ਅੰਮ੍ਰਿਤਸਰਪੰਜਾਬ

ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਗੋਦਾਮਾਂ/ਭੰਡਾਰਾਂ ਨੇੜੇ ਇਕੱਠੇ ਹੋਣ ਅਤੇ ਦਾਖਲੇ ਉਤੇ ਰਹੇਗੀ ਮਨਾਹੀ

ਅੰਮ੍ਰਿਤਸਰ 17 ਮਾਰਚ 2022 (ਮਧੂਸਾਰ ਬਿਊਰੋ): ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਗੁਦਾਮਾਂ ਵਿਚੋਂ ਚੌਲ ਤੇ ਪੁਰਾਣੀ ਕਣਕ ਦੇ ਭੰਡਾਰ ਨੂੰ ਖਾਲੀ ਕਰਨ ਵਿਚ ਆਉਣ ਵਾਲੀ ਕਿਸੇ ਵੀ ਰੁਕਾਵਟ ਨੂੰ ਦੂਰ ਕਰਨ ਦੇ ਇਰਾਦੇ ਨਾਲ ਜਿਲ੍ਹਾ ਮੈਜਿਸਟਰੇਟ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਐਫ.ਸੀ.ਆਈ. ਦੇ ਗੁਦਾਮਾਂ, ਭੰਡਾਰਾ , ਪਲਿੰਥਾਂ, ਰੇਲਵੇ ਲਾਇਨਾਂ, ਜਿੱਥੇ ਕਿ ਐਫ.ਸੀ.ਆਈ. ਦਾ ਅਨਾਜ ਪਿਆ ਹੋਵੇ, ਵਿਖੇ ਬਿਨਾਂ ਜਿਲ੍ਹਾ ਮੈਨੇਜ਼ਰ ਐਫ.ਸੀ.ਆਈ. ਦੀ ਪ੍ਰਵਾਨਗੀ ਦੇ ਦਾਖਲ ਹੋਣ ਤੇ ਪਾਬੰਦੀ ਲਗਾਈ ਹੈ।

ਆਪਣੇ ਹੁਕਮਾਂ ਵਿੱਚ ਉਨਾਂ ਕਿਹਾ ਕਿ ਨਵੀਂ ਆ ਰਹੀ ਕਣਕ ਨੂੰ ਭੰਡਾਰ ਕਰਨ ਲਈ ਗੁਦਾਮਾਂ ਦਾ ਖਾਲੀ ਹੋਣਾ ਜਨਤਾ ਦੇ ਵੱਡੇ ਹਿੱਤਾਂ ਲਈ ਜ਼ਰੂਰੀ ਹੈ। ਇਸ ਲਈ ਜਨਤਕ ਹਿਤ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਹੁਕਮ ਜਾਰੀ ਕੀਤੇ ਜਾਂਦੇ ਹਨ, ਤਾਂ ਜੋ ਕੋਈ ਕੰਮ ਵਿੱਚ ਰੁਕਾਵਟ ਨਾ ਪਾ ਸਕੇ। ਉਨਾਂ ਕਿਹਾ ਕਿ ਇਨਾਂ ਹੁਕਮਾਂ ਦੀ ਉਲੰਘਣਾ ਆਈ.ਪੀ.ਸੀ. ਦੀ ਧਾਰਾ 1860 ਅਧੀਨ ਸਜ਼ਾਯੋਗ ਅਪਰਾਧ ਮੰਨੀ ਜਾਵੇਗੀ। ਇਹ ਹੁਕਮ 16 ਮਾਰਚ 2022 ਤੋਂ 30 ਅਪ੍ਰੈਲ 2022 ਤੱਕ ਲਾਗੂ ਰਹਿਣਗੇ ਅਤੇ ਇਸ ਦੌਰਾਨ ਐਫ.ਸੀ.ਆਈ. ਦੇ ਗੁਦਾਮਾਂ ਅਤੇ ਭੰਡਾਰਾਂ ਨੇੜੇ ਕੋਈ ਵੀ ਇਕੱਠ ਜਾਂ ਗੈਰ ਕਾਨੂੰਨੀ ਦਾਖਲਾ ਪਾਬੰਦੀ ਅਧੀਨ ਰਹੇਗਾ।

Leave a Reply

Your email address will not be published. Required fields are marked *