ਡਾਕਟਰ ਬਲਬੀਰ ਸਿੰਘ ਹਰ ਉਮੀਦ ਤੇ ਉਤਰਨਗੇ ਖਰਾ। (ਲਾਲ ਸਿੰਘ)
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅਸੀਂ ਪੰਜਾਬ ਵਾਸੀਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿੰਨਾ ਨੇ ਜਿੱਥੇ ਸਿਸਟਮ ਨੂੰ ਬਦਲਣ ਲਈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਦੇ ਕਾਬਿਜ ਕੀਤਾ ਹੈ ਉੱਥੇ ਹਲਕਾ ਪਟਿਆਲਾ ਦਿਹਾਤੀ ਦੇ ਲੋਕਾਂ ਨੇ ਡਾ. ਬਲਬੀਰ ਸਿੰਘ ਜੀ ਨੂੰ ਐਮ ਐਲ ਏ ਬਣਾ ਕੇ ਜੋ ਮਾਣ ਦਿੱਤਾ ਹੈ ਉਸ ਦਾ ਕਰਜ਼ ਉਹ ਹਲਕੇ ਦਾ ਸਰਵਪੱਖੀ ਵਿਕਾਸ ਕਰ ਕੇ ਉਤਾਰਨਗੇ।
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੇਰੋਜ਼ਗਾਰੀ ਦੇ ਹੱਕ ਵਿੱਚ ਵੱਡਾ ਹੰਭਲਾ ਮਾਰਿਆ ਹੈ ਉਹਨਾਂ ਨੇ 25000 ਨੋਕਰੀਆ ਕੱਢ ਕੇ ਬੇਰੋਜ਼ਗਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪਾਰਟੀ ਨੇ ਪੰਜਾਬ ਦੇ ਵਿਕਾਸ ਲਈ ਜੋ ਵਾਅਦੇ ਕੀਤੇ ਹਨ ਉਮੀਦ ਹੈ ਕਿ ਉਹ ਪਹਿਲ ਦੇ ਆਧਾਰ ਤੇ ਪੁਰੇ ਹੋਣਗੇ। ਮੇਰੀ ਪੰਜਾਬ ਵਾਸੀਆਂ ਅੱਗੇ ਬੇਨਤੀ ਹੈ ਕਿ ਉਹ ਪਾਰਟੀ ਨੂੰ ਕੰਮ ਕਰਨ ਲਈ ਸਮਾਂ ਦੇਣ ਕਿਉੰਕਿ ਰਿਵਾਇਤੀ ਪਾਰਟੀਆਂ ਨੇ ਪੰਜਾਬ ਦੀ ਹਾਲਤ ਬਹੁਤ ਖਰਾਬ ਕੀਤੀ ਹੋਈ ਹੈ ਜਿਸ ਨੂੰ ਸੁਧਾਰਨ ਵਿੱਚ ਸਮਾਂ ਤਾਂ ਲਗੇਗਾ ਹੀ।

