ਦੇਸ਼-ਵਿਦੇਸ਼ਪੰਜਾਬ

ਲਖੀਮਪੁਰ ਖੀਰੀ ਹਿੰਸਾ : ਆਸ਼ੀਸ਼ ਮਿਸ਼ਰਾ ਦੀ ਜਮਾਨਤ ਵਿਰੁੱਧ ਅਪੀਲ ਤੇ 11 ਮਾਰਚ ਨੂੰ ਕਰੇਗਾ ਸੁਣਵਾਈ

ਨਵੀਂ ਦਿੱਲੀ (ਮਧੂਸਾਰ ਬਿਊਰੋ) ਸੁਪਰੀਮ ਕੋਰਟ ਲਖੀਮਪੁਰ ਖੀਰੀ ਕਤਲਕਾਂਡ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਇਲਾਹਾਬਾਦ ਹਾਈ ਕੋਰਟ ਤੋਂ ਮਿਲੀ ਜਮਾਨਤ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ’ਤੇ 11 ਮਾਰਚ ਨੂੰ ਸੁਣਵਾਈ ਕਰੇਗਾ। ਦੋਸ਼ੀ ਆਸ਼ੀਸ਼ ਭਾਜਪਾ ਦੇ ਨੇਤਾ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦਾ ਪੁੱਤਰ ਹੈ। ਸੁਪਰੀਮ ਕੋਰਟ ਦੀ ਤਿੰਨ ਮੈਂਬਰੀ ਬੈਂਚ ਦੀ ਪ੍ਰਧਾਨਗੀ ਕਰ ਰਹੇ ਚੀਫ ਜਸਟਿਸ ਐੱਨ.ਵੀ. ਰਮੰਨਾ ਨੇ ਸ਼ੁੱਕਰਵਾਰ ਨੂੰ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਦੇ ’ਵਿਸ਼ੇਸ਼ ਜ?ਿਕਰ’ ’ਤੇ ਕਿਹਾ ਕਿ ਉਹ ਇਸ ਅਪੀਲ ’ਤੇ 22 ਮਾਰਚ ਨੂੰ ਸੁਣਵਾਈ ਕਰ ਸਕਦੇ ਹਨ। ਭੂਸ਼ਣ ਨੇ ਇਸ ਮਾਮਲੇ ਨੂੰ ਜਰੂਰੀ ਦੱਸਦੇ ਹੋਏ ਬੈਂਚ ਦੇ ਸਾਹਮਣੇ ਜਲਦ ਸੁਣਵਾਈ ਦੀ ਗੁਹਾਰ ਲਗਾਈ ਸੀ। ਮਿ੍ਰਤਕ ਕਿਸਾਨਾਂ ਦੇ ਪਰਿਵਾਰ ਵਾਲਿਆਂ ਦੀ ਅਗਵਾਈ ਕਰ ਰਹੇ ਜਗਜੀਤ ਸਿੰਘ ਵਲੋਂ ਐਡਵੋਕੇਟ ਭੂਸ਼ਣ ਨੇ ਫਰਵਰੀ ’ਚ ਵਿਸ਼ੇਸ਼ ਮਨਜੂਰੀ ਪਟੀਸ਼ਨ ਦਾਇਰ ਕੀਤੀ ਸੀ।

ਪਟੀਸ਼ਨਕਰਤਾ ਨੇ ਇਲਾਹਾਬਾਦ ਹਾਈ ਕੋਰਟ ਵਲੋਂ ਆਸ਼ੀਸ਼ ਨੂੰ ਜਮਾਨਤ ਦਿੱਤੇ ਜਾਣ ਨੂੰ ਕਾਨੂੰਨੀ ਪ੍ਰਕਿਰਿਆ ਅਤੇ ਅਨਿਆਂ ਦੀ ਅਣਦੇਖੀ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ, ਐਡਵੋਕੇਟ ਦੇ ਲਖੀਮਪੁਰ ਖੀਰੀ ’ਚ ਪਿਛਲੇ ਸਾਲ ਤਿੰਨ ਅਕਤੂਬਰ ਨੂੰ ਆਸ਼ੀਸ਼ ਦੀ ਕਾਰ ਨਾਲ ਕੁਚਲ ਕੇ ਚਾਰ ਕਿਸਾਨਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਭੜਕੀ ਹਿੰਸਾ ’ਚ 2 ਭਾਜਪਾ ਵਰਕਰਾਂ ਤੋਂ ਇਲਾਵਾ ਇਕ ਕਾਰ ਡਰਾਈਵਰ ਅਤੇ ਪੱਤਰਕਾਰ ਦੀ ਮੌਤ ਹੋ ਗਈ ਸੀ। ਤਿੰਨ ਅਕਤੂਬਰ 2021 ਨੂੰ ਹੋਈ ਇਸ ਘਟਨਾ ਦੇ ਮਾਮਲੇ ’ਚ ਪਾਂਡਾ ਅਤੇ ਤਿ੍ਰਪਾਠੀ ਨੇ ਜਨਹਿੱਤ ਪਟੀਸ਼ਨ ਨਾਲ ਪਿਛਲੇ ਸਾਲ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਸੀ। ਉਦੋਂ ਅਦਾਲਤ ਨੇ ਸੰਬੰਧਤ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਰਾਕੇਸ਼ ਕੁਮਾਰ ਜੈਨ ਦੀ ਅਗਵਾਈ ’ਚ ਪੂਰੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਗਠਿਤ ਕੀਤਾ ਸੀ।

Leave a Reply

Your email address will not be published. Required fields are marked *