ਅੰਮ੍ਰਿਤਸਰ

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਵਿਦਿਆਰਥੀਆਂ ਵੱਲੋਂ ਡਿਗਰੀ ਪੂਰੀ ਕਰਨ ’ਤੇ ਇੰਟਰਨਜ਼ ਵਜੋਂ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ

ਅੰਮ੍ਰਿਤਸਰ, 4 ਮਾਰਚ (ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਵਿਖੇ ਅੱਜ ਡਿਗਰੀ ਪੂਰੀ ਕਰਨ ਵਾਲੇ ਵਿਦਿਆਰਥੀਆਂ ਵੱਲੋਂ ਆਪਣੇ ਕਿੱਤੇ ’ਚ ਪ੍ਰਪੱਕ ਹੋਣ ’ਤੇ ਸਹੁੰ ਚੁਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੈਟਰਨਰੀ ਦੇ ਪਾਸਿੰਗ ਆਊਟ ਗ੍ਰੈਜੂਏਟਸ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਕਿਹਾ ਕਿ ‘ਪਸ਼ੂਆਂ ਦੇ ਮਾਲਕਾਂ ਨੂੰ ਦਰਪੇਸ਼ ਮੁਸ਼ਕਿਲਾਂ ਨਾਲ ਨਜਿੱਠਣ ਲਈ ਵੈਟਰਨਰੀ ਡਾਕਟਰਾਂ ਨੂੰ ਆਧੁਨਿਕ ਸਮੇਂ ’ਚ ਕਲੀਨਿਕਲ ਹੁਨਰਾਂ ਦੇ ਨਾਲ ਪੂਰੀ ਤਰ੍ਹਾਂ ਸਿਖਲਾਈ ਅਤੇ ਵਿਸਥਾਰ ਤਕਨੀਕਾਂ ਨਾਲ ਲੈਸ ਹੋਣਾ ਜ਼ਰੂਰੀ ਹੈ”।

ਉਨ੍ਹਾਂ ਪਸ਼ੂ ਪਾਲਕਾਂ ਲਈ ‘ਹੈਂਡ ਹੋਲਡਿੰਗ ਅਪਰੋਚ ਐਕਸਟੈਂਸ਼ਨ’ ’ਤੇ ਕੇਂਦਰਿਤ ਹੁੰਦਿਆਂ ਦੱਸਿਆ ਕਿ ਕਿਸ ਤਰ੍ਹਾਂ ਪਸ਼ੂਆਂ ਦੀਆਂ ਬਿਮਾਰੀਆਂ ਨੂੰ ਬੇਹਤਰ ਪ੍ਰਬੰਧਨ ਅਤੇ ਨਿਯੰਤਰਣ ਦੁਆਰਾ ਆਰਥਿਕ ਨੁਕਸਾਨ ਨੂੰ ਘੱਟ ਕਰਨ ਲਈ ਨਵੀਨਤਮ ਤਕਨੀਕਾਂ ਅਤੇ ਪਹੁੰਚਾਂ ਨਾਲ ਪਸ਼ੂ ਪਾਲਕਾਂ ਨੂੰ ਸਸ਼ਕਤ ਕੀਤਾ ਜਾਵੇ। ਇਸ ਮੌਕੇ ਵੈਟਰਨਰੀ ਬੈਚਲਰ ਪ੍ਰੋਗਰਾਮ (ਬੀ. ਵੀ. ਐਸ. ਸੀ. ਅਤੇ ਏ. ਐਚ.) ਦੇ 54 ਇੰਟਰਨਰਾਂ ਨੇ ਬੀ. ਵੀ. ਐਸ. ਸੀ. ਦੀ ਸਫਲਤਾਪੂਰਵਕ ਸਮਾਪਤੀ ਤੋਂ ਬਾਅਦ ਕਾਲਜ ਤੋਂ ਆਪਣੇ ਇੰਟਰਨਸ਼ਿਪ ਪ੍ਰੋਗਰਾਮ ਨੂੰ ਕਲੀਅਰ ਕੀਤਾ ਅਤੇ 5 ਸਾਲ 6 ਮਹੀਨੇ ਦੀ ਮਿਆਦ ਦੀ ਡਿਗਰੀ ਪੂਰੀ ਕੀਤੀ।

ਇਸ ਮੌਕੇ ਡਾ. (ਕਰਨਲ) ਪੀ.ਐਸ ਮਾਵੀ, ਡਾਇਰੈਕਟਰ ਵੈਟਰਨਰੀ ਕਲੀਨਿਕਲ ਕੰਪਲੈਕਸ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਡਾ. ਕੋਮਲਬੀਰ ਕੌਰ ਨੇ ਅਕਾਦਮਿਕ ’ਚ ਉਚ ਸਥਾਨ ਹਾਸਲ ਕੀਤਾ, ਡਾ. ਮਨਕੀਰਤ ਸਿੰਘ ਨੇ 2019 ਦਾ ਸਰਵੋਤਮ ਅਥਲੀਟ ਅਤੇ ਸਕਸ਼ਮ ਸੇਠੀ ਬਹੁ—ਪ੍ਰਤਿਭਾਸ਼ਾਲੀ ਵਿਦਿਆਰਥੀ ਨੇ ਵੱਖ—ਵੱਖ ਵਿੱਦਿਆ ਦੇ ਨਾਲ-ਨਾਲ ਹੋਰਨਾਂ ਗਤੀਵਿਧੀਆਂ ’ਚ ਗੋਲਡ ਮੈਡਲ ਜਿੱਤਿਆ। ਉਨ੍ਹਾਂ ਦੱਸਿਆ ਕਿ ਕਾਲਜ ਦੇ 54 ਵਿਦਿਆਰਥੀਆਂ ’ਚੋਂ 17 ਦੀ ਗਡਵਾਸੂ, ਲੁਧਿਆਣਾ ਦੇ ਵੱਖ—ਵੱਖ ਪੋਸਟ—ਗ੍ਰੈੈਜੂਏਸ਼ਨ ਪ੍ਰੋਗਰਾਮਾਂ ਲਈ ਚੋਣ ਕੀਤੀ ਗਈ ਹੈ।

ਇਸ ਮੌਕੇ ਡਾ. ਐਸ. ਕੇ ਨਾਗਪਾਲ , ਮੈਨੇਜਿੰਗ ਡਾਇਰੈਕਟਰ ਨੇ ਕਿਹਾ ਕਿ ਕਾਲਜ ’ਚ 80 ਤੋਂ ਵੱਧ ਟੀਚਿੰਗ ਫੈਕਲਟੀ ਵਾਲੇ 17 ਵਿਭਾਗ ਹਨ। ਉਨ੍ਹਾਂ ਕਿਹਾ ਕਿ ਕਾਲਜ ਨੇ ਲਾਜ਼ਮੀ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਗਡਵਾਸੂ ਲੁਧਿਆਣਾ ਨਾਲ ਸਥਾਈ ਮਾਨਤਾ ਪ੍ਰਾਪਤ ਕੀਤੀ ਹੈ ਅਤੇਆਈ. ਸੀ. ਏ. ਆਰ. ਵੱਲੋਂ ਮੰਜ਼ੂਰੀ ਦਿੱਤੀ ਗਈ ਹੈ। ਡਾ. ਨਾਗਪਾਲ ਨੇ ਕਿਹਾ ਕਿ ਹੁਣ ਕਾਲਜ ’ਚ ਭਵਿੱਖ ’ਚ ਵੈਟਰਨਰੀ ਸਿੱਖਿਆ ਲਈ ਵੱਡੀਆਂ ਯੋਜਨਾਵਾਂ ਹਨ। ਇਸ ਮੌਕੇ ਪ੍ਰਿੰ: ਡਾ. ਵਰਮਾ ਨੇ ਇਨ੍ਹਾਂ ਇੰਟਰਨਜ਼ ਨੂੰ ਵੈਟਰਨਰੀ ਸਹੁੰ ਚੁਕਾਈ ਅਤੇ ਭਵਿੱਖ ਦੇ ਯਤਨਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਵਿਦਿਆਰਥੀਆਂ ਦੇ ਈਕੋ ਕਲੱਬ ਵੱਲੋਂ ਇਕ ਵਿਦਿਆਰਥੀ ਸੋਵੀਨਾਰ ਰਿਲੀਜ਼ ਕੀਤਾ ਗਿਆ ਅਤੇ ਪੌਦੇ ਲਗਾਏ ਗਏ।

Leave a Reply

Your email address will not be published. Required fields are marked *