ਸ਼ਨ ਇੰਦਰਧਨੁਸ਼ ਪ੍ਰੋਗਰਾਮ ਤਹਿਤ ਗਰਭਵਤੀ ਮਾਂਵਾ ਅਤੇ ਬੱਚਿਆਂ ਦਾ ਹੋਵੇਗਾ ਸੰਪੁਰਣ ਟੀਕਾਕਰਨ
ਪਟਿਆਲਾ 6 ਮਾਰਚ (ਮਧੂਸਾਰ ਬਿਊਰੋ) ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਦੀ ਅਗਵਾਈ ਵਿੱਚ ਜਿਲ੍ਹੇ ਵਿੱਚ 2 ਸਾਲ ਤੱਕ ਦੇ ਬੱਚਿਆਂ ਦੇ ਟੀਕਾਕਰਨ ਵਿੱਚ ਕੋਵਿਡ ਮਹਾਂਮਾਰੀ ਜਾਂ ਕਿਸੇ ਹੋਰ ਕਾਰਨ ਪਏ ਪਾੜੇ ਨੰੁ ਪੁਰਾ ਕਰਨ ਲਈ ਸਿਹਤ ਵਿਭਾਗ ਵੱਲੋਂ ਮਾਰਚ ਤੋਂ ਮਈ ਮਹੀਨੇ ਦੋਰਾਣ ਤਿੰਨ ਗੇੜਾਂ ਵਿੱੱਚ ਗਰਭਵਤੀ ਮਾਵਾਂ, ਟੀਕਾਕਰਨ ਨਾ ਕਰਵਾਉਣ ਅਤੇ ਅਧੁਰਾ ਟੀਕਾਕਰਨ ਵਾਲੇ ਬੱਚਿਆਂ ਦਾ ਸੰਪੁਰਣ ਟੀਕਾਕਰਨ ਕਰਨ ਲਈ ਮਿਸ਼ਨ ਇੰਦਰਧਨੁਸ਼ ਪ੍ਰੋਗਰਾਮ ਦੀ ਯੋਜਨਾ ਬਣਾਈ ਹੈ।
ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੁੰ ਗੋਇਲ ਨੇਂ ਕਿਹਾ ਕਿ ਇਹਨਾਂ ਤਿੰਨ ਗੇੜਾ ਵਿੱਚ ਪਹਿਲਾ ਗੇੜ 7 ਮਾਰਚ, ਦੁਸਰਾ 4 ਅਪਰੈਲ ਅਤੇ ਤੀਸਰਾ 4 ਮਈ ਤੋਂ ਸ਼ੁਰੂ ਹੋਵੇਗਾ ਜਿਸ ਤਹਿਤ ਲਗਾਤਾਰ ਇੱਕ ਹਫਤੇ ਦੋਰਾਣ ਲੋੜ ਅਨੁਸਾਰ ਪਿੰਡਾਂ ਵਿੱਚ ਸਪੈਸ਼ਲ ਕੈਂਪ ਲਗਾ ਕੇ ਇਸ ਪਾੜੇ ਨੂੰ ਪੂਰਾ ਕੀਤਾ ਜਾਵੇਗਾ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਸੁਚੀ ਅਨੁਸਾਰ ਸੰਪੁਰਣ ਟੀਕਾਕਰਨ ਯਕੀਨੀ ਬਣਾਉਣ।

