ਪਟਿਆਲਾ

ਸਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਨੂੰ ਦਿਹਾੜੇ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ

ਪਟਿਆਲਾ (ਮਧੂਸਾਰ ਬਿਊਰੋ) :- ਐਨ.ਐਸ.ਐਸ ਵਿਭਾਗ ਵੱਲੋਂ ਪਬਲਿਕ ਯੂਨੀਸਨ ਫ਼ਾਰ ਸੋਸ਼ਲ ਹੈਲਪ ਐਨ.ਜੀ.ਓ ਅਤੇ ਲਾਈਫ਼ ਲਾਈਨ ਬਲੱਡ ਸੈਂਟਰ ਸੰਸਥਾ ਦੇ ਸਹਿਯੋਗ ਨਾਲ ਮਿਤੀ 24 ਮਾਰਚ 2022 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਨੂੰ ਦਿਹਾੜੇ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਮਾਨਯੋਗ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਕੀਤਾ। ਉਹਨਾਂ ਨੇ ਖੂਨਦਾਨ ਨੂੰ ਇੱਕ ਵਧੀਆ ਦਾਨ ਦੱਸਿਆ ਕਿਉਂਕਿ ਇਸ ਨਾਲ ਮਨੁੱਖੀ ਜਿੰਦਗੀ ਨੂੰ ਬਚਾਇਆ ਜਾਂਦਾ ਹੈ। ਉਹਨਾਂ ਨੇ ਯੂਨੀਸਨ ਫ਼ਾਰ ਸੋਸ਼ਲ ਹੈਲਪ ਐਨ.ਜੀ.ਓ ਦੇ ਚੇਅਰਮੈਨ ਨੈਬ ਸਰਾਓ ਅਤੇ ਉਹਨਾਂ ਦੀ ਟੀਮ ਰਜਤ ਗੁਪਤਾ ਕਿਰਤੀ ਭੰਗੂ ਗੁਰਦੀਪ ਭੱਠਲ, ਦਿਸ਼ਾਂਤ ਗਰਗ, ਸੋਨਾਲੀ ਮਹਾਜਨ ਦੇ ਇਸ ਉਦਮ ਦੀ ਸ਼ਲਾਘਾ ਕੀਤੀ ਅਤੇ ਖੂਨਦਾਨ ਕਰਨ ਵਾਲੇ ਵਲੰਟੀਅਰਾਂ ਅਤੇ ਕਰਮਚਾਰੀਆ ਦੀ ਹੌਸਲਾ ਅਫਜਾਈ ਕੀਤੀ। ਪ੍ਰੋ.ਮਮਤਾ ਸ਼ਰਮਾ ਪ੍ਰੋਗਰਾਮ ਕੋਆਰਡੀਨੇਟਰ (ਐਨ.ਐਸ,ਐਸ) ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਰਹੇਗਾ।

ਇਸ ਮੌਕੇ ਇਸ ਕੈਂਪ ਵਿੱਚ ਐਨ.ਐਸ.ਐਸ ਵਲੰਟੀਅਰਾਂ ਅਤੇ ਯੂਨੀਵਰਸਿਟੀ ਕਰਮਚਾਰੀਆ ਵੱਲੋਂ ਵੱਧ ਚੜ੍ਹ ਕੇ ਖੂਨਦਾਨ ਮੁਹਿੰਮ ਵਿੱਚ ਹਿੱਸਾ ਪਾਇਆ। ਜਿਸ ਵਿੱਚ 103 ਵਲੰਟੀਅਰਾਂ ਅਤੇ ਯੂਨੀਵਰਸਿਟੀ ਕਰਮਚਾਰੀਆ ਨੇ ਖੂਨਦਾਨ ਕੀਤਾ। ਇਸ ਕੈਂਪ ਦੌਰਾਨ ਯੂਨੀਵਰਸਿਟੀ ਕੈਂਪਸ ਦੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਡਾ. ਜਰਨੈਲ ਸਿੰਘ, ਡਾ. ਲਖਵੀਰ ਸਿੰਘ, ਡਾ. ਸੰਦੀਪ ਸਿੰਘ ਅਤੇ ਡਾ. ਕਿਰਨ ਕੁਮਾਰੀ ਖੂਨਦਾਨ ਕਰਨ ਵਾਲੇ ਵਲੰਟੀਅਰਾਂ ਦਾ ਹੌਸਲਾਂ ਵਧਾਉਦੇ ਰਹੇ। ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਡਾ. ਗੁਲਸ਼ਨ ਬਾਂਸਲ, ਡਾ. ਨਿਰਮਲ ਸਿੰਘ, ਡਾ.ਸੁਰੇਸ਼ ਨੇ ਵੀ ਸ਼ਿਰਕਤ ਕੀਤੀ। ਪ੍ਰੋਗਰਾਮ ਕੋਆਰਡੀਨੇਟਰ ਪ੍ਰੋ.ਮਮਤਾ ਸ਼ਰਮਾ ਵੱਲੋਂ ਇਸ ਕੈਂਪ ਦੌਰਾਨ ਡਾ.ਅਮਨਦੀਪ ਵਾਲਿਆ, ਸ਼ੋਸਲ ਵਰਕਰ ਸਾਗਰ ਅਰੋੜਾ, ਹਰਦੀਪ ਸਿੰਘ, ਵਰਿੰਦਰ ਸਿੰਘ, ਅਕਵਿੰਦਰ ਕੌਰ, ਬਰਜਿੰਦਰ ਸਿੰਘ, ਵਾਰਿਸ ਸਿੰਘ, ਰੋਚਕ ਸ਼ਰਮਾ (ਸਰਕਲ ਹੈਂਡ, ਐਚ.ਡੀ.ਐਫ.ਸੀ ਬੈਂਕ ਪਟਿਆਲਾ, ਨਵਨੀਤ ਗੋਈਲ (ਸਿਟੀ ਹੈਂਡ, ਐਚ.ਡੀ.ਐਫ.ਸੀ ਬੈਂਕ) ਰਮਨਜੀਤ ਸਿੰਘ, ਚਰਨਪ੍ਰੀਤ ਸਿੰਘ, ਹਰਿੰਦਰ ਸਿੰਘ, ਨੈਬ ਸਰਾਓ (ਚੇਅਰਮੈਨ P.U.S.H) ਅਤੇ ਡਿਊਟੀ ਕਰਨ ਵਾਲੇ ਵਲੰਟੀਅਰਾਂ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ। ਜੈਸਮੀਨ, ਮੇਘਨਾ,ਗੁਨਦੀਪ, ਗੁਰਸਾਹਿਬ, ਕਰਨ ਅਤੇ ਅਰਜੁਨ ਵਲੰਟੀਅਰਜ਼ ਨੇ ਕੈਂਪ ਦੀ ਸਫਲਤਾ ਵਿੱਚ ਆਪਣਾ ਯੋਗਦਾਨ ਪਾਇਆ।

Leave a Reply

Your email address will not be published. Required fields are marked *