ਪਟਿਆਲਾ

ਗੋਹੇ ਤੋਂ ਲੱਕੜ ਬਣਾਉਣ ਵਾਲੀ ਮਸ਼ੀਨ ਦਾ ਨਿਗਮ ਕਮਿਸ਼ਨਰ ਵਲੋਂ ਉਦਘਾਟਨ

ਪਟਿਆਲਾ, 17 ਅਪ੍ਰੈਲ (ਮਧੂਸਾਰ ਬਿਊਰੋ) ਅੰਤਿਮ ਸਸਕਾਰ ਸਮੇਂ ਲੱਕੜ ਨੂੰ ਬਾਹਰ ਤੋਂ ਲਿਆਉਣ ਦੀ ਬਜਾਏ ਸਮਸਾਨ ਘਾਟ ਦੇ ਅੰਦਰ ਹੀ ਪੈਦਾ ਕਰਨ ਵਾਲੀ ਮਸ਼ੀਨ ਦਾ ਅੱਜ ਘਲੋੜੀ ਗੇਟ ਮੜ੍ਹੀਆਂ ਵਿਖੇ ਨਗਰ ਨਿਗਮ ਕਮਿਸ਼ਨਰ ਅਦਿਤਿਆ ਉੱਪਲ ਨੇ ਉਦਘਾਟਨ ਕੀਤਾ। ਇਸ ਮੌਕੇ ਸਮਸਾਨ ਘਾਟ ਮੈਨਜਮੈਂਟ ਕਮੇਟੀ ਦੇ ਸਮੂਹ ਅਹੁਦੇਦਾਰ ਵੀ ਮੌਜੂਦ ਸਨ। ਨਗਰ ਨਿਗਮ ਪਟਿਆਲਾ ਨੇ ਇਕ ਮਸੀਨ ਜੋ ਕੇ ਗੋਹੇ ਤੋਂ ਲੱਕੜ ਬਣਾਊਦੀ ਹੈ, ਸਥਾਨਕ ਘਲੋੜੀ ਗੇਟ ਮੜੀਆਂ ਨੂੰ ਦਿੱਤੀ ਹੈ। ਬਿਜਲੀ ਤੇ ਚੱਲਣ ਵਾਲੀ ਇਹ ਮਸੀਨ ਕਰੀਬ 2 ਤੋਂ 3 ਫੁੱਟ ਲੰਬੀ ਲੱਕੜ ਪੈਦਾ ਕਰ ਸਕਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਘਲੋੜੀ ਗੇਟ ਮੜੀਆਂ ਦੇ ਨੁਮਾਇੰਦੇਆ ਨੇ ਦੱਸਿਆ ਕਿ ਨਿਗਮ ਪਟਿਆਲਾ ਨੇ ਘਲੋੜੀ ਗੇਟ ਮੜੀਆਂ ਨੂੰ 2 ਅਜਿਹੀਆਂ ਮਸੀਨਾਂ ਦਿੱਤੀਆਂ ਹਨ, ਜਿਹੜੀਆਂ ਕੇ ਗੋਹੇ ਤੋਂ ਲੱਕੜ ਪੈਦਾ ਕਰਦੀਆਂ ਹਨ, ਇਨਾ ਵਿਚੋਂ ਇਕ ਮਸੀਨ ਚਾਲੂ ਹਾਲਤ ਵਿਚ ਹੈ ਅਤੇ ਦੂਜੀ ਮਸੀਨ ਖਰਾਬ ਹਾਲਤ ਵਿਚ ਹੈ, ਜੋ ਕੇ ਜਲਦੀ ਠੀਕ ਕਰਵਾ ਲਈ ਜਾਏਗੀ। ਉਨਾ ਦੱਸਿਆ ਕੇ ਇਹ ਮਸੀਨ ਵਿਚ ਵਰਤਿਆ ਜਾਣ ਵਾਲਾ ਗੋਹਾ ਸਰਕਾਰੀ ਗਊਸਾਲਾ ਤੋਂ ਲਿਆਦਾ ਜਾੲੈਗਾ ਅਤੇ ਇਕ ਮਜਦੂਰ ਪੱਕਾ ਹੀ ਲਗਾ ਦਿੱਤਾ ਜਾਏਗਾ, ਜੋ ਕੇ ਗੋਹੇ ਤੋਂ ਇਸ ਮਸੀਨ ਰਾਹੀਂ ਲੱਕੜ ਬਣਾਊਣ ਦਾ ਕੰਮ ਕਰੇਗਾ।

ਕਮਿਸ਼ਨਰ ਉਪਲ ਨੇ ਦੱਸਿਆ ਕੇ ਇਸ ਮਸੀਨ ਦੇ ਉਪਰ ਤੋਂ ਗੋਹਾ ਪਾ ਕੇ ਇਸ ਨੂੰ ਬਿਜਲੀ ਨਾਲ ਚਲਾ ਦਿੱਤਾ ਜਾੲੈਗਾ, ਇਸ ਨਾਲ ਮਸੀਨ ਚਲ ਕੇ ਗੋਹੇ ਨੂੰ ਚੰਗੀ ਤਰਾ ਮਿਕਸ ਕਰੇਗੀ ਫਿਰ ਮਸੀਨ ਤੇ ਲੱਗੇ ਪਾਇਪ ਰਾਹੀਂ ਇਕ ਗੋਲ ਮੁਢਨੁਮਾ ਆਕਾਰ ਵਾਲੀ ਗੋਹੇ ਦੀ ਲੱਕੜੀ ਪੈਦਾ ਹੋਏਗੀ। ਇਸ ਨੂੰ ਹੋਰ ਮਜਬੂਤ ਅਤੇ ਨਾ ਟੁਟਣ ਵਾਲੀ ਬਣਾਊਣ ਵਾਸਤੇ ਇਸ ਗੋਹੇ ਵਿਚ ਲੱਕੜ ਦਾ ਬੁਰਾਦਾ ਮਿਕਸ ਕੀਤਾ ਜਾਇਆ ਕਰੇਗੀ। ਉਨਾ ਦੱਸਿਆ ਕੇ ਗੋਹੇ ਤੋਂ ਬਣੀ ਇਸ ਲੱਕੜੀ ਦਾ ਸਾਇਜ 2 ਤੋਂ 3 ਫੁੱਟ ਹੋ ਸਕਦਾ ਹੈ ਅਤੇ ਕਈ ਵਾਰ ਵਿਚਕਾਰ ਤੋਂ ਟੁੱਟ ਕੇ ਇਸ ਦਾ ਸਾਇਜ ਅੱਧਾ ਵੀ ਰਹਿ ਸਕਦਾ ਹੈ। ਇਸ ਨੂੰ ਸੁੱਕਣ ਤੇ 3-4 ਦਿਨ ਲੱਗ ਸਕਦੇ ਹਨ। ਇਸ ਲਈ ਇਕ ਵਾਰ ਸੁਕੱਣ ਤੋਂ ਬਾਅਦ ਫਿਰ ਇਸ ਦੀ ਮਜਬੂਤੀ ਲੱਕੜ ਵਾਂਗ ਹੀ ਹੋਏਗੀ। ਉਨਾ ਦੱਸਿਆ ਕੇ ਜੇਕਰ ਇਹ ਪ੍ਰੋਜੈਕਟ ਸਫਲ ਹੋ ਜਾਦਾਂ ਹੈ ਤਾਂ ਇਸ ਨਾਲ ਹਜਾਰਾਂ ਰੁਪਏ ਲੱਕੜ ਦੇ ਬਚ ਸਕਦੇ ਹਨ। ਇਸ ਦੌਰਾਨ ਸ਼ੇਡ ਅਤੇ ਹੋਰ ਕੰਮ ਕਰਵਾਉ ਦੀ ਮੰਗ ਤੇ ਕਮਿਸ਼ਨਰ ਨੇ ਤੁਰੰਤ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਪ੍ਰਧਾਨ ਬਾਲ ਕ੍ਰਿਸ਼ਨ ਸਿੰਗਲਾ, ਸੰਜੇ ਸਿੰਗਲਾ, ਪਰਵੇਸ ਮੰਗਲਾ, ਐਨ ਕੇ ਜੇਨ, ਕੁੰਦਨ ਗੋਗੀਆ, ਤਰਸੇਮ ਬਾਂਸਲ, ਰਿਸ਼ਬ ਜੈਨ, ਪਵਨ ਗੋਇਲ, ਰਜੀਵ ਬਾਂਸਲ, ਕਾਲਾ ਧੀਰਜ ਅਤੇ ਵਿਸ਼ਾਲ ਗਰਗ ਮੌਜੂਦ ਸਨ।

Leave a Reply

Your email address will not be published. Required fields are marked *