ਪੰਜਾਬਪਟਿਆਲਾ

ਪੀਸੀਆਰਏ ਵੱਲੋਂ ਪਟਿਆਲਾ ਵਿੱਚ ਕੀਤਾ ਗਿਆ ਸਾਈਕਲ ਰੈਲੀ ਦਾ ਆਯੋਜਨ

ਪਟਿਆਲਾ, 22 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੈਟਰੋਲੀਅਮ ਕੰਜ਼ਰਵੇਸ਼ਨ ਰਿਸਰਚ ਐਸੋਸੀਏਸ਼ਨ (ਪੀਸੀਆਰਏ) ਵੱਲੋਂ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ‘ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ’ ਦੇ ਤਹਿਤ ਅੱਜ ਪਟਿਆਲਾ ਵਿਖੇ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਪਟਿਆਲਾ ਦੇ ਆਈਏਐਸ ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨੇ ਅੱਜ ਸਵੇਰੇ ਸ਼ਹਿਰ ਦੇ ਮੱਧ ਵਿੱਚ ਸਥਿਤ ਮੁਲਤਾਨੀ ਮੱਲ ਮੋਦੀ ਕਾਲਜ ਤੋਂ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਵਧੀਕ ਉੱਥੇ ਡਾਇਰੈਕਟਰ ਪੀਸੀਆਰਏ ਚੰਡੀਗੜ੍ਹ ਸੰਜੀਵ ਕੁਮਾਰ ਵਰਮਾ, ਮੇਅਰ ਪਟਿਆਲਾ ਸੰਜੀਵ ਸ਼ਰਮਾ (ਬਿੱਟੂ), ਡੀ.ਐਸ.ਪੀ ਨਵੈਸਟੀਗੇਸ਼ਨ ਪਟਿਆਲਾ ਅਜੇ ਪਾਲ ਸਿੰਘ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਕੁਲਵਿੰਦਰ ਕੁਮਾਰ ਸਮੇਤ ਕਈ ਪਤਵੰਤੇ ਹਾਜ਼ਰ ਸਨ। ਝੰਡਾ ਲਹਿਰਾਉਣ ਤੋਂ ਪਹਿਲਾਂ ਰੰਗ-ਬਿਰੰਗੇ ਗੁਬਾਰੇ ਹਵਾ ਵਿੱਚ ਛੱਡੇ ਗਏ।

ਸਾਈਕਲ ਸਵਾਰਾਂ ਨੇ ਪਟਿਆਲਾ ਦੀਆਂ ਅਹਿਮ ਥਾਵਾਂ ਤੋਂ ਲੰਘਦੇ ਹੋਏ ਅੱਪਰ ਅਤੇ ਲੋਅਰ ਮਾਲ ਰਾਹੀਂ ਲਗਭਗ 5 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਸਾਈਕਲ ਰੈਲੀ ਵਿੱਚ 330 ਤੋਂ ਵੱਧ ਨੌਜਵਾਨਾਂ ਨੇ ਭਾਗ ਲਿਆ। ਸਾਈਕਲ ਸਵਾਰਾਂ ਨੇ ਆਪਣੇ ਸਾਈਕਲਾਂ ‘ਤੇ ਊਰਜਾ ਬਚਾਉਣ ਅਤੇ ਜੈਵਿਕ ਈਂਧਨ ਦੀ ਬੱਚਤ ਬਾਰੇ ਸੰਦੇਸ਼ਾਂ ਵਾਲੀਆਂ ਤਖ਼ਤੀਆਂ ਲਗਾਈਆਂ ਹੋਈਆਂ ਸਨ। ਸਮਾਗਮ ਵਾਲੀ ਥਾਂ ‘ਤੇ ਨੁੱਕੜ ਨਾਟਕ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ ਪੀਸੀਆਰਏ ਦੇ ਬਾਲਣ ਅਤੇ ਗੈਸ ਦੀ ਸੰਭਾਲ ਸਬੰਧੀ ਨੁਕਤੇ ਸਾਂਝੇ ਕੀਤੇ ਗਏ।

ਦਰਸ਼ਕਾਂ ਵੱਲੋਂ ਤਾੜੀਆਂ ਦੀ ਗੜਗੜਾਹਟ ਨਾਲ ਨਾਟਕ ਦੀ ਸ਼ਲਾਘਾ ਕੀਤੀ ਗਈ। ਆਯੋਜਨ ਵਾਲੀ ਥਾਂ ‘ਤੇ ਏਆਈਸੀਐੱਮਏ ਦੀ ਨੁਮਾਇੰਦਗੀ ਏਵਨ ਸਾਈਕਲ ਦੁਆਰਾ ਕੀਤੀ ਗਈ। ਉਨ੍ਹਾਂ ਨੇ ਸਟਾਲ ਲਗਾਏ ਅਤੇ ਪ੍ਰਤੀਯੋਗੀਆਂ ਨੂੰ ਟੀ-ਸ਼ਰਟਾਂ ਵੀ ਵੰਡੀਆਂ। ਸਾਈਕਲ ਰੈਲੀ ਵਿੱਚ ਐਨਸੀਸੀ ਦੇ ਕਈ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਐਨਐਸਐਸ, ਸਕਾਊਟਸ ਅਤੇ ਵਾਲੰਟੀਅਰਾਂ ਨੂੰ ਸਾਈਕਲ ਸਵਾਰਾਂ ਦਾ ਮਾਰਗਦਰਸ਼ਨ ਕਰਨ ਲਈ ਪੋਸਟਰਾਂ ਤੇ ਤਖ਼ਤੀਆਂ ਦੇ ਨਾਲ ਮਹੱਤਵਪੂਰਨ ਥਾਵਾਂ ‘ਤੇ ਤਾਇਨਾਤ ਕੀਤਾ ਗਿਆ ਸੀ।

Leave a Reply

Your email address will not be published. Required fields are marked *