ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਲੋਂ ਤੀਸਰੀ ਨੈਸ਼ਨਲ ਰਿਸਰਚ ਸਕਾਲਰਸ ਮੀਟ 24 ਤੋਂ 25 ਮਾਰਚ ਨੂੰ
ਫਤਹਿਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਲੋਂ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸਨ (ਪਟਿਆਲਾ ਚੈਪਟਰ ) ਦੇ ਸਹਿਯੋਗ ਨਾਲ ਤੀਸਰੀ ਨੈਸ਼ਨਲ ਰਿਸਰਚ ਸਕਲਾਰਸ ਮੀਟ 24 ਤੋਂ 25 ਮਾਰਚ ਨੂੰ ਕਰਵਾਈ ਜਾ ਰਹੀ ਹੈ| ਯੁਨੀਵਰਸਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਪ੍ਰਿਤ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਤਰ-ਅਨੁਸ਼ਾਸਨੀ ਖੋਜ ਅਤੇ ਅਭਿਆਸਾਂ ਵਿੱਚ ਨਵੀਨਤਾ ਦੀਆਂ ਚੁਣੌਤੀਆਂ ਵਿਸ਼ੇ ਸੰਬੰਧੀ ਕਰਵਾਈ ਜਾ ਰਹੀ
ਇਸ ਦੋ ਦਿਨਾਂ ਰਾਸ਼ਟਰੀ ਰਿਸਰਚ ਸਕਾਲਰਜ਼ ਮੀਟ ਦੇ ਸੈਸ਼ਨ ਪਹਿਲੇ ਦਿਨ ਆਨਲਾਈਨ ਅਤੇ ਦੂਸਰੇ ਦਿਨ ਆਫਲਾਈਨ ਹੋਣਗੇ | ਉਨ੍ਹਾਂ ਕਿਹਾ ਕਿ ਇਸ ਮੀਟ ਵਿੱਚ ਭਾਰਤ ਜਾਂ ਕਿਸੇ ਵੀ ਵਿਦੇਸ਼ੀ ਯੂਨੀਵਰਸਿਟੀ ਦੇ ਰਿਸਰਚ ਸਕਾਲਰ ਭਾਗ ਲੈ ਸਕਦੇ ਹਨ | ਇਸ ਮੀਟ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਦੇ 200 ਤੋਂ ਵੀ ਵੱਧ ਖੋਜਾਰਥੀ ਭਾਗ ਲੈ ਰਹੇ ਹਨ । ਉਨ੍ਹਾਂ ਕਿਹਾ ਕਿ ਅਜਿਹੀਆਂ ਖੋਜ ਅਤੇ ਅਕਾਦਮਿਕ ਗਤੀਵਿਧੀਆਂ ਖੋਜਾਰਥੀਆਂ ਵਿੱਚ ਆਪਸੀ ਤਾਲਮੇਲ ਵਧਾਉਣ ਅਤੇ ਉਨ੍ਹਾਂ ਦੇ ਵਿਸ਼ਿਆਂ ਵਿੱਚ ਹੋ ਰਹੇ ਖੋਜ ਕਾਰਜਾਂ ਬਾਰੇ ਜਾਣਕਾਰੀ ਦੇ ਪ੍ਰਦਾਨ ਵਿੱਚ ਬਹੁਤ ਸਹਾਈ ਹੁੰਦੀਆਂ ਹਨ।

