ਸਿਹਤ ਕੇਂਦਰ ਕੌਲੀ ਵਿਖੇ ਬੱਚਿਆਂ ਦੀ ਘਰੇਲੂ ਦੇਖਭਾਲ ਸਬੰਧੀ ਆਸ਼ਾ ਦੀ ਪੰਜ ਰੋਜਾ ਟਰੇਨਿੰਗ ਦੀ ਕਰਵਾਈ ਸ਼ੁਰੂਆਤ
ਪਟਿਆਲਾ, 19 ਮਾਰਚ (ਮਧੂਸਾਰ ਬਿਊਰੋ) ਸਿਵਲ ਸਰਜਨ ਪਟਿਆਲਾ ਡਾ: ਪ੍ਰਿੰਸ ਸੋਢੀ ਦੇ ਦਿਸ਼ਾ-ਨਿਰਦੇਸ਼ਾ ਹੇਠ ਮੁੱਢਲਾ ਸਿਹਤ ਕੇਂਦਰ ਕੌਲੀ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ: ਰੰਜ਼ਨਾ ਸ਼ਰਮਾ ਦੀ ਅਗਵਾਈ ਵਿੱਚ ਬੱਚਿਆਂ ਦੀਆਂ ਬਿਮਾਰੀਆਂ ਅਤੇ ਮੌਤਾਂ ਨੂੰ ਘਟਾਉਣ, ਨਿੱਕੇ ਬੱਚਿਆਂ ਦੀ ਪੌਸ਼ਣ ਸਥਿਤੀ ਨੂੰ ਸੁਧਾਰਨ, ਨਿੱਕੇ ਬੱਚਿਆਂ `ਚ ਵਾਜਬ ਵਾਧੇ ਨੂੰ ਅਤੇ ਆਰੰਭਕ ਬਾਲ ਵਿਕਾਸ ਨੂੰ ਯਕੀਨੀ ਬਣਾਉਣ ਲਈ ਬਲਾਕ ਦੀਆਂ ਆਸ਼ਾ ਲਈ ਪੰਜ ਰੋਜਾ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ।
ਐਸ.ਐਮ.ਓ ਡਾ: ਰੰਜ਼ਨਾ ਸ਼ਰਮਾ ਨੇ ਦੱਸਿਆ ਕਿ ਆਸ਼ਾ ਜੋ ਕਿ ਸਿਹਤ ਵਿਭਾਗ ਦੇ ਪ੍ਰੋਗਰਾਮਾਂ ਨੂੰ ਪਿੰਡ ਪੱਧਰ ਤੱਕ ਦੇ ਲੋਕਾਂ ਤੱਕ ਘਰ-ਘਰ ਪੰਹੁਚਾਉਂਦੇ ਹਨ ਨੂੰ 3 ਮਹੀਨੇ ਤੋਂ 15 ਮਹੀਨਿਆ ਤੱਕ ਦੇ ਬੱਚਿਆਂ ਦੀ ਘਰ ਚ ਦੇਖਭਾਲ ਲਈ ਬੱਚਿਆਂ ਦੀ ਘਰੇਲੂ ਦੇਖਭਾਲ ਪ੍ਰੋਗਰਾਮ ਤਹਿਤ ਇਹ ਸਿਖਲਾਈ ਦਿੱਤੀ ਜਾ ਰਹੀ ਹੈ। ਜਿਸ ਵਿੱਚ ਟਰੇਨਰ ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਤੇ ਜ਼ਿਲ੍ਹਾ ਬੀ.ਸੀ.ਸੀ ਕੁਆਰਡੀਨੇਟਰ ਜਸਬੀਰ ਕੌਰ ਵੱਲੋਂ ਏ.ਐਨ.ਐਮਜ਼ ਤੇ ਆਸ਼ਾ ਵਰਕਰਾਂ ਨੂੰ ਦੱਸਿਆ ਕਿ ਕਿਸ ਤਰਾਂ ਆਸ਼ਾ ਵੱਲੋ ਨਵ ਜਨਮੇਂ ਬੱਚਿਆਂ ਦੇ ਘਰਾਂਚ 3 ਮਹੀਨੇ, 6 ਮਹੀਨੇ, 9 ਮਹੀਨੇ, 12ਵੇਂ ਤੇ 15ਵੇਂ ਮਹੀਨੇ ਵਿਜ਼ਟ ਕਰਕੇ ਬੱਚਿਆਂ ਦੀ ਦੇਖਭਾਲ ਕਰਨੀ ਹੈ। ਆਸ਼ਾ ਵੱਲੋਂ ਦੌਰੇ ਦੋਰਾਣ ਬੱਚਿਆਂ ਦਾ ਬੁਖਾਰ, ਭਾਰ, ਬੱਚਿਆਂ ਦਾ ਟੀਕਾਕਰਨ, ਖੁਰਾਕ ਪੱਧਰ, ਅਨੀਮਿਆ ਆਦਿ ਚੈਕ ਕੀਤਾ ਕਰਨ ਤਾਂ ਜੋ ਲੋੜਵੰਦ ਬੱਚਿਆਂ ਨੂੰ ਸਮੇਂ ਸਿਰ ਉਚੇਰੀ ਸਿਹਤ ਸੰਸਥਾਂ ਚ ਇਲਾਜ ਲਈ ਜਲਦ ਭੇਜਿਆ ਜਾ ਸਕੇ।ਮਾਂਵਾ ਨੂੰ ਨਵ-ਜਨਮੇਂ ਬੱਚਿਆਂ ਨੂੰ ਪਹਿਲੇ ਛੇ ਮਹੀਨੇ ਕੇਵਲ ਮਾਂ ਦਾ ਦੁੱਧ ਪਿਲਾਉਣ ਅਤੇ ਛੇ ਮਹੀਨੇ ਬਾਅਦ ਓਪਰੀ ਖੁਰਾਕ ਸ਼ੁਰੂ ਕਰਨ, ਦਸਤ ਲੱਗਣਤੇ ਬੱਚਿਆਂ ਨੂੰ ਓ.ਆਰ.ਐਸ ਦਾ ਘੋਲ ਬਣਾ ਕੇ ਦੇਣ, ਖੁਨ ਦੀ ਕਮੀ ਵਾਲੇ ਬੱਚਿਆਂ ਨੂੰ ਹਫਤੇ `ਚ ਦੋ ਵਾਰੀ ਆਇਰਨ ਸਿਰਪ ਦੇਣ, ਸਾਫ ਸਫਾਈ ਦਾ ਖਾਸ ਧਿਆਨ ਰੱਖਣ, ਪਰਿਵਾਰ ਨਿਯੋਜਨ ਦੇ ਕੱਚੇ-ਪੱਕੇ ਤਰੀਕਿਆਂ, ਸਿਹਤ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਸਬੰਧੀ ਜਾਗਰੂਕ ਕਰਨ ਬਾਰੇ ਸਿਖਲਾਈ ਦਿੱਤੀ ਗਈ।

