ਪਟਿਆਲਾ

ਫੈਕਟਰੀ ਵਰਕਰਾਂ ਨੇ ਸਿੱਖੇ ਫਸਟ ਏਡ ਸੀ ਪੀ ਆਰ ਬਣਾਉਟੀ ਸਾਹ ਦੇਣ ਦੇ ਗੁਰ

ਪਟਿਆਲਾ, 15 ਮਾਰਚ (ਮਧੂਸਾਰ ਬਿਊਰੋ) ਕਿਸੇ ਵੀ ਐਕਸੀਡੈਂਟ ਅਚਾਨਕ ਪਏ ਦੋਰੇ ਕਰੰਟ ਲੱਗਣ ਬੇਹੋਸ਼ੀ ਜਾ ਸੰਕਟ ਸਮੇਂ ਐਬੂਲੈਂਸ ਜਾ ਹਸਪਤਾਲ ਸੇਵਾਵਾਂ ਮਿਲਣ ਤੋਂ ਪਹਿਲਾਂ ਮਰਦੇ ਇਨਸਾਨ ਨੂੰ ਬਚਾਉਣ ਲਈ ਬੇਸਿਕ ਫਸਟ ਏਡ ਸੀ ਪੀ ਆਰ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਅਤੇ ਜਖਮੀਆਂ ਦੀ ਤੁਰੰਤ ਮੋਕੇ ਤੇ ਠੀਕ ਢੰਗ ਤਰੀਕੇ ਨਾਲ ਕੀਤੀ ਮਦਦ 70 ਪ੍ਰਤੀਸ਼ਤ ਪੀੜਤਾਂ ਦੀਆਂ ਜਿੰਦਗੀਆਂ ਬਚਾ ਸਕਦੀ ਹੈ ਇਸ ਲਈ ਹਰੇਕ ਵਿਦਿਆਰਥੀ ਅਧਿਆਪਕ ਪਰਿਵਾਰਕ ਮੈਂਬਰ ਅਤੇ ਕਰਮਚਾਰੀ ਨੂੰ ਬੇਸਿਕ ਫਸਟ ਏਡ ਸੀ ਪੀ ਆਰ ਦੀ ਟ੍ਰੇਨਿੰਗ ਜਰੂਰ ਲੈਣੀ ਚਾਹੀਦੀ ਹੈ ਇਹ ਵਿਚਾਰ ਸ੍ਰੀ ਮੁਨੀਸ਼ ਯੋਗੇਸ਼ ਫੈਕਟਰੀ ਮੈਨੇਜਰ ਕੇਜਰੀਵਾਲ ਬੀ ਕੇਅਰ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਫੈਕਟਰੀ ਵਿਖੇ ਲਗੀ ਬੇਸਿਕ ਫਸਟ ਏਡ ਸੀ ਪੀ ਆਰ ਅਤੇ ਫਾਇਰ ਸੇਫਟੀ ਦੀ ਟ੍ਰੇਨਿੰਗ ਸਮੇਂ ਸ੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜ਼ਿਲ੍ਹਾ ਟ੍ਰੇਨਿੰਗ ਅਫਸਰ ਰੈਡ ਕਰਾਸ ਦਾ ਸਨਮਾਨ ਕਰਦੇ ਹੋਏ ਪ੍ਰਗਟ ਕੀਤੇ। ਸ੍ਰੀ ਸੀਤਾ ਰਾਮ ਮੈਨੇਜਰ ਐਚ ਆਰ ਨੇ ਦੱਸਿਆ ਕਿ ਫੈਕਟਰੀ ਵਲੋਂ ਹਰ ਸਾਲ ਵਰਕਰਾਂ ਨੂੰ ਬੇਸਿਕ ਫਸਟ ਏਡ ਸੀ ਪੀ ਆਰ ਆਦਿ ਦੀ ਟ੍ਰੇਨਿੰਗ ਸ੍ਰੀ ਕਾਕਾ ਰਾਮ ਵਰਮਾ ਜੀ ਤੋਂ ਦਿਲਵਾਈ ਜਾਂਦੀ ਹੈ ਕਿਉਂਕਿ ਇਨਾਂ ਦੇ ਢੰਗ ਤਰੀਕੇ ਅਤੇ ਤਰਾਂ ਤਰਾਂ ਦੇ ਪ੍ਰੈਕਟੀਕਲ ਵਰਕਰਾਂ ਦੇ ਦਿਲ ਦਿਮਾਗ ਵਿੱਚ ਰਿਕਾਰਡ ਹੋ ਜਾਂਦੇ ਹਨ।

ਸ੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਆਕਸੀਜਨ ਗੁਲੂਕੋਜ਼ ਨਾ ਮਿਲਣ ਕਰਕੇ ਇਨਸਾਨ ਦੇ ਫੇਫੜੇ ਦਿਲ ਦਿਮਾਗ ਦੇ ਕਾਰਜ 4/5 ਮਿੰਟਾਂ ਵਿੱਚ ਰੁਕ ਸਕਦੇ ਹਨ ਪਰ ਰਿਕਵਰੀ ਪੁਜੀਸ਼ਨ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਸੀ ਪੀ ਆਰ ਕਰਕੇ ਮਰਦੇ ਇਨਸਾਨ ਨੂੰ ਬਚਾਇਆ ਜਾ ਸਕਦਾ ਹੈ।ਜੇਕਰ ਡਾ ਅਬਦੁੱਲ ਕਲਾਮ ਸਾਹਿਬ ਜੀ ਨੂੰ ਮੋਕੇ ਤੇ ਤੁਰੰਤ ਕੋਈ ਰਿਕਵਰੀ ਪੁਜੀਸ਼ਨ ਸੀਪੀਆਰ ਕਰ ਦਿੰਦਾ ਤਾਂ ਉਹ ਮਰਨ ਤੋਂ ਬਚ ਸਕਦੇ ਸਨ। ਉਨਾਂ ਨੇ ਦਿਲ ਅਤੇ ਮਿਰਗੀ ਦੇ ਦੌਰੇ ਕਰੰਟ ਲੱਗਣ ਗੈਸਾਂ ਲੀਕ ਹੋਣ ਬਲੱਡ ਪ੍ਰੈਸ਼ਰ ਸੂਗਰ ਆਕਸੀਜਨ ਲੇਵਲ ਘੱਟਣ ਅੱਗ ਲੱਗਣ ਅੱਗ ਬੁਝਾਉਣ ਵਾਲੇ ਸਿਲੰਡਰਾਂ ਦੀ ਠੀਕ ਵਰਤੋਂ ਬਾਰੇ ਟਰੇਨਿੰਗ ਦਿੱਤੀ। ਨਬਜ਼ ਸਾਹ ਕਿਰਿਆ ਦੀ ਜਾਚ ਕਰਨ ਆਕਸੀਜਨ ਲੇਵਲ ਵਧਾਉਣ ਦਿਮਾਗ ਨੂੰ ਆਕਸੀਜਨ ਸੂਗਰ ਪਹੁੰਚਾਉਣ ਬਾਰੇ ਵੀ ਟ੍ਰੇਨਿੰਗ ਦਿੱਤੀ। ਸੜਕਾਂ ਤੇ ਸੁਰੱਖਿਅਤ ਰਹਿਣ ਦੇ ਨਿਯਮਾਂ ਕਾਨੂੰਨਾਂ ਚਿੰਨਾਂ ਰੋੜ ਮਾਰਨਿੰਗ ਬਾਰੇ ਅਤੇ ਨਾਬਾਲਿਗ ਜਾ ਬੇਗਾਨੇ ਇਨਸਾਨ ਨੂੰ ਵਹੀਕਲ ਦੇਣ ਦੇ ਨੁਕਸਾਨ ਵੀ ਦਸੇ। ਹੈਲਮਟ ਸੀਟ ਬੈਲਟ ਲਾਇਸੰਸ ਬੀਮਾ ਆਰ ਸੀ ਅਤੇ ਪ੍ਰਦੂਸ਼ਣ ਸਰਟੀਫਿਕੇਟ ਠੀਕ ਸਪੀਡ ਤਣਾਓ ਆਕੜ ਰਹਿਤ ਡਰਾਇਵਿੰਗ ਦੇ ਲਾਭ ਦਸੇ ਉਨਾਂ ਨੇ ਅਪੀਲ ਕੀਤੀ ਕਿ ਹਾਦਸੇ ਨੂੰ ਦੇਖਕੇ 112 ਜਾਂ ਨੈਸ਼ਨਲ ਹਾਈਵੇ ਦੇ 1033 ਨੰਬਰ ਤੇ ਪੂਰੀ ਜਾਣਕਾਰੀ ਦੇਕੇ ਪੀੜਤਾਂ ਦੀ ਮਦਦ ਕਰਨ ਦੀ ਬੇਨਤੀ ਕੀਤੀ।

Leave a Reply

Your email address will not be published. Required fields are marked *