ਪੰਜਾਬਪਟਿਆਲਾ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਹੋਈ

ਪਟਿਆਲਾ (ਮਧੂਸਾਰ ਬਿਊਰੋ) ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ ਵਿਖੇ ਹੋਈ। ਜਿਸ ਵਿੱਚ ਯੂਨੀਅਨ ਦੀਆਂ ਕਾਰਵਾਈਆਂ ਜੋ ਅੱਜ ਤੋਂ ਪਹਿਲਾਂ ਹੋਈਆਂ ਉਸ ਤੇ ਵਿਸਥਾਰ ਸਹਿਤ ਚਰਚਾ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਜਿਲਾ ਪ੍ਰਧਾਨ ਜੰਗ ਸਿੰਘ ਭਟੇੜੀ ਨੇ ਕੀਤੀ। ਸੁਬਾ ਪ੍ਰਧਾਨ ਡਾ. ਦਰਸ਼ਨ ਪਾਲ ਵੀ ਮੀਟਿੰਗ ਵਿੱਚ ਪਹੁੰਚੇ। ਉਨ੍ਹਾਂ ਸੰਯੁਕਤ ਕਿਸਾਨ ਮੋਰਚਾ ਵਿੱਚ ਕ੍ਰਾਤੀਕਾਰੀ ਕਿਸਾਨ ਯੂਨੀਅਨ ਵਲੋਂ ਨਿਭਾਈ ਭੂਮਿਕਾ ਦੀ ਜਿਲਾ ਟੀਮ ਦੀ ਕਾਰਗੁਜਾਰੀ ਦੀ ਸਲਾਘਾ ਕਰਦਿਆਂ ਆਉਂਦੇ ਮਸਲਿਆਂ ਵਿੱਚ ਵੀ ਯੂਨੀਅਨ ਦੀ ਵੱਡੀ ਜਿੰਮੇਵਾਰੀ ਬਣ ਗਈ ਹੈ ਕਿਉਂਕਿ ਕੇਂਦਰ ਵਿੱਚ ਬੈਠੀ ਆਰ.ਐਸ.ਐਸ. ਦੇ ਇਸ਼ਾਰੇ ਤੇ ਕੰਮ ਕਰ ਰਹੀ ਮੋਦੀ ਸਰਕਾਰ ਵਲੋਂ ਪੰਜਾਬ, ਪੰਜਾਬ ਦੇ ਡੈਮਾਂ ਅਤੇ ਰਾਜਧਾਨੀ ਚੰਡੀਗੜ੍ਹ ਨੂੰ ਆਪਣੇ ਨਿਸ਼ਾਨੇ ਤੇ ਲਿਆ ਹੈ। ਜਿਵੇਂ ਪਿਛਲੇ ਦਿਨੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚੋਂ ਜੋ ਹਰਿਆਣੇ ਪੰਜਾਬ ਦੇ ਨਿਮਾਇਦਿਆ ਨੂੰ ਬਾਹਰ ਕਰਕੇ ਉਸ ਦੀ ਇੱਕ ਤਰ੍ਹਾਂ ਨਾਲ ਨੁਮਾਇੰਦਗੀ ਹੀ ਖਤਮ ਕਰ ਦਿੱਤੀ ਹੈ ਇਸ ਦੇ ਨਾਲ ਹੀ ਰਾਜਧਾਨੀ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਆਪਣੇ ਵਿਚੋਂ ਅਫਸਰਾਂ ਨੂੰ ਲਿਆ ਕੇ ਪੰਜਾਬ ਤੇ ਹਰਿਆਣੇ ਦੇ ਰਾਖਵੇ ਹੱਕਾਂ ਨੂੰ ਸਿੱਧਾ ਕੇਂਦਰ ਆਪਣੇ ਹੱਥ ਵਿੱਚ ਲੈ ਰਿਹਾ ਹੈ।

ਯੂਨੀਅਨ ਦੇ ਸੂਬਾ ਖਜਾਨਚੀ ਗੁਰਮੀਤ ਸਿੰਘ ਦਿੱਤੂਪੁਰ ਨੇ ਕਿਹਾ ਕਿ ਮੋਦੀ ਵੱਲੋਂ ਭਾਵੇਂ ਤਿੰਨ ਕਾਨੂੰਨ ਵਾਪਿਸ ਲੈਣ ਨਾਲ ਅੰਦਰੋਂ ਪੰਜਾਬ ਨਾਲ ਇੱਕ ਤਰ੍ਹਾਂ ਨਾਲ ਬਦਲਾ ਖੋਰੀ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਦਾ ਸਖਤ ਨੋਟਿਸ ਲੈ ਕੇ ਐਸ.ਕੇ.ਐਮ. ਦੀ ਮੀਟਿੰਗ ਵਿੱਚ ਵਿਚਾਰ ਕਰਕੇ ਸਾਂਝਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਜਿਸ ਵਿੱਚ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਅਹਿਮ ਭੂਮਿਕਾ ਨਿਭਾਈ ਜਾਵੇਗੀ। ਅੱਜ ਦੀ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਪਿਛਲੇ ਦਿਨੀ ਸਿੱਖ ਗੁਰੂ ਸਾਹਿਬਾਨਾ ਬੰਦਾ ਸਿੰਘ ਬਹਾਦਰ ਅਤੇ ਇਤਿਹਾਸ ਦੀਆਂ ਕਿਤਾਬਾਂ ਵਿੱਚ ਹੋਰਨਾ ਸਖਸ਼ੀਅਤਾਂ ਬਾਰੇ ਭੱਦੀ ਸ਼ਬਦਾਵਲੀ ਲਿਖਣ ਦੀ ਨਿਖੇਧੀ ਵੀ ਕੀਤੀ ਗਈ ਅਤੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਇਸ ਦੀ ਇਜਾਜਤ ਦੇਣ ਨਾਲ ਮਸਲਾ ਹੱਲ ਵੀ ਗੰਭੀਰ ਹੋ ਗਿਆ ਹੈ। ਇਸ ਦੇ ਵਿਰੋਧ ਵਿੱਚ ਮੋਹਾਲੀ ਵਿਖੇ ਚੱਲ ਰਹੇ ਮੋਰਚੇ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜਿਲਾ ਪਟਿਆਲੇ ਵਲੋਂ ਆਉਣ ਵਾਲੇ ਦਿਨਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਵੇਗੀ। ਅੱਜ ਦੀ ਮੀਟਿੰਗ ਵਿੱਚ ਸਮਾਣਾ, ਪਾਤੜਾਂ, ਪਟਿਆਲਾ ਬਲਾਕ ਦੇ ਪ੍ਰਧਾਨ ਟੇਕ ਸਿੰਘ ਅਸਰਪੁਰ, ਹਰਭਜਨ ਸਿੰਘ ਧੂੜ, ਧੰਨਾ ਸਿੰਘ ਸਿਉਣਾ, ਅਵਤਾਰ ਸਿੰਘ ਕੌਰਜੀਵਾਲਾ, ਹੀਰਾ ਸਿੰਘ ਫਤਿਹਪੁਰ, ਨਿਰਮਲ ਸਿੰਘ ਲਚਕਾਣੀ, ਗੁਰਸੇਵਕ ਸਿੰਘ ਸਿਧਾਰਸੀ, ਲਛਮਣ ਸਿੰਘ ਸਿੰਬੜੋ, ਪ੍ਰਿਤਪਾਲ ਸਿੰਘ ਢੀਂਗੀ, ਭੀਮ ਸਿੰਘ ਬਿਰੜਵਾਲ, ਨਿਸ਼ਾਨ ਸਿੰਘ ਧਰਮਹੇੜੀ, ਗੁਰਲਾਲ ਸਿੰਘ ਥੇੜੀ ਅਤੇ ਚਰਨਜੀਤ ਕੌਰ ਧੂੜੀਆ ਸ਼ਾਮਲ ਹੋਏ।

Leave a Reply

Your email address will not be published. Required fields are marked *