ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਸਾਬਕਾ ਲੋਕ ਸਭਾ ਮੈਂਬਰ ਭਾਜਪਾ ਨੇਤਰੀ ਬੀਬੀ ਅਮਰਜੀਤ ਕੌਰ ਜੀ ਦੇ ਨਿਵਾਸ ਤੇ ਕੀਤੀ ਮੀਟਿੰਗ
ਪਟਿਆਲਾ (ਮਧੂਸਾਰ ਬਿਊਰੋ) ਅੱਜ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਪਟਿਆਲਾ ਦੀ ਸਾਬਕਾ ਲੋਕ ਸਭਾ ਮੈਂਬਰ ਭਾਜਪਾ ਨੇਤਰੀ ਬੀਬੀ ਅਮਰਜੀਤ ਕੌਰ ਜੀ ਦੇ ਨਿਵਾਸ ਸਥਾਨ ਤੇ ਮੀਟਿੰਗ ਕੀਤੀ ਗਈ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਭਾਜਪਾ ਦੇ ਤੇਜ਼-ਤਰਾਰ ਆਗੂ ਸ੍ਰੀ ਅਜੇ ਗੋਇਲ ਨੇ ਦੱਸਿਆ ਕੇ ਪੰਜਾਬ ਵਿੱਚ ਆਪ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਭਾਜਪਾ ਦੇ ਕਈ ਆਗੂ ਤੇ ਵਰਕਰ ਨਿਰਾਸ਼ ਹਨ ਪਰ ਉਹ ਭਾਜਪਾ ਦੇ ਵਫਾਦਾਰ ਸਿਪਾਹੀ ਹਨ ਅਤੇ ਪਾਰਟੀ ਨੂੰ ਅੱਗੇ ਵਧਾਉਣ ਲਈ ਦਿਨ ਰਾਤ ਮਿਹਨਤ ਕਰਨਗੇ
ਇਸ ਲਈ ਭਾਜਪਾ ਵਰਕਰਾਂ ਨੂੰ ਅਪੀਲ ਕਰਦੇ ਹਨ ਤੇ ਹੁਣ ਸਾਰਿਆਂ ਨੂੰ ਇਕਜੁੱਟ ਹੋਣਾ ਪਏਗਾ ਮੀਟਿੰਗ ਵਿੱਚ ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਗਈ ਅਤੇ ਅੱਗੇ ਦੀ ਰਣਨੀਤੀ ਤਿਆਰ ਕੀਤੀ ਗਈ ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਨਛੱਤਰ ਸਿੰਘ ਨੌਲੱਖਾ ਜੀ ਨੇ ਦੱਸਿਆ ਭਾਜਪਾ ਦੇ ਕਿਸੇ ਵੀ ਵਰਕਰ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ ਮੋਦੀ ਦੀ ਅਗਵਾਈ ਵਿਚ ਭਾਰਤ ਦਾ ਡੰਕਾ ਪੂਰੀ ਦੁਨੀਆਂ ਵਿੱਚ ਵੱਜ ਰਿਹਾ ਹੈ ਇਸ ਮੌਕੇ ਭਾਜਪਾ ਸਿੱਧੂਵਾਲ ਮੰਡਲ ਪ੍ਰਧਾਨ ਸ੍ਰੀ ਵਰਿੰਦਰ ਗੁਪਤਾ ਭਾਜਪਾ ਸਟੇਡੀਅਮ ਮੰਡਲ ਪ੍ਰਧਾਨ ਰਮੇਸ਼ ਕੁਮਾਰ ਸਟੇਡੀਅਮ ਮੰਡਲ ਮਹਾਮੰਤਰੀ ਮਦਨ ਲਾਲ ਅਤੇ ਹੋਰ ਕਈ ਵਰਕਰ ਮੌਜੂਦ ਰਹੇ

