ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਦਿੱਤੀ ਵੱਡੀ ਨੁਮਾਇੰਦਗੀ, ਸਰਬਜੀਤ ਸਿੰਘ ਝਿੰਜਰ ਯੂਥ ਅਕਾਲੀ ਦਲ ਦੇ ਬਣੇ ਸੂਬਾ ਪ੍ਰਧਾਨ।
ਰਾਜੂ ਖੰਨਾ ਨੇ ਝਿੰਜਰ ਨੂੰ ਵਧਾਈ ਦਿੰਦੇ ਹੋਏ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਦਾ ਕੀਤਾ ਵਿਸ਼ੇਸ਼ ਤੌਰ ਤੇ ਧੰਨਵਾਦ।
ਫਤਿਹਗੜ੍ਹ ਸਾਹਿਬ,8 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਸ ਬਿਕਰਮ ਸਿੰਘ ਮਜੀਠੀਆ ਵੱਲੋਂ ਯੂਥ ਅਕਾਲੀ ਆਗੂ ਸ ਸਰਬਜੀਤ ਸਿੰਘ ਝਿੰਜਰ ਦੀਆਂ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੀ ਮਜ਼ਬੂਤੀ ਤੇ ਚੜ੍ਹਦੀ ਕਲਾ ਲਈ ਨਿਭਾਈਆਂ ਗਈਆਂ ਸੇਵਾਵਾਂ ਨੂੰ ਦੇਖਦੇ ਹੋਏ।ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਵੱਡੀ ਨੁਮਾਇੰਦਗੀ ਦਿੰਦੇ ਹੋਏ ਸਰਬਜੀਤ ਸਿੰਘ ਝਿੰਜਰ ਨੂੰ ਯੂਥ ਅਕਾਲੀ ਦਲ ਦਾ ਸੂਬਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ। ਯੂਥ ਅਕਾਲੀ ਦਲ ਦੇ ਪ੍ਰਧਾਨ ਦੀ ਹੋਈ ਇਸ ਨਿਯੁਕਤੀ ਤੇ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਸਰਪ੍ਰਸਤ ਸ ਬਿਕਰਮ ਸਿੰਘ ਮਜੀਠੀਆ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਕਿਹਾ ਕਿ ਸਾਡੇ ਜ਼ਿਲਾ ਫਤਿਹਗੜ੍ਹ ਸਾਹਿਬ ਲਈ ਇਹ ਬੜੇ ਹੀ ਮਾਣ ਵਾਲੀ ਗੱਲ ਹੈ।ਕਿ ਬਹੁਤ ਹੀ ਮਿਹਨਤ, ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਤੇ ਚੜ੍ਹਦੀ ਕਲਾ ਲਈ ਕੰਮ ਕਰਨ ਵਾਲੇ ਹੋਣਹਾਰ ਨੌਜਵਾਨ ਦੇ ਸਰਬਜੀਤ ਸਿੰਘ ਝਿੰਜਰ ਦੇ ਹੱਥ ਵਿੱਚ ਯੂਥ ਅਕਾਲੀ ਦਲ ਦੀ ਕਮਾਨ ਸੰਭਾਲੀ ਗਈ ਹੈ। ਅਸੀਂ ਆਸ ਕਰਦੇ ਹਾਂ ਕਿ ਸਰਬਜੀਤ ਸਿੰਘ ਝਿੰਜਰ ਅੱਗੋਂ ਹੋਰ ਵੀ ਵਧੇਰੇ ਮਜ਼ਬੂਤੀ ਨਾਲ ਕੰਮ ਕਰਦਾ ਹੋਇਆਂ ਯੂਥ ਨੌਜਵਾਨਾਂ ਨੂੰ ਪਾਰਟੀ ਦੇ ਝੰਡੇ ਹੇਠ ਇੱਕਠੇ ਕਰਦਾ ਹੋਇਆਂ।
ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਵੀ ਤੱਗੜਾ ਕਰ ਨਿਕਲਗੇ। ਰਾਜੂ ਖੰਨਾ ਨੇ ਜਿਥੇ ਪ੍ਰਧਾਨ ਬਣਨ ਤੇ ਸਰਬਜੀਤ ਸਿੰਘ ਝਿੰਜਰ ਨੂੰ ਵਧਾਈ ਦਿੱਤੀ ਉਥੇ ਉਹਨਾਂ ਸਮੁੱਚੇ ਯੂਥ ਤੋਂ ਆਸ ਪ੍ਰਗਟਾਈ ਕਿ ਉਹ ਝਿੰਜਰ ਦੀ ਅਗਵਾਈ ਵਿੱਚ ਲਾਮਵੰਦ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ। ਇਸ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਨ ਵਾਲੀਆਂ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ,ਸੀਨੀਅਰ ਯੂਥ ਆਗੂ ਅਮਿਤ ਸਿੰਘ ਰਾਠੀ, ਜਥੇਦਾਰ ਪਰਮਜੀਤ ਸਿੰਘ ਖਨਿਆਣ, ਕੈਪਟਨ ਜਸਵੰਤ ਸਿੰਘ ਬਾਜਵਾ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ,ਐਡਵੋਕੇਟ ਵਰਿੰਦਰ ਸਿੰਘ ਢਿੱਲੋਂ, ਚੇਅਰਮੈਨ ਗੁਰਸ਼ਰਨ ਸਿੰਘ ਬਾਜਵਾ, ਕਰਮਜੀਤ ਸਿੰਘ ਭਗੜਾਣਾ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਕੁਲਦੀਪ ਸਿੰਘ ਮਛਰਾਈ,ਹਰਪ੍ਰੀਤ ਸਿੰਘ ਰਾਚੀ, ਅਵਤਾਰ ਸਿੰਘ ਤਾਰੀ, ਹਰਵਿੰਦਰ ਸਿੰਘ ਬਿੰਦਾ ਮਾਜਰੀ,ਜਸ਼ਨਦੀਪ ਸਿੰਘ ਕਾਹਲੋ, ਯਾਦਵਿੰਦਰ ਸਿੰਘ ਸਲਾਣਾ, ਜਤਿੰਦਰ ਸਿੰਘ ਧਾਲੀਵਾਲ,ਪਰਮਿੰਦਰ ਸਿੰਘ ਨੀਟਾ ਸੰਧੂ, ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਰਾਜੂ ਖਾ ਸਲਾਣਾ,ਦਰਸਨ ਸਿੰਘ ਨਸਰਾਲੀ, ਭਿੰਦਰ ਸਿੰਘ ਮੰਡੀ,ਸੋਮਨਾਥ ਕੌਸਲਰ,ਕਸ਼ਮੀਰਾ ਸਿੰਘ ਸੋਨੀ, ਜਥੇਦਾਰ ਹਰਿੰਦਰ ਸਿੰਘ ਦੀਵਾ, ਗੁਰਪ੍ਰੀਤ ਸਿੰਘ ਨੋਨੀ, ਗੁਰਜੀਤ ਸਿੰਘ ਕੋਟਲਾ,ਹਰਪਿੰਦਰ ਸਿੰਘ ਭੂਰਾ,ਗੋਰਾ ਅਜਨਾਲੀ, ਜਥੇਦਾਰ ਨਾਜਰ ਸਿੰਘ, ਜਥੇਦਾਰ ਕੁਲਵਿੰਦਰ ਸਿੰਘ ਭੰਗੂ,ਪ੍ਰਿਸ ਛੱਤਵਾਲ, ਸ਼ਰਧਾ ਸਿੰਘ ਛੰਨਾ, ਗੁਰਦੀਪ ਸਿੰਘ ਮੰਡੋਫਲ,ਗੁਰਪੰਥ ਸਿੰਘ ਕਪੂਰਗੜ੍ਹ,ਡਾ ਬਲਕਾਰ ਸਿੰਘ ਘੁੰਡਰ,ਗੁਰਸੇਵਕ ਸਿੰਘ ਭਾਂਬਰੀ, ਸਿਮਰਨਜੀਤ ਸਿੰਘ ਛੀਨੂੰ,ਪਾਲ ਸਿੰਘ ਖੁੰਮਣਾ, ਬਲਦੇਵ ਸਿੰਘ ਦੇਬੀ,ਜਥੇਦਾਰ ਗੁਰਬਖਸ਼ ਸਿੰਘ ਬੈਣਾ,ਕਮਲ ਵੜੈਚ,ਐਡਵੋਕੇਟ ਸਤਨਾਮ ਸਿੰਘ ਭਗੜਾਣਾ, ਪੰਕਜ਼ ਅਰੋੜਾ,ਰਣਧੀਰ ਸਿੰਘ ਧੀਰਾ, ਕੁਲਵਿੰਦਰ ਸਿੰਘ ਸਲਾਣੀ, ਮਹਾਂ ਸਿੰਘ ਅਮਲੋਹ,ਕੁਲਜੀਤ ਸਿੰਘ ਤੂਰਾ,ਗੁਰਮਨ ਸਿੰਘ ਢੀਂਡਸਾ, ਰਣਧੀਰ ਸਿੰਘ ਪੱਪੀ,ਕੇਵਲ ਖਾ ਧਰਮਗੜ,ਲੱਖੀ ਔਜਲਾ, ਧਰਮਪਾਲ ਭੜੀ,ਰਾਜਨ ਅਰੌੜਾ, ਬਿੱਟੂ ਮੁੱਢੜੀਆ, ਅਮਰੀਕ ਸਿੰਘ ਮੇਜੀ, ਕੁਲਜੀਤ ਸਿੰਘ ਨਰੈਣਗੜ,ਹੈਪੀ ਟਿੱਬੀ, ਬਲਵੰਤ ਸਿੰਘ ਘੁੱਲੂਮਾ

