ਪੰਜਾਬਪਟਿਆਲਾ

ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵੱਲੋਂ “ਥ੍ਰੀ-ਡੀ ਪ੍ਰਿੰਟਿੰਗ ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਨ

ਫਤਹਿਗੜ੍ਹ ਸਾਹਿਬ (ਮਧੂਸਾਰ ਬਿਊਰੋ) ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ, ਫਤਹਿਗੜ੍ਹ ਸਾਹਿਬ ਅਤੇ ਇੰਸਟੀਚਿਊਸ਼ਨ ਆਫ਼ ਇੰਜਨੀਅਰਜ਼ (ਇੰਡੀਆ) ਨੇ ਸਾਂਝੇ ਤੌਰ ’ਤੇ “ਥ੍ਰੀ-ਡੀ ਪ੍ਰਿੰਟਿੰਗ ਅਤੇ ਇਸ ਦੀਆਂ ਐਪਲੀਕੇਸ਼ਨਾਂ” ਵਿਸ਼ੇ ’ਤੇ ਵੈਬੀਨਾਰ ਦਾ ਆਯੋਜਨ ਕੀਤਾ। ਵੈਬੀਨਾਰ ਦਾ ਸੰਚਾਲਨ ਸੰਸਥਾ ਦੇ ਇਨੋਵੇਸ਼ਨ ਕੌਂਸਲ ਦੇ ਕੋਆਰਡੀਨੇਟਰ ਡਾ: ਅਮਨਦੀਪ ਸਿੰਘ ਅਤੇ ਡਾ: ਹਰਮੇਸ਼ ਕੁਮਾਰ ਨੇ ਕੀਤਾ। ਡਾ. ਲਖਵੀਰ ਸਿੰਘ, ਪ੍ਰਿੰਸੀਪਲ, ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਨੇ ਮਹਿਮਾਨ ਬੁਲਾਰੇ, ਡਾ. ਨੀਰਜ ਬਾਲਾ, ਪ੍ਰੋਫੈਸਰ ਅਤੇ ਮੁਖੀ, ਈ.ਡੀ.ਆਈ.ਸੀ ਵਿਭਾਗ, ਐਨ.ਆਈ.ਟੀ. ਟੀ. ਟੀ. ਆਰ., ਚੰਡੀਗੜ੍ਹ, ਅਤੇ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ।

ਇੰਜੀ: ਸੁਖਵੀਰ ਸਿੰਘ ਮੁੰਡੀ, ਚੇਅਰਮੈਨ, ਆਈ.ਈ.(ਆਈ) ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਨੇ ਵਿਸ਼ੇਸ਼ ਬੁਲਾਰੇ ਦੀ ਜਾਣ-ਪਛਾਣ ਕੀਤੀ ਅਤੇ ਉਨ੍ਹਾਂ ਦੀਆਂ ਖੋਜ ਪ੍ਰਾਪਤੀਆਂ ਦਾ ਸੰਖੇਪ ਵੇਰਵਾ ਦਿੱਤਾ। ਆਪਣੇ ਤਕਨੀਕੀ ਭਾਸ਼ਣ ਵਿੱਚ, ਡਾ: ਨੀਰਜ ਬਾਲਾ ਨੇ ਥ੍ਰੀ-ਡੀ ਪ੍ਰਿੰਟਿੰਗ ਦੇ ਸਾਰੇ ਮਹੱਤਵਪੂਰਨ ਨੁਕਤਿਆਂ ਨੂੰ ਉਜਾਗਰ ਕੀਤਾ। ਥ੍ਰੀ-ਡੀ ਪ੍ਰਿੰਟਿੰਗ ਦੀਆਂ ਵੱਖ-ਵੱਖ ਖੋਜ ਸਹੂਲਤਾਂ ਅਤੇ ਐਪਲੀਕੇਸ਼ਨਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਡਾ. ਬਲਜੀਤ ਸਿੰਘ ਖਹਿਰਾ, ਸਕੱਤਰ, ਆਈ.ਈ.(ਆਈ) ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ, ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਡਾ: ਟੀ ਐਸ ਕਮਲ, ਡਾ: ਭੁਪਿੰਦਰ ਸਿੰਘ, ਮੁਖੀ , ਮਕੈਨੀਕਲ ਇੰਜੀਨੀਅਰਿੰਗ ਵਿਭਾਗ, ਅਤੇ ਸੰਸਥਾ ਦੀ ਇਨੋਵੇਸ਼ਨ ਕੌਂਸਲ ਦੇ ਪ੍ਰਧਾਨ ਡਾ: ਮਨਪ੍ਰੀਤ ਕੌਰ ਨੇ ਵੈਬੀਨਾਰ ਦੇ ਆਯੋਜਨ ਵਿੱਚ ਫੈਕਲਟੀ ਕੋਆਰਡੀਨੇਟਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *