ਫੀਲਡ ਕਾਮਿਆਂ ਵੱਲੋਂ ਆਈ ਕੰਪਲੈਕਸ ਵਿਖੇ ਦਿੱਤਾ ਵਿਸ਼ਾਲ ਰੋਸ ਧਰਨਾ
28, 29 ਮਾਰਚ ਦੀ ਦੇਸ਼ ਵਿਆਪੀ ਹੜਤਾਲ ਦਾ ਸਮਰਥਨ ਕਰਨ ਦਾ ਐਲਾਨ
ਪਟਿਆਲਾ (ਮਧੂਸਾਰ ਬਿਊਰੋ) ਅੱਜ ਮਿਤੀ 15—03—2022 ਨੂੰ ਪੀ.ਡਬਨਿਯੂ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜੋਨ ਪਟਿਆਲਾ ਵਲੋਂ ਆਪਣੀਆਂ ਮੰਗਾਂ ਦੇ ਹੱਲ ਲਈ ਆਈ.ਬੀ. ਕੰਪਲੈਕਸ ਲਹਿਲ ਮੰਡਲ ਦਫਤਰ ਅੱਗੇ ਵਿਸ਼ਾਲ ਰੋਸ ਧਰਨਾ ਤੇ ਮੁਜਾਹਰਾ ਕੀਤਾ ਗਿਆ। ਅੱਜ ਦੇ ਧਰਨੇ ਦੀ ਅਗਵਾਈ ਲਖਵਿੰਦਰ ਸਿੰਘ ਖਾਨਪੁਰ, ਕਰਮ ਸਿੰਘ ਨਾਭਾ, ਰਜਿੰਦਰ ਧਾਲੀਵਾਲ ਨੇ ਕੀਤੀ ਅੱਜ ਵੱਖ—ਵੱਖ ਬ੍ਰਾਂਚਾ ਤੋਂ ਮੁਲਾਜਮ ਧਰਨੇ ਵਿੱਚ ਸਮੁਲੀਤ ਕੀਤੀ ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਬੇਲੂਮਾਜਰਾ, ਛੱਜੂ ਰਾਮ, ਪ੍ਰਕਾਸ਼ ਸਿੰਘ, ਹਰਵੀਰ ਸੁਨਾਮ ਨੇ ਕਿਹਾ ਕਾਰਜਕਾਰੀ ਇੰਜੀਨੀਅਰ ਲਹਿਲ ਮੰਡਲ ਪਟਿਆਲਾ ਵਲੋਂ ਪੇ ਕਮਿਸ਼ਨ ਦਾ ਬਕਾਇਆ, ਰਿਟਾਇਰਮੈਂਟ ਮੁਲਾਜਮ ਦੀ ਤਨਖਾਹ ਫਿਕਸ਼ੇਸ਼ਨ, ਮ੍ਰਿਤਕਾਂ ਦੇ ਵਾਰਸਾਂ ਨੂੰ ਨੌਕਰੀ ਅਤੇ ਬਕਾਏ ਨਾ ਦੇਣਾ, ਸੀਨੀਆਰਤਾ ਸੂਚੀ ਸੋਧ ਕੇ ਨਾ ਬਣਾਉਣਾ, ਰੈਗੂਲੇਸ਼ਨ ਹੈਡਾਂ ਤੇ ਕੁਆਟਰਾਂ ਦੀ ਰਿਪੇਅਰ, ਮੈਡੀਕਲ ਬਿੱਲ ਦੀ ਅਦਾਇਗੀ ਨਾ ਕਰਨਾ, ਕਰਮਚਾਰੀਆਂ ਨੂੰ 4,9,14 ਨਾ ਦੇਣਾ ਤੇ ਰਹਿੰਦੇ ਬਕਾਏ, ਕੰਮ ਕਰਨ ਲਈ ਔਜ਼ਾਰ ਆਦਿ ਮੰਗਾ ਕਾਫੀ ਸਮੇਂ ਤੋਂ ਲਮਕ ਅਵਸਥਾ ਵਿੱਚ ਹਨ।
ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਮੰਡੋਲੀ, ਕ੍ਰਿਸ਼ਨ ਖਨੋਰੀ, ਵਿਪਨ ਪ੍ਰਸ਼ਾਦ, ਕੌਰ ਸਿੰਘ, ਬਲਬੀਰ ਨਾਰੜੂ, ਮੰਗੂ ਦਿਆਲਪੁਰਾ ਨੇ ਕਿਹਾ ਕਿ ਜੇਕਰ ਅਧਿਕਾਰੀ ਵਲੋਂ ਮੰਗ ਪੱਤਰ ਵਿੱਚ ਦਰਜ ਮੰਗਾਂ ਦੇ ਨਿਪਟਾਰੇ ਲਈ ਮੀਟਿੰਗ ਦਾ ਸਮਾਂ ਦੇ ਕੇ ਹੱਲ ਨਾ ਕੀਤਾ ਤਾਂ 6 ਅਪ੍ਰੈਲ ਨੂੰ ਵੱਡੀ ਗਿਣਤੀ ਆਈ.ਬੀ. ਕੰਪਲੈਕਸ ਲਹਿਲ ਦਫਤਰ ਮੁਹਰੇ ਰੋਸ ਧਰਨਾ ਅਤੇ ਮੁਜਾਹਰਾ ਕੀਤਾ ਜਾਵੇਗਾ ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਪ.ਸ.ਸ.ਐਫ ਦੇ ਜਨਰਲ ਸਕੱਤਰ ਲਖਵਿੰਦਰ ਸਿੰਘ ਖਾਨਪੁਰ, ਭਜਨ ਸਿੰਘ ਲੰਗ, ਜਸਪਾਲ ਸਿੰਘ, ਰਣਧੀਰ ਬਹਿਲੂ, ਬੀਰੂ ਰਾਮ, ਸ਼ੇਰ ਸਿੰਘ ਨੇ ਕਿਹਾ ਕਿ ਪੁਨਰ ਗਠਨ ਦੌਰਾਨ ਕੱਢੀਆਂ ਪੋਸਟਾਂ ਬਹਾਲ ਕੀਤਾ ਜਾਣ ਅਤੇ ਸਾਲ 22, 23 ਦੀ ਐਸ, ਐਨ ਵੀ ਮਨਜੂਰੀ ਜੱਲਦੀ ਦਿੱਤੀ ਜਾਵੇ ਤਾਂ ਜੋ ਮਾਰਚ ਮਹੀਨੇ ਦੀ ਤਨਖਾਹ ਮੁਲਾਜਮਾਂ ਨੂੰ ਸਮੇਂ ਸਿਰ ਮਿਲ ਸਕੇ।
ਅੱਜ ਦੇ ਧਰਨੇ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦਾ ਕੱਢਿਆ ਹਿੱਸਾ ਬਹਾਲ ਕੀਤਾ ਜਾਵੇ ਤੇ ਪੰਜਾਬ ਦੇ ਹਿੱਸੇ ਦੀ ਖਾਲੀ ਪੋਸਟਾਂ ਤੇ ਪੰਜਾਬ ਦੇ ਬੇਰੁਜਗਾਰ ਨੌਜਵਾਨਾ ਨੂੰ ਰੁਜਗਾਰ ਦਿੱਤਾ ਜਾਵੇ ਉਕਤ ਆਗੂਆਂ ਵੱਲੋਂ ਆਲ ਇੰਡੀਆ ਗੋਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਸੱਦੇ ਤੇ 28,29 ਮਾਰਚ ਨੂੰ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਵਿੱਚ ਫੀਲਡ ਕਾਮੇ ਵੱਧ ਚੜਕੇ ਸ਼ਮੂਲੀਅਤ ਕਰਨਗੇ। ਅੱਜ ਦੇ ਧਰਨੇ ਵਿੱਚ ਬਲਕਾਰ ਸਿੰਘ, ਗੁਰਜੰਟ ਸਿੰਘ, ਨਿਰਮਲ ਸਿੰਘ, ਰਾਮ ਪਾਲ ਕਾਮੀ, ਮੋਤੀ ਰਾਮ ਨੇ ਸ਼ਮੂਲੀਅਤ ਕੀਤੀ।

