ਚੌਥਾ ਦਰਜਾ ਮੁਲਾਜਮਾਂ ਨੇ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ ?
ਪਟਿਆਲਾ 12 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਚੋਥਾ ਦਰਜਾ ਕਰਮਚਾਰੀਆਂ ਨੇ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਜਿਲਾ ਦਫਤਰ ਰਾਜਪੁਰਾ ਕਾਲੋਨੀ ਵਿਖੇ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬੜੀ ਸ਼ਰਧਾ ਨਾਲ ਮਨਾਇਆ। ਇਸ ਦੀ ਅਗਵਾਈ ਸ਼ਹਿਰੀ ਪ੍ਰਧਾਨ ਰਾਮ ਲਾਲ ਰਾਮਾ ਨੇ ਕੀਤੀ ਤੇ ਜਿਲਾ ਚੇਅਰਮੈਨ ਦੀਪ ਚੰਦ ਹੰਸ ਨੇ “ਮੁਖਤੀਮਾਲਾ” ਦਾ ਜਾਪ ਕਰਕੇ ਮਾਹਰਿਸ਼ੀ ਜੀ ਬਾਰੇ ਚਾਨਣਾ ਪਾਇਆ। ਇਸ ਮੌਕੇ ਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਵੀ ਸ਼ਾਮਲ ਹੋਕੇ ਨਤਮਸਤਕ ਹੋਏ। ਯੂਨੀਅਨ ਵਲੋਂ ਲੜੇ ਗਏ ਅਤੇ ਲੜੇ ਜਾਣ ਵਾਲੇ ਸੰਘਰਸ਼ਾਂ ਉੱਤੇ ਚਾਨਣਾ ਪ੍ਰਮੁੱਖ ਆਗੂ ਬਲਜਿੰਦਰ ਸਿੰਘ, ਮਾਧੋ ਲਾਲ ਰਾਹੀ, ਵਰਿੰਦਰ ਕੁਮਾਰ ਬੈਣੀ, ਰਾਮ ਕਿਸ਼ਨ, ਅਸ਼ੋਕ ਕੁਮਾਰ ਬਿੱਟੂ, ਪ੍ਰਿਤਮ ਚੰਦ ਠਾਕੁਰ, ਆਦਿ ਹਾਜਰ ਆਗੂਆਂ ਨੇ ਪਾਇਆ।
ਇਸ ਮੌਕੇ ਤੇ 2 ਅਕਤੂਬਰ ਨੂੰ ਮੋਗਾ ਵਿਖੇ ਹੋਈ ਕਾਨਫਰੰਸ ਦੌਰਾਨ ਸੂਬਾ ਪ੍ਰਧਾਨ ਸਾਥੀ ਰਣਜੀਤ ਸਿੰਘ ਰਾਣਵਾ ਦੀ ਅਗਵਾਈ ਹੇਠ ਚੁਣੀ ਗਈ ਫੈਡਰੇਸ਼ਨ ਦੀ ਸੂਬਾ ਆਗੂਆਂ ਦੀ ਕਮੇਟੀ ਨੂੰ ਵਧਾਈ ਵੀ ਦਿੱਤੀ ਅਤੇ ਮੁਲਾਜਮ ਮੰਗਾਂ ਲਈ ਮਿਤੀ 17 ਅਕਤੂਬਰ ਤੋਂ ਮਿਤੀ 21 ਅਕਤੂਬਰ ਤੱਕ ਉਲੀਕੇ ਐਕਸ਼ਨ ਪ੍ਰੋਗਰਾਮ ਅਤੇ ਮਿਤੀ 17 ਦਸੰਬਰ ਦੀ ਸੰਗਰੂਰ ਰੈਲੀ ਦਾ ਜੋਰਦਾਰ ਸਮਰਥਨ ਕੀਤਾ। ਸਿਹਤ ਵਿਭਾਗ ਵਿਚਲੀਆਂ ਬਦਲੀਆਂ ਤੇ ਕੰਟਰੈਕਟ / ਆਊਟ ਸੋਰਸ ਕਰਮੀਆਂ ਦੀ ਠੇਕੇਦਾਰ ਦੁਆਰਾ ਲੁੱਟ ਖਸੁੱਟ ਸਮੇਤ ਸਿਹਤ ਮੰਤਰੀ ਵਲੋਂ ਯੂਨੀਅਨ ਦਫਤਰਾਂ ਤੇ ਕਬਜੇ ਕਰਵਾਉਣ ਵਿਰੁੱਧ ਸਿਹਤ ਸੰਸਥਾ ਮਾਤਾ ਕੁਸ਼ਲਿਆ ਹਸਪਤਾਲ ਅੱਗੇ ਮਿਤੀ 13 ਅਕਤੂਬਰ ਨੂੰ ਸਵੇਰੇ 11:00 ਵਜੇ ਰੈਲੀ ਕਰਨ ਦਾ ਐਲਾਨ ਕੀਤਾ। ਹੋਰ ਜੋ ਵਿਭਾਗੀ ਆਗੂ ਮੌਜੂਦ ਸਨ ਉਹਨਾਂ ਵਿੱਚ ਬਲਬੀਰ ਸਿੰਘ, ਸੋਹਨ ਸਿੰਘ, ਲਖਵਿੰਦਰ ਲੱਕੀ, ਦਰਸ਼ੀ ਕਾਂਤ, ਰਾਮ ਜੋਧਾ, ਹਰਵਿੰਦਰ ਸਿੰਘ, ਗੁਰਮੇਲ ਸਿੰਘ ਬੰਮਣਾ, ਅਮਰੀਕ ਸਿੰਘ, ਵਰਿੰਦਰ ਨਾਭਾ, ਸਤਨਾਮ ਸਿੰਘ, ਚੰਦਰ ਭਾਨ, ਬਲਜੀਤ ਸਿੰਘ, ਗੁਰਜੀਤ ਸਿਘ, ਅਮਰ ਨਾਥ ਨਰੜੂ, ਇੰਦਰਪਾਲ ਸਿੰਘ, ਵੈਦ ਪ੍ਰਕਾਸ਼, ਸੁਖਵਿੰਦਰ ਸਿੰਘ, ਗੁਰਤੇਜ ਸਿੰਘ, ਅਨਿਲ ਕੁਮਾਰ, ਲਖਵੀਰ ਸਿੰਘ, ਪ੍ਰਕਾਸ਼ ਲੁਬਾਣਾ, ਸਤਿਨਰਾਇਣ ਗੋਨੀ, ਗੁਰਨਾਮ ਸਿੰਘ, ਰਾਜੇਸ਼ ਕੁਮਾਰ, ਰਾਜੂ, ਮੰਗਤ ਸਿੰਘ, ਹਰਦੀਪ ਸਿੰਘ, ਬੁੱਧ ਰਾਮ, ਆਦਿ ਹਾਜਰ ਸਨ।

