ਅੰਮ੍ਰਿਤਸਰਪੰਜਾਬ

ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਕਣਕ ਉਗਰਾਹੀ ਦਾ ਜੱਥਾ ਪੰਜਾਬ ਲਈ ਰਵਾਨਾ

ਅੰਮ੍ਰਿਤਸਰ (. ਸੁਖਬੀਰ ਸਿੰਘ/ਮਧੂਸਾਰ ਬਿਊਰੋ) ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਵਾਸਤੇ ਕਣਕ ਦੀ ਉਗਰਾਹੀ ਕਰਨ ਲਈ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਵਲੋਂ ਤਖਤ ਸਾਹਿਬ ਤੋਂ ਅਰਦਾਸ ਕਰਕੇ ਜਥਾ ਪੰਜਾਬ ਲਈ ਰਵਾਨਾ ਕੀਤਾ ਗਿਆ ਇਹ ਜਥਾ ਪੰਜਾਬ ਦੇ ਵੱਖ ਵੱਖ ਪ੍ਰਾਂਤਾਂ ਵਿਚ ਪਹੁੰਚ ਕੇ ਸੰਗਤਾਂ ਨਾਲ ਸੰਪਰਕ ਕਰਕੇ ਹਮੇਸ਼ਾ ਵਾਂਗ ਲੰਗਰ ਦੀ ਉਗਰਾਹੀ ਕਰਕੇ ਸ੍ਰੀ ਹਜ਼ੂਰ ਸਾਹਿਬ ਭੇਜੇਗਾ

ਜੱਥੇ ਨੂੰ ਰਵਾਨਾ ਕਰਨ ਮੌਕੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਤਖਤ ਸਾਹਿਬ ਦੇ ਲੰਗਰ ਲਈ ਸੰਗਤਾਂ ਵੱਧ ਚੜ ਕੇ ਹਿੱਸਾ ਪਾ ਕੇ ਆਪਣਾ ਜੀਵਨ ਸਫਲਾ ਕਰਕੇ ਜਥੇ ਨੂੰ ਪੂਰਨ ਸਹਿਯੋਗ ਕਰਨ ਇਸ ਮੌਕੇ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਵੰਤ ਸਿੰਘ ਜੀ,ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਧੁਪੀਆ,ਸ੍ਰ ਰਵਿੰਦਰ ਸਿੰਘ ਬੁੰਗਈ ਸਕੱਤਰ,ਸ੍ਰ.ਸੁਰਿੰਦਰ ਸਿੰਘ ਮੈਂਬਰ,ਸ੍ਰ. ਸੁਰਜੀਤ ਸਿੰਘ ਫੌਜੀ ਮੈਂਬਰ,ਸ੍ਰ.ਰਣਜੀਤ ਸਿੰਘ ਕਾਂਮਠੇਕਰ,ਸ੍ਰ. ਭੁਪਿੰਦਰ ਸਿੰਘ ਘੜੀਸਾਜ ਸੁਪਰਡੈਂਟ, ਸ੍ਰ. ਗੁਰਵਿੰਦਰ ਸਿੰਘ ਵਾਧਵਾ ਸੁਪਰਡੈਂਟ,ਸ੍ਰ. ਸ਼ਰਨ ਸਿੰਘ ਸੋਢੀ ਜੂਨੀਅਰ ਸੁਪਰਡੈਂਟ,ਰਵਿੰਦਰ ਸਿੰਘ ਕਪੂਰ,ਰਾਜਿੰਦਰ ਸਿੰਘ ਸੋਢੀ,ਮਹਿੰਦਰ ਸਿੰਘ ਆਦਿ ਮੌਜੂਦ ਸਨ ।

Leave a Reply

Your email address will not be published. Required fields are marked *