀ ਤਿਆਰ ਵਿਚ ਜੁਟ ਗਈ ਹੈ ਤਾਂ ਜੋ ਸਪਲਾਇਰਾਂ ਦੇ ਸਹੀ ਟਿਕਾਨੇ ਤਕ ਪੁਲਿਸ ਦੀ ਪਹੁੰਚ ਸਕਣ ਅਤੇ ਇਸ ਗਿਰੋਹ ਵਿਚ ਸ਼ਾਮਿਲ ਹੋਰ ਦੋਸ਼ੀਆਂ ਨੂੰ ਵੀ ਦਬੋਚਿਆ ਜਾ ਸਕੇ।

