ਪਟਿਆਲਾ

ਬਸੰਤ ਰਿਤੂ ਕਲੱਬ ਨੇ ਜਲ ਹੈ ਤਾਂ ਕੱਲ ਹੈ ਸਬੰਧੀ ਕੱਢੀ ਰੈਲੀ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਨਹਿਰੂ ਯੂਵਾ ਕੇਂਦਰ ਪਟਿਆਲਾ ਅਤੇ ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਦੇ ਸਹਿਯੋਗ ਨਾਲ ਸਿਟੀ ਹੋਮ ਰਾਜਪੁਰਾ ਰੋਡ ਵਿਖੇ ਜਲ ਹੈ ਤਾਂ ਕੱਲ ਹੈ ਅਤੇ ਜਲ ਹੀ ਜੀਵਨ ਹੈ ਵਿਸ਼ੇ ਤੇ ਸੈਮੀਨਾਰ ਅਤੇ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਅਧਿਆਪਕ ਰਵਿੰਦਰ ਕੌਰ ਨੇ ਕੀਤੀ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਸਕੱਤਰ ਇੰਜੀ: ਰੋਬਿਨ ਸਿੰਘ ਨੇ ਆਖਿਆ ਕਿ ਕਲੱਬ ਵੱਲੋਂ ਪਿੰਡ ਪਿੰਡ ਅਤੇ ਸ਼ਹਿਰ ਸ਼ਹਿਰ ਤਹਿਤ ਜਲ ਹੈ ਤਾਂ ਕੱਲ ਹੈ ਅਤੇ ਜੱਗ ਹੀ ਜੀਵਨ ਹੈ

ਪ੍ਰਤੀ ਜਾਗਰੂਕ ਕਰਨ ਲਈ ਸੈਮੀਨਰ ਅਤੇ ਰੈਲੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੀ ਲੜੀ ਤਹਿਤ ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਦੀ ਸਰਪ੍ਰਸਤੀ ਹੇਠ ਸਿਟੀ ਹੋਮ ਵਿੱਚ ਸੈਮੀਨਾਰ ਆਯੋਜਨ ਕੀਤਾ ਗਿਆ ਅਤੇ ਲੋਕਾਂ ਨੂੰ ਜਲ ਦੀ ਦੁਰ ਵਰਤੋ ਨਾ ਕਰਨ ਦੀ ਅਪੀਲ ਕੀਤੀ ਗਈ। ਕਿਉਂਕਿ ਹਰ ਸਾਲ ਧਰਤੀ ਦਾ ਹੇਠਲਾ ਪਾਣੀ ਦਾ ਸਥਰ ਘੱਟਦਾ ਜਾ ਰਿਹਾ ਹੈ। ਜੋ ਕਿ ਹਰਇੱਕ ਪ੍ਰਾਣੀ ਲਈ ਖਤਰੇ ਦਾ ਸੰਦੇਸ਼ ਦਿੰਦਾ ਹੈ। ਇਸ ਲਈ ਸਾਨੂੰ ਪਾਣੀ ਦੀ ਇੱਕ ਇੱਕ ਬੂੰਦ ਬਚਾਉਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ। ਇਸ ਪ੍ਰੋਗਰਾਮ ਵਿੱਚ ਅਮਰਦੀਪ ਸਿੰਘ, ਸੁੰਦਰ ਰੂਪ ਕੌਰ, ਨੀਰਜ ਸ਼ਰਮਾ, ਪ੍ਰਵੀਨ ਗੋਇਲ, ਰਾਜਦੀਪ, ਅੰਜਲੀ, ਪਦਮਾ, ਈਸ਼ਾ, ਸਾਇਲ, ਸ਼ਿਵਾਨੀ ਸ਼ਰਮਾ ਅਤੇ ਗੈਰੀ ਆਦਿ ਹਾਜਰ ਸਨ।

Leave a Reply

Your email address will not be published. Required fields are marked *