ਪੰਜਾਬਪਟਿਆਲਾ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਸ਼ਵ ਯੁਨੀਵਰਸਿਟੀ ਨੇ ਕਰਵਾਈ ਸਲਾਨਾ ਅਥਲੈਟਿਕਸ ਮੀਟ 2021-22

ਫਤਹਿਗੜ੍ਹ ਸਾਹਿਬ (ਮਧੂਸਾਰ ਬਿਊਰੋ) ਸ੍ਰੀ ਗੁਰੁ ਗ੍ਰੰਥ ਸਾਹਿਬ ਵਿਸ਼ਵ ਯੁਨੀਵਰਸਿਟੀ ਦੇ ਬਾਬਾ ਫਤਿਹ ਸਿੰਘ ਸਟੈਡਿਅਮ ਵਿਖੇ ਮਿਤੀ 17 ਮਾਰਚ 2022 ਨੂੰ ਸਲਾਨਾ ਅਥਲੈਟਿਕਸ ਮੀਟ ਵਿੱਦਿਅਕ ਵਰ੍ਹੇ 2021-22 ਦੀ ਕਰਵਾਈ ਗਈ ਜਿਸ ਵਿਚ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਅਪਣੇ ਹੁਨਰ ਨੂੰ ਉਜਾਗਰ ਕੀਤਾ।

ਅਥਲੈਟਿਕਸ ਮੀਟ ਉਦਘਾਟਨ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਪ੍ਰੋ. (ਡਾ.) ਅਜਾਇਬ ਸਿੰਘ ਬਰਾੜ ਵਲੋਂ ਕੀਤਾ ਗਿਆ ਅਤੇ ਇਸ ਮੋਕੇ ਤੇ ਯੁਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਅਤੇ ਡੀਨ ਅਕਾਡਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿਗ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਰਕਤ ਕੀਤੀ। ਉਦਘਾਟਨ ਸਮਾਰੋਹ ਵਿੱਚ ਯੁਨੀਵਰਸਿਟੀ ਦੀ ਗਤਕਾ ਟੀਮ ਨੇ ਗਤਕਾ ਪਰਦਰਸ਼ਨੀ ਤੇ ਜੰਗਜੂ ਜੋਹਰ ਦਿਖਾਏ।ਇਹਨਾਂ ਮੁਕਾਬਲਿਆਂ ਵਿੱਚ 20 ਤੋਂ ਵੱਧ ਵਿਭਾਗਾਂ ਦੇ 300 ਖਿਡਾਰੀਆਂ ਨੇ ਭਾਗ ਲਿਆ।

ਅਥਲੈਟਿਕਸ ਮੀਟ ਦੌਰਾਨ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ ਅਤੇ 1500 ਮੀਟਰ ਦੇ ਦੋੜ ਮੁਕਾਬਲਿਆਂ ਦੇ ਇਲਾਵਾ ਲੌਂਗ ਜੰਪ, ਹਾਈ ਜੰਪ ਦਾ ਮੁਕਾਬਲਾ, ਸ਼ਾਟ ਪੁੱਟ, ਡੀਸਕਸ ਥ੍ਰੋ ਅਤੇ 4×100 ਰੀਲੇ ਰੇਸ ਦਾ ਮੁਕਾਬਲਾ ਕਰਵਾਇਆ ਗਿਆ। ਜੇਤੂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਅਧਿਕਾਰੀਆ ਵਲੋਂ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *