ਪਟਿਆਲਾ

ਲਾਇਨ ਕਲੱਬ ਦੀ ਰਿਜਨਲ ਕਾਨਫਰੰਸ ਵਿੱਚ 10 ਕਲੱਬਾਂ ਨੇ ਵੱਡੇ ਪੱਧਰ ਤੇ ਭਾਗ ਲਿਆ- ਯਸ਼ਪਾਲ ਸੂਦ

ਪਟਿਆਲਾ (ਮਧੂਸਾਰ ਬਿਊਰੋ) ਲਾਇਨ ਕਲੱਬ ਪਟਿਆਲਾ ਫੋਰਟ ਦੇ ਐਮ. ਜੇ. ਐਫ਼ ਲਾਇਨ ਯਸ਼ਪਾਲ ਸੂਦ ਰੀਜ਼ਨ ਚੇਅਰਪਰਸਨ ਦੀ ਅਗਵਾਈ ਹੇਠ ਲਾਇਨ ਕਲੱਬ ਪਟਿਆਲਾ ਫੋਰਟ ਦੇ ਮੈਂਬਰਾਂ ਦੇ ਸਹਿਯੋਗ ਨਾਲ ਰੀਜਨ 7 ਡਿਸਟ੍ਰਿਕਟ 321ਐਫ ਦੀ ਰੀਜ਼ਨ ਕਾਨਫਰੰਸ ਪਟਿਆਲਾ ਵਿਚ ਕਰਵਾਈ ਗਈ। ਜਿਸ ਵਿੱਚ ਪਟਿਆਲਾ ਰੀਜਨ ਦੇ 10 ਕਲੱਬਾਂ ਨੇ ਵੱਡੇ ਪੱਧਰ ਤੇ ਭਾਗ ਲਿਆ।

ਇਸ ਵਿਚ ਮੁੱਖ ਮਹਿਮਾਨ ਦੇ ਤੌਰ ਲਾਇਨ ਐੱਮ.ਜੈ.ਏਫ਼ ਨਕੇਸ਼ ਗਰਗ ਡਿਸਟ੍ਰਿਕਟ ਗਵਰਨਰ,ਐੱਮ.ਜੈ.ਏਫ਼ ਲਾਇਨ ਲਲਿਤ ਬਹਿਲ ਬੀ. ਡੀ.ਜੀ 1, ਐਮ.ਜੈ.ਐਫ. ਜੀ.ਐਸ ਕਾਲਰਾ ਬੀ.ਡੀ.ਜੀ 2 ਪੀ.ਡੀ.ਜੀ ਗੋਪਾਲ ਸ਼ਰਮਾ, ਕਮਲਇੰਦਰ ਸਿੰਗਲਾ,ਪ੍ਰੀਤਕਮਲ ਸਿੰਘ, ਬੀ.ਐਸ ਸੋਹਲ,ਸ਼ਾਮ ਗੌਤਮ, ਦਵਿੰਦਰ ਗੁਪਤਾ, ਮੁਕੇਸ਼ ਮਦਾਨ, ਅੰਕੁਰ ਜੈਨ,ਆਰ. ਐਸ ਬੇਦੀ, ਜੇਡ.ਸੀ ਐਸ.ਪੀ ਕਾਂਸਲ, ਰਾਜੀਵ ਕਪੂਰ, ਰਾਜੀਵ ਬੰਸਲ ਰੀਜਨ 3 ਲਿਓਨ ਵਿਰਦੀ, ਰੀਜਨ 4 ਤੋਂ ਯੋਗੇਸ਼ ਕਦ, ਰੀਜਨ 8 ਤੋਂ ਲਿਓਨ ਜਵਾਹਰ ਗੋਇਲ ਕਾਨਫਰੰਸ ਦੇ ਚੇਅਰਮੈਨ ਕੇ. ਐਸ. ਸੰਧੂ ਅਤੇ ਸਾਰੇ ਪੰਜਾਬ ਤੋਂ ਸਾਬਕਾ ਗਵਰਨਰਾ ਨੇ ਵੀ ਭਾਗ ਲਿਆ। ਇਸ ਮੌਕੇ ਲਾਇਨ ਕਲੱਬ ਵੱਲੋਂ ਪਿਛਲੇ ਸਾਲ ਕੀਤੇ ਗਏ ਸਮਾਜਿਕ ਕੰਮਾਂ ਦੀ ਜਾਣਕਾਰੀ ਨੂੰ ਸਾਂਝਾ ਕੀਤਾ ਗਿਆ ਅਤੇ ਭਵਿੱਖ ਵਿਚ ਹੋਣ ਵਾਲੇ ਕੰਮਾਂ ਬਾਰੇ ਵੀ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ 100 ਕਲੱਬ ਮੈਂਬਰਾਂ ਨੂੰ ਸਨਮਾਨਤ ਕੀਤਾ ਗਿਆ ਅਤੇ ਰੀਜਨ ਕਾਨਫਰੰਸ ਦਾ ਸੋਵੈਨੀਰ ਵੀ ਜਾਰੀ ਕੀਤਾ ਗਿਆ।

Leave a Reply

Your email address will not be published. Required fields are marked *