ਟੀਬੀ ਹਸਪਤਾਲ ਦਾ ਦੌਰਾ, ਹਸਪਤਾਲ ’ਚ ਆ ਰਹੀਆਂ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾਵੇਗਾ- ਮਹਿਤਾ
ਜਰੂਰੀ ਟੈਸਟ ਮਸੀਨਾਂ ਲੱਗਾ ਕੇ ਜਲਦ ਹੀ ਹਸਪਤਾਲ ’ਚ ਕੀਤੀਆਂ ਜਾਣਗੀਆਂ ਇੰਸਟਾਲ – ਡਾ. ਚੋਪੜਾ
ਪਟਿਆਲਾ 22 ਮਾਰਚ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੇ ਸਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਟੀ.ਬੀ ਹਸਪਤਾਲ ਦੇ ਮਰੀਜਾਂ ਨੂੰ ਆ ਰਹੀਆਂ ਮੁਸਕਿਲਾਂ ਦਾ ਜਾਇਜਾ ਲਿਆ। ਇਸ ਦੇ ਨਾਲ ਹੀ ਹਸਪਤਾਲ ਦੇ ਮੁਖੀ ਵਿਸਾਲ ਚੋਪੜਾ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਵਿਸਾਲ ਚੋਪੜਾ ਨੇ ਦੱਸਿਆ ਕਿ ਹਸਪਤਾਲ ਨੂੰ ਕਰੀਬ 2.50 ਕਰੋੜ ਰੁਪਏ ਦੀ ਗ੍ਰਾਂਟ ਮਿਲੀ ਹੈ। ਹਸਪਤਾਲ ਦੀਆਂ ਜੋ ਵੀ ਜਰੂਰਤਾਂ ਹਨ, ਉਹ ਪਹਿਲ ਦੇ ਆਧਾਰ ’ਤੇ ਪੂਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਤੇਜਿੰਦਰ ਮਹਿਤਾ ਨੇ ਕਿਹਾ ਕਿ ਜਦੋਂ ਵੀ ’ਆਪ’ ਪਾਰਟੀ ਦੀ ਕਿਸੇ ਨੂੰ ਕੋਈ ਲੋੜ ਹੋਵੇ ਤਾਂ ਉਹ ਕਿਸੇ ਵੀ ਸਮੇਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਮਰੀਜਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਡਾਕਟਰਾਂ ਵੱਲੋਂ ਬਾਹਰੀ ਟੈਸਟ ਕਰਵਾਉਣ ਲਈ ਦਿੱਤੇ ਜਾਂਦੇ ਹਨ, ਜੋ ਕਿ ਬਹੁਤ ਮਹਿੰਗੇ ਹੋਣ ਕਾਰਨ ਉਨ੍ਹਾਂ ਨੂੰ ਕਰਵਾਉਣਾ ਅਸੰਭਵ ਹੋ ਜਾਂਦਾ ਹੈ। ਇਸ ਸਬੰਧੀ ਉਨ੍ਹਾਂ ਡਾਕਟਰਾਂ ਨਾਲ ਗੱਲਬਾਤ ਵੀ ਕੀਤੀ ਗਈ। ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜੋ ਟੈਸਟ ਲਿਖੇ ਜਾਂਦੇ ਹਨ, ਉਹ ਜਾਂ ਤਾਂ ਰਾਜਿੰਦਰਾ ਹਸਪਤਾਲ ਪਟਿਆਲਾ ਹੁੰਦੇ ਹਨ ਜਾਂ ਮਰੀਜ ਆਪਣੀ ਸਹੂਲਤ ਅਨੁਸਾਰ ਬਾਹਰੋਂ ਕਰਵਾਉਂਦੇ ਹਨ। ਇਸ ਮੌਕੇ ਡਾ. ਚੋਪੜਾ ਨੇ ਦੱਸਿਆ ਕਿ ਇੱਥੇ ਜੋ ਮਸੀਨਾਂ ਦੀ ਲੋੜ ਹੈ, ਉਹ ਆਰਡਰ ਕਰ ਦਿੱਤੀਆਂ ਗਈਆਂ ਹਨ, ਜੋ ਜਲਦੀ ਹੀ ਹਸਪਤਾਲ ਵਿੱਚ ਲਗਾ ਦਿੱਤੀਆਂ ਜਾਣਗੀਆਂ। ਡਾਕਟਰਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਲੋੜ ਪਈ ਤਾਂ ਉਹ ‘ਆਪ’ ਪਾਰਟੀ ਦੇ ਆਗੂਆਂ ਜਾਂ ਵਿਧਾਇਕਾਂ ਨਾਲ ਸੰਪਰਕ ਕਰਨਗੇ। ਇਸ ਮੌਕੇ ’ਤੇ ਵਿਸਾਲ ਚੋਪੜਾ ਨੇ ’ਆਪ’ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਪਾਰਟੀ ਦੀ ਟੀਮ ਵਲੋਂ ਇਸ ਤਰ੍ਹਾਂ ਹਸਪਤਾਲ ’ਚ ਆ ਕੇ ਸਮੱਸਿਆਵਾਂ ਜਾਨਣ ਅਤੇ ਉਨ੍ਹਾਂ ਦੇ ਹੱਲ ਲਈ ਅੱਗੇ ਆਉਣਾ ਬਹੁਤ ਹੀ ਸਲਾਘਾਯੋਗ ਕੰਮ ਹੈ। ਇਸ ਮੌਕੇ ਉਨ੍ਹਾਂ ਨਾਲ ‘ਆਪ’ ਆਗੂ ਹਰਪ੍ਰੀਤ ਸਿੰਘ ਢੀਠ, ਨਿੱਕੂ, ਰਣਬੀਰ ਸਿੰਘ, ਅਸੀਸ ਨਈਅਰ, ਅਸੋਕ ਮਿੱਤਲ, ਰੋਹਿਤ ਸਿੰਗਲਾ, ਗੁਰਪ੍ਰੀਤ ਪੁਰੀ ਆਦਿ ਹਾਜਰ ਸਨ।

