ਪਟਿਆਲਾ

ਲਾਇਨ ਕਲੱਬ ਦੀ ਰਿਜਨਲ ਕਾਨਫਰੰਸ 19 ਮਾਰਚ ਨੂੰ ਪਟਿਆਲਾ ਵਿੱਚ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਲਾਇਨ ਕਲੱਬ ਪਟਿਆਲਾ ਫੋਰਟ ਦੇ ਐਮ. ਜੇ. ਐਫ਼ ਲਾਇਨ ਯਸ਼ਪਾਲ ਸੂਦ ਰੀਜ਼ਨ ਚੇਅਰਪਰਸਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੀਜਨ 7 ਡਿਸਟ੍ਰਿਕਟ 321ਐਫ ਦੀ ਰੀਜ਼ਨ ਕਾਨਫਰੰਸ ਆਗਾਮੀ 19 ਮਾਰਚ ਨੂੰ ਹੋਟਲ ਅਜੂਬਾ ਰੈਜ਼ੀਡੈਂਸੀ ਸੰਗਰੂਰ ਰੋਡ ਵਿਖੇ ਹੋਵੇਗੀ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਲਾਇਨ ਐੱਮ.ਜੈ.ਏਫ਼ ਨਕੇਸ਼ ਗਰਗ ਡਿਸਟ੍ਰਿਕਟ ਗਵਰਨਰ ਪਹੁੰਚਣਗੇ। ਇਸ ਦੇ ਨਾਲ ਹੀ ਐੱਮ.ਜੈ.ਏਫ਼ ਲਾਇਨ ਲਲਿਤ ਬਹਿਲ ਵੀ. ਡੀ. ਜੀ 1, ਐਮ. ਜੈ.ਐਫ. ਜੀ.ਐਸ ਕਾਲਰਾ ਵੀ. ਡੀ. ਜੀ 2 ਸਾਰੇ ਪੰਜਾਬ ਤੋਂ ਸਾਬਕਾ ਗਵਰਨਰ ਵਿਸ਼ੇਸ਼ ਮਹਿਮਾਨ ਹੋਣ ਗਏ। ਇਸ ਕਾਨਫਰੰਸ ਵਿੱਚ ਪਟਿਆਲਾ ਤੇ ਨਾਭਾ ਦੇ ਦਸ ਕਲੱਬਾਂ ਤੋਂ ਤਕਰੀਬਨ 300 ਮੈਂਬਰ ਭਾਗ ਲੈਣਗੇ ਅਤੇ ਮੌਕੇ ਤੇ ਹੀ ਰੀਜਨ ਕਾਨਫਰੰਸ ਦਾ ਸੋਵੈਨੀਰ ਵੀ ਜਾਰੀ ਕੀਤਾ ਜਾਵੇਗਾ।

Leave a Reply

Your email address will not be published. Required fields are marked *