ਅੰਮ੍ਰਿਤਸਰ

ਟਰੈਫਿਕ ਪੁਲਿਸ ਤੇ ਨਗਰ ਨਿਗਮ ਦੀ ਟੀਮ ਵੱਲੋਂ ਸੜਕਾਂ ਤੇ ਨਾਜਾਇਜ਼ ਕਬਜ਼ੇ ਹਟਾਏ

ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਪਰ ਟਰੈਫਿਕ ਨਿਰਵਿਘਨ ਚਲਾਉਣ ਲਈ ਸਪੈਸ਼ਲ ਮੁਹਿੰਮ ਚਲਾਈ ਗਈ, ਜਿਸਦੇ ਤਹਿਤ ਸ੍ਰੀ ਹਰਵਿੰਦਰ ਸਿੰਘ ਪੀ.ਪੀ.ਐਸ, ਏ.ਡੀ.ਸੀ.ਪੀ ਟਰੈਫਿਕ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸ੍ਰੀ ਇਕਬਾਲ ਸਿੰਘ ਪੀ.ਪੀ.ਐਸ, ਏ. ਸੀ.ਪੀ ਟਰੈਫਿਕ, ਅੰਮ੍ਰਿਤਸਰ ਦੀ ਅਗਵਾਈ ਤੇ ਇੰਸਪੈਕਟਰ ਕੁਲਦੀਪ ਕੌਰ ਇੰਚਾਰਜ਼ ਟਰੈਫਿਕ ਜੋਨ-4, ਇੰਸਪੈਕਟਰ ਹਰਪਾਲ ਸਿੰਘ ਇੰਚਾਰਜ਼ ਟਰੈਫਿਕ ਜੋਨ-1 ਤੇ ਸਬ-ਇੰਸਪੈਕਟਰ ਹਰਭਜਨ ਸਿੰਘ ਟਰੈਫਿਕ ਜੋਨ-2, ਅੰਮ੍ਰਿਤਸਰ ਅਤੇ ਨਗਰ ਨਿਗਮ, ਅੰਮ੍ਰਿਤਸਰ ਦੇ ਅਸਟੈਂਟ ਅਫ਼ਸਰ , ਸ੍ਰੀ ਧਰਮਿੰਦਰ ਸਿੰਘ ਤੇ ਇੰਸਪੈਕਟਰ ਅਰੁਣ ਕੁਮਾਰ, ਨਾਲ ਸਾਂਝੇ ਤੋਰ ਤੇ ਵੱਡੀ ਕਾਰਵਾਈ ਕਰਦੇ ਹੋਏ ਹੈਰੀਟੇਜ ਸਟਰੀਟ ਅਤੇ ਜਲਿਆਂ ਵਾਲਾ ਬਾਗ ਦੇ ਆਲੇ ਦੁਆਲੇ ਦੇ ਏਰੀਆਂ ਪਰ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੀ ਹਦੂਦ ਤੋਂ ਬਾਹਰ ਫੁਟਪਾਥਾਂ ਤੇ ਲਗਾਏ ਗਏ ਸਮਾਨ ਅਤੇ ਸੜਕ ਕਿਨਾਰੇ ਰੇੜੀਆਂ ਫੜੀਆਂ ਵਾਲਿਆਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਨੂੰ ਹਟਵਾਇਆ ਗਿਆ।

ਨਗਰ ਨਿਗਮ, ਅੰਮ੍ਰਿਤਸਰ ਦੇ ਅਸਟੇਟ ਅਫਸਰ ਤੇ ਉਹਨਾਂ ਦੀ ਟੀਮ ਵੱਲੋਂ ਕਾਰਵਾਈ ਕਰਦੇ ਹੋਏ ਫੁਟਪਾਥਾਂ ਪਰ ਲੱਗੇ ਸਟੈਡਿੰਗ ਬੋਰਡ ਅਤੇ ਸੜਕ ਕਿਨਾਰੇ ਲੱਗੀਆਂ ਰੇਹੜੀਆਂ ਨੂੰ ਆਪਣੇ ਕਬਜੇ ਵਿੱਚ ਲਿਆ ਗਿਆ। ਦੁਕਾਨਦਾਰਾਂ ਨੂੰ ਕਿਹਾ ਕਿ ਉਹ ਆਪਣੇ ਸਮਾਨ ਨੂੰ ਦੁਕਾਨ ਦੇ ਅੰਦਰ ਰੱਖਣ ਤਾਂ ਜੋ ਪਬਲਿਕ ਨੂੰ ਟਰੈਫਿਕ ਸਬੰਧੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜਿੰਨਾਂ ਲੋਕਾਂ ਵੱਲੋਂ ਆਪਣੇ ਵਹੀਕਲ ਸੜਕ ਪਰ ਗਲਤ ਤਰੀਕੇ ਨਾਲ ਲਗਾਏ ਸਨ, ਉਹਨਾਂ ਦੇ ਵਹੀਕਲਾਂ ਦੇ ਰੋਗ-ਪਾਰਕਿੰਗ ਦੇ ਚਲਾਣ ਵੀ ਕੱਟੇ ਗਏ।

Leave a Reply

Your email address will not be published. Required fields are marked *