ਪ੍ਰਧਾਨ ਸੁਨੀਲ ਗੁਪਤਾ ਨੇਂ ਸੂਰੀਆ ਕੰਪਲੈਕਸ ਦੇ ਮੈਂਬਰਾ ਨਾਲ ਕੀਤੀ ਮੀਟਿੰਗ
ਪਟਿਆਲਾ 13 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸੂਰੀਆ ਕੰਪਲੈਕਸ ਵਿੱਚ ਸਥਿਤ ਦੁਕਾਨਦਾਰਾਂ ਅਤੇ ਆਉਣ ਵਾਲੇ ਗਾਹਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਕੰਪਲੈਕਸ ਦੇ ਪ੍ਰਧਾਨ ਸੁਨੀਲ ਗੁਪਤਾ ਵੱਲੋਂ ਇੱਕ ਮੀਟਿੰਗ ਕੀਤੀ ਗਈ।ਜਿਸ ਵਿੱਚ ਸਾਬਕਾ ਪ੍ਰਧਾਨ ਅਨੁਰਾਗ ਸ਼ਰਮਾ,ਸੀ.ਏ ਹਰਚਰਨ ਸਿੰਘ, ਰਣਜੀਤ ਕਪੂਰ, ਐਡਵੋਕੇਟ ਅਜੈ ਗਰਗ, ਐਡਵੋਕੇਟ ਗਗਨ ਚਾਵਲਾ, ਸੋਨੀਆ ਚੋਹਾਨ,ਸ਼ਿਵ ਕੁਮਾਰ, ਰਮਜਾਨ ਮਹੁਮੰਦ, ਰਾਜਿੰਦਰ ਗੋਇਲ, ਵਿਸ਼ਾਲ ਸ਼ਰਮਾ,ਜੀ.ਐਸ.ਚਾਹਲ,ਵਿਸ਼ਾਲ ਕੁਮਾਰ, ਜਗਮੋਹਨ ਸੰਧੂ,ਨਿਰਮਲ ਸਿੰਘ, ਅਮਰਜੀਤ ਅਰੋੜਾ ਆਦਿ ਮੈਂਬਰ ਹਾਜਰ ਹੋਏ।ਇਸ ਮੀਟਿੰਗ ਵਿੱਚ ਸੂਰੀਆ ਕੰਪਲੈਕਸ ਵਿੱਚ ਬਣੇ ਬਾਥਰੂਮਾਂ ਦੀ ਮੁਰੰਮਤ ਕਰਵਾਉਣਾ, ਬਣੀ ਹੋਈ ਪਾਰਕਿੰਗ ਵਿੱਚ ਨਜਾਇਜ ਕਬਜੇ ਹਟਾਉਣਾ, ਦੁਕਾਨਦਾਰਾਂ ਨੂੰ ਪਾਰਕਿੰਗ ਸਟੀਕਰ ਜਾਰੀ ਕਰਨਾ ਅਤੇ ਬਿਜਲੀ, ਪਾਣੀ ਦੇ ਪ੍ਰੰਬਧ ਦੀ ਦੇਖਰੇਖ ਕਰਨਾ ਆਦਿ ਮੁੱਦਿਆਂ ਤੇਂ ਵਿਚਾਰ ਵਟਾਂਦਰਾ ਕੀਤਾ ਗਿਆ।ਪ੍ਰਧਾਨ ਸੁਨੀਲ ਗੁਪਤਾ ਨੇਂ ਵਿਸ਼ਵਾਸ਼ ਦਵਾਇਆ ਕਿ ਉਹ ਕੰਪਲੈਕਸ ਦੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਅਜਿਹੇ ਮੁੱਦਿਆ ਨੰੁ ਜਲਦ ਹੱਲ ਕਰਵਾਂਉਣਗੇ ਅਤੇ ਭਵਿੱਖ ਵਿੱਚ ਕੰਪਲੈਕਸ ਵਿੱਚ ਸਥਿਤ ਦੁਕਾਨਦਾਰਾਂ ਅਤੇ ਆਉਣ ਵਾਲੇ ਗਾਹਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀ ਆਉਣ ਦਿੱਤੀ ਜਾਵੇਗੀ।

